ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦੇ ਕਾਰਨਾਂ ਦਾ ਉਲੇਖ ਕਰੋ।

ਜਾਂ

ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਦੇ ਕਾਰਨ ਦੱਸੋ।

ਜਾਂ

ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਸਫ਼ਲਤਾ ਦੇ ਛੇ ਮੁੱਖ ਕਾਰਨ ਕਿਹੜੇ ਸਨ?

ਉੱਤਰ -1. ਮੁਗ਼ਲਾਂ ਦੇ ਘੋਰ ਅੱਤਿਆਚਾਰ : ਪੰਜਾਬ ਦੇ ਮੁਗ਼ਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ। ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ) ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ) ਚਮਕੌਰ ਸਾਹਿਬ ਵਿਖੇ ਮੁਗ਼ਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ। ਇਸ ਕਾਰਨ ਸਿੱਖਾਂ ਦਾ ਖ਼ੂਨ ਖੌਲ ਰਿਹਾ ਸੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ।

2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ : ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ। ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗ਼ਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਂਸਲੇ ਬੁਲੰਦ ਹੋ ਗਏ।

3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ : 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ। ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਇੱਕ ਵੇਸ਼ਵਾ ਲਾਲ ਕੰਵਰ ਦੇ ਚੱਕਰਾਂ ਵਿੱਚ ਫਸਿਆ ਰਿਹਾ। ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ।

4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ : ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ। ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰ੍ਹਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ।

5. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ : ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਪ੍ਰਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ। ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ। ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ।

6. ਪੰਜਾਬ ਦੇ ਪਹਾੜ ਅਤੇ ਜੰਗਲ : ਪੰਜਾਬ ਦੇ ਪਹਾੜ ਅਤੇ ਜੰਗਲ ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫ਼ਲਤਾਵਾਂ ਵਿੱਚ ਸਹਾਇਕ ਸਿੱਧ ਹੋਏ। ਸੰਕਟ ਦੇ ਸਮੇਂ ਬੰਦਾ ਸਿੰਘ ਬਹਾਦਰ ਇਨ੍ਹਾਂ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਉਹ ਮੁੜ ਸੰਗਠਿਤ ਹੋ ਕੇ ਮੁਗ਼ਲ ਪ੍ਰਦੇਸ਼ ‘ਤੇ ਹਮਲਾ ਕਰ ਦਿੰਦਾ ਸੀ।


प्रश्न. बन्दा सिंह बहादुर की आरम्भिक सफलता के कारणों का उल्लेख कीजिए।

या

प्रश्न. बंदा सिंह बहादुर की शुरुआती सफलताओं के कारणों की व्याख्या करें।

या

प्रश्न. बंदा सिंह बहादुर की सफलता के छह मुख्य कारण क्या थे?

उत्तर: 1. मुगलों का नरसंहार: पंजाब के मुगल शासक सिखों के कट्टर दुश्मन थे। सरहिंद के फौजदार वजीर खान ने गुरु गोबिंद सिंह जी के दो छोटे साहिबज़ादों (साहिबजादा जोरावर सिंह और साहिबजादा फतेह सिंह) को जिंदा ही दीवार में चिनवा दिया  था। चमकौर साहिब में मुगलों के खिलाफ लड़ते हुए गुरु गोबिंद सिंह के दोनों बड़े साहिबजादे (साहिबजादा अजीत सिंह और साहिबजादा जुझार सिंह) शहीद हो गए थे। इसी कारण से सिखों का खून खौल रहा था। परिणामस्वरूप, वे बंदा सिंह बहादुर के झंडे तले इकठ्ठे हुए।

2. गुरु गोबिंद सिंह जी के हुक्मनामे: गुरु गोबिंद सिंह जी ने बंदा सिंह बहादुर के हाथ सिख संगतों के लिए कुछ हुक्मनामे भेजे। इन हुक्मनामों में, गुरु साहिब ने सिख समुदाय से मुगलों के खिलाफ होने वाले धर्म युद्धों में बंदा सिंह बहादुर को पूर्ण सहयोग देने के लिए कहा। सिख समुदाय के समर्थन से बंदा सिंह बहादुर और उनके साथियों के हौसले बुलंद हो गए।

3. औरंगजेब के कमजोर उत्तराधिकारी: 1707 ई. में औरंगजेब की मृत्यु के बाद, मुगल शासक बहादुर शाह उत्तराधिकार के युद्ध में उलझा हुआ था। इसलिए, वह साम्राज्य में अराजकता को नियंत्रित करने में विफल रहा। अगला मुगल बादशाह जहांदार शाह एक वेश्या लाल कंवर के चक्करों में फंसे रहे। परिणामस्वरूप, बंदा सिंह बहादुर ने पंजाब में इस सुनहरे अवसर का फायदा उठाया और कई सफलताएं हासिल कीं।

4. बंदा सिंह बहादुर का सक्षम नेतृत्व: बंदा सिंह बहादुर एक निडर और सक्षम सेनापति थे। बंदा सिंह बहादुर ने स्वयं प्रत्येक युद्ध में अपने सैनिकों का नेतृत्व किया और युद्ध के दौरान जितना संभव हो सके अपने अधीन सैनिकों को प्रोत्साहित किया। परिणामस्वरूप, बंदा सिंह बहादुर ने अपने शुरुआती वर्षों में उल्लेखनीय सफलता हासिल की।

5. बंदा सिंह बहादुर का अच्छा शासन प्रबंध: बंदा सिंह बहादुर ने अपने अधीन प्रदेशों में बड़े अच्छे शासन प्रबंध की व्यवस्था की। उन्होंने बहुत सक्षम और ईमानदार कर्मचारियों को काम पर रखा। उन्होंने जमींदारी की व्यवस्था को समाप्त कर दिया और न केवल वाहीकारों को जमींदारों के अत्याचार से बचाया बल्कि उन्हें जमीन का मालिक भी बनाया। परिणामस्वरूप, बंदा सिंह बहादुर को पंजाब के लोगों का पूरा समर्थन मिला।

6. पंजाब के पहाड़ और जंगल: बंदा सिंह बहादुर की शुरुआती सफलताओं में पंजाब के पहाड़ और जंगल महत्वपूर्ण साबित हुए। संकट के समय, बन्दा सिंह बहादुर इन्हीं पहाड़ों और जंगलों में शरण लेने के लिए जाते थे। यहां पर वे फिर से एकत्रित होते और मुगल प्रदेशों पर आक्रमण कर देते थे।


Question. Mention the causes of early successes of Banda Singh Bahadur.

Or

Question. What were the causes of early successes of Banda Singh Bahadur?

Or

Question. What were the six causes of success of Banda Singh Bahadur?

Answer: 1. Massacre of the Mughals: The Mughal rulers of Punjab were the staunch enemies of the Sikhs. The Faujdar of Sirhind, Wazir Khan, had got two younger Sahibzadas of Guru Gobind Singh Ji (Sahibzada Zorawar Singh and Sahibzada Fateh Singh) alive in the wall. While fighting against the Mughals at Chamkaur Sahib, both the elders of Guru Gobind Singh (Sahibzada Ajit Singh and Sahibzada Jujhar Singh) were martyred. For this reason, the blood of the Sikhs was boiling. As a result, they gathered under the banner of Banda Singh Bahadur.

2. Orders (Huqamnama) of Guru Gobind Singh Ji: Guru Gobind Singh Ji sent some decrees (Huqamnama) to the Sikh Sangat in the hands of Banda Singh Bahadur. In these decrees, Guru Sahib asked the Sikh community to extend full cooperation to Banda Singh Bahadur in the religious wars against the Mughals. Banda Singh Bahadur and his companions were encouraged by the support of the Sikh community.

3. Aurangzeb’s weak successor: After Aurangzeb’s death in 1707 AD, the Mughal ruler Bahadur Shah was embroiled in a war of succession. Therefore, he failed to control the chaos in the empire. The next Mughal emperor Jahandar Shah was trapped in the affairs of a prostitute Lal Kanwar. As a result, Banda Singh Bahadur took advantage of this golden opportunity in Punjab and achieved many successes.

4. Capable leadership of Banda Singh Bahadur: Banda Singh Bahadur was a fearless and capable general. Banda Singh Bahadur himself led his troops in each battle and encouraged his subordinates as much as possible during the war. As a result, Banda Singh Bahadur achieved remarkable success in his early years.

5. Good governance of Banda Singh Bahadur: Banda Singh Bahadur made arrangements for very good governance in the territories under his control. He hired very competent and honest employees. He abolished the system of zamindari and not only saved the Vahikars from the tyranny of the zamindars but also made them the owners of the land. As a result, Banda Singh Bahadur got the full support of the people of Punjab.

6. Mountains and Forests of Punjab: The mountains and forests of Punjab proved to be important in the early successes of Banda Singh Bahadur. In times of crisis, Banda Singh Bahadur used to take refuge in these mountains and forests. Here they would gather again and attack the Mughal territories.