ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਲੜਾਈ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਕਾਰ ਹੋਈ ਗੁਰਦਾਸ ਨੰਗਲ ਦੀ ਲੜਾਈ ਦਾ ਸੰਖੇਪ ਵਰਣਨ ਕਰੋ।
ਉੱਤਰ – ਬੰਦਾ ਸਿੰਘ ਬਹਾਦਰ ਦੇ ਅਧੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣ ਲਈ ਮੁਗ਼ਲ ਬਾਦਸ਼ਾਹ ਫ਼ਰੁਖਸਿਅਰ ਨੇ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਸ ਨੇ ਅਪਰੈਲ, 1715 ਈ. ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ।
ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਤੋਂ ਇਸ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ। ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ। ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ। ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ। ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ। ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ। ਇਸ ਤਰ੍ਹਾਂ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
प्रश्न. बंदा सिंह बहादुर के गुरदास नंगल के युद्ध पर एक संक्षिप्त टिप्पणी लिखिए।
या
प्रश्न. बंदा सिंह बहादुर और मुगलों के बीच गुरदास नंगल की लड़ाई का संक्षेप में वर्णन करें।
उत्तर : बंदा सिंह बहादुर के अधीन पंजाब में सिखों की बढ़ती ताकत को रोकने के लिए, मुगल बादशाह फर्रुखसियर ने अब्दुस समद खान को लाहौर के सूबेदार के रूप में नियुक्त किया। उसे सिखों के खिलाफ कड़ी कार्रवाई करने का निर्देश दिया गया था। उस ने अप्रैल, 1715 ई. में एक विशाल फौज के साथ बंदा सिंह बहादुर को गुरदास नंगल के स्थान अचानक घेरे में ले लिया।
बंदा सिंह बहादुर और उनके साथी सिखों ने दूनी चंद की हवेली से इस मुगल फौज से मुकाबला जारी रखा। यह घेराबंदी 8 महीने तक चलती रही। धीरे-धीरे रसद खत्म हो जाने के कारण सिखों की स्थिति नाजुक हो गई। ऐसे समय में बाबा बिनोद सिंह ने बंदा सिंह बहादुर को हवेली से भागने की सलाह दी लेकिन बंदा सिंह बहादुर ने मना कर दिया। नतीजतन, बिनोद सिंह अपने साथियों के साथ किले से भाग गया। इससे बंदा सिंह बहादुर की स्थिति ओर बिगड़ गई।
अंत में बन्दा सिंह बहादुर को हार मानने के लिए मजबूर होना पड़ा। इस प्रकार 7 दिसम्बर 1715 ई. को बंदा सिंह बहादुर और उनके 200 साथियों को गिरफ्तार कर लिया गया।
Question. Write a short note on Banda Singh Bahadur battle of Gurdas Nangal.
Or
Question. Give a brief account of the battle of Gurdas Nangal fought between Banda Singh Bahadur and the Mughals.
Answer: To check the growing power of the Sikhs in Punjab under Banda Singh Bahadur, the Mughal emperor Farrukhsiyar appointed Abdus Samad Khan as the Subedar of Lahore. He was instructed to take strict action against the Sikhs. He suddenly besiege Banda Singh Bahadur in place of Gurdas Nangal with a huge army in April 1715. Banda Singh Bahadur and his fellow Sikhs continued to compete with this Mughal army from the Haveli of Duni Chand.
This siege lasted for 8 months. Gradually the situation of the Sikhs became critical as the logistics ran out. At such a time Baba Binod Singh advised Banda Singh Bahadur to run away from the haveli but Banda Singh Bahadur refused. As a result, Binod Singh along with his companions fled the fort. This further worsened the condition of Banda Singh Bahadur. In the end, Banda Singh Bahadur was forced to concede defeat. Thus, on 7 December 1715, Banda Singh Bahadur and 200 of his companions were arrested.