ਬੰਦਾ ਸਿੰਘ ਬਹਾਦਰ ਦੀ ਮੁਗ਼ਲਾਂ ਵਿਰੁੱਧ ਅੰਤਿਮ ਅਸਫਲਤਾ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ?
ਜਾਂ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਮੁਗ਼ਲਾਂ ਵਿਰੁੱਧ ਅੰਤਿਮ ਅਸਫਲਤਾ ਦੇ ਕਾਰਨ ਲਿਖੋ।
ਜਾਂ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਸਥਾਈ ਸਿੱਖ ਸ਼ਾਸਨ ਦੀ ਸਥਾਪਨਾ ਕਰਨ ਵਿੱਚ ਕਿਉਂ ਅਸਫਲ ਰਿਹਾ?
ਉੱਤਰ – ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ—
1. ਮੁਗ਼ਲ ਸਾਮਰਾਜ ਦੀ ਸ਼ਕਤੀ—ਮੁਗ਼ਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ। ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜ੍ਹੀ ਸੀ। ਅਜਿਹੀ ਸਥਿਤੀ ਵਿੱਚ ਮੁਗ਼ਲਾਂ ‘ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ।
2. ਸਿੱਖਾਂ ਵਿੱਚ ਸੰਗਠਨ ਦੀ ਘਾਟ—ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ। ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ। ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ – ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ। ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ਸਨ।
4. ਫ਼ਰੁਖਸਿਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – 1713 ਈ. ਵਿੱਚ ਫ਼ਰੁਖਸਿਅਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ। ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦੁਸ ਸਮਦ ਖ਼ਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ।
5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ—ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ‘ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ। ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ। ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ।
6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ—ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ। ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ। ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
प्रश्न. बंदा सिंह बहादुर की अंतिम विफलता के क्या कारण थे?
या
प्रश्न. मुगलों के खिलाफ बंदा सिंह बहादुर की अंतिम विफलता के कारण लिखिए।
या
प्रश्न. बंदा सिंह बहादुर पंजाब में एक स्थायी सिख शासन स्थापित करने में विफल क्यों रहा?
उत्तर: बंदा सिंह बहादुर की अंतिम विफलता के लिए निम्नलिखित कारण जिम्मेदार थे:
1. मुगल साम्राज्य की शक्ति – मुगल साम्राज्य विशाल और शक्तिशाली था और उसके संसाधन असीमित थे। दूसरी ओर, बंदा सिंह बहादुर के पास सीमित संसाधन थे। उसके पास मुगलों की तुलना में बहुत कम सैनिक थे। ऐसे में बंदा सिंह बहादुर के लिए मुगलों पर पूर्ण विजय लगभग असंभव थी।
2. सिक्खों में संगठन का अभाव – बन्दा सिंह बहादुर के अधीन सिक्ख सैनिकों में संगठन एवं अनुशासन का अभाव था। वे किसी योजना के अनुसार नहीं लड़े। इसलिए संगठन और अनुशासन की कमी के कारण सिखों का विफल हो जाना आश्चर्य की बात नहीं थी।
3. बंदा सिंह बहादुर द्वारा निर्देशों का उल्लंघन – बंदा सिंह बहादुर ने गुरु गोबिंद सिंह जी द्वारा दिए गए निर्देशों का उल्लंघन करना शुरू कर दिया था। परिणामस्वरूप, गुरु गोबिंद सिंह जी के कई अनुयायी बंदा सिंह बहादुर के खिलाफ हो गए।
4. सिखों के खिलाफ फर्रुखसियर की कार्रवाई – 1713 ई. में फर्रुखसियर मुगलों का नया राजा बना। उसने सिखों को कुचलने के लिए अब्दुस समद खान को लाहौर का गवर्नर नियुक्त किया। अब्दुस समद खान ने सिखों की शक्ति को कुचलने में कोई कसर नहीं छोड़ी। परिणामस्वरूप, वह बंदा सिंह बहादुर और उनके सहयोगियों को गिरफ्तार करने में सफल रहा।
5. गुरदास नंगल में सिखों पर अचानक हमला – अप्रैल, 1715 ई. में बंदा सिंह बहादुर पर अचानक हमला उनके पतन का एक मुख्य कारण था। इस अचानक हुए हमले के कारण बंदा सिंह बहादुर और उनके साथी सिख दुनी चंद की हवेली में घिर गए। इस हवेली से ज्यादा समय तक मुग़लों का मुकाबला नहीं किया जा सकता था। इन कठिनाइयों के बावजूद बंदा सिंह बहादुर ने 8 महीने तक लड़ाई जारी रखी लेकिन अंत में उन्हें हार माननी पड़ी।
6. बंदा सिंह बहादुर और बिनोद सिंह के बीच मतभेद – गुरदास नंगल की लड़ाई के दौरान बंदा सिंह बहादुर और बिनोद सिंह के बीच मतभेद पैदा हो गए। बिनोद सिंह हवेली छोड़कर भाग जाने के पक्ष में थे। दूसरी ओर, बंदा सिंह बहादुर चाहता था कि लड़ाई कुछ ओर समय तक जारी रहे। परिणामस्वरूप, बिनोद सिंह और उनके साथी हवेली छोड़कर चले गए। नतीजतन, बंदा सिंह बहादुर को हार का मुंह देखना पड़ा।
Question. What were the causes of final failure of Banda Singh Bahadur?
Or
Question. Write down the causes of ultimate failure of Banda Singh Bahadur against Mughals.
Or
Question. Why did Banda Singh Bahadur fail in setting up a permanent Sikh rule in Punjab?
Answer: The following reasons were responsible for the eventual failure of Banda Singh Bahadur:
1. Power of the Mughal Empire – The Mughal Empire was vast and powerful and its resources were unlimited. Banda Singh Bahadur, on the other hand, had limited resources. He had very few soldiers as compared to the Mughals. In such a situation, complete victory over the Mughals was almost impossible for Banda Singh Bahadur.
2. Lack of organization among the Sikhs – Under Banda Singh Bahadur, there was a lack of organization and discipline among the Sikh soldiers. They did not fight according to any plan. It was therefore not surprising that the Sikhs failed due to a lack of organization and discipline.
3. Violation of instructions by Banda Singh Bahadur – Banda Singh Bahadur started violating the instructions given by Guru Gobind Singh Ji. As a result, many followers of Guru Gobind Singh Ji turned against Banda Singh Bahadur.
4. Action of Farrukhsiyar against the Sikhs – In 1713 AD, Farrukhsiyar became the new king of the Mughals. He appointed Abdus Samad Khan as the governor of Lahore to crush the Sikhs. Abdus Samad Khan left no stone unturned to crush the power of the Sikhs. As a result, he was successful in arresting Banda Singh Bahadur and his associates.
5. Sudden attack on Sikhs in Gurdas Nangal – A sudden attack on Banda Singh Bahadur in April 1715 AD was one of the main reasons for his downfall. Due to this sudden attack, Banda Singh Bahadur and his fellow Sikhs were stuck in the Duni Chand ki Haveli. The Sikhs could not compete with Mughals in haveli for much longer. Despite these difficulties, Banda Singh Bahadur continued the fight for 8 months but in the end, he had to give up.
6. Differences between Banda Singh Bahadur and Binod Singh – During the battle of Gurdas Nangal, differences arose between Banda Singh Bahadur and Binod Singh. Binod Singh was in favor of leaving the haveli and running away. On the other hand, Banda Singh Bahadur wanted the fighting to continue for some more time. As a result, Binod Singh and his companions left the haveli. As a result, Banda Singh Bahadur had to face defeat.