ਬੰਦਾ ਸਿੰਘ ਬਹਾਦਰ
ਬੰਦਾ ਸਿੰਘ ਬਹਾਦਰ
(BANDA SINGH BAHADUR)
Objective Type Questions
ਪ੍ਰਸ਼ਨ 1. ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ ਸੀ?
ਉੱਤਰ – 27 ਅਕਤੂਬਰ, 1670 ਈ. ।
ਪ੍ਰਸ਼ਨ 2. ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ?
ਉੱਤਰ – ਰਾਜੌਰੀ ।
ਪ੍ਰਸ਼ਨ 3. ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ?
ਜਾਂ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ?
ਉੱਤਰ – ਲਛਮਣ ਦੇਵ ।
ਪ੍ਰਸ਼ਨ 4. ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਕੀ ਨਾਂ ਸੀ?
ਉੱਤਰ – ਰਾਮ ਦੇਵ ।
ਪ੍ਰਸ਼ਨ 5. ਬੰਦਾ ਸਿੰਘ ਬਹਾਦਰ ਦਾ ਬੈਰਾਗ ਧਾਰਨ ਕਰਨ ਤੋਂ ਬਾਅਦ ਉਸ ਦਾ ਕੀ ਨਾਂ ਪਿਆ?
ਜਾਂ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਦੀ ਕਿਹੜੀ ਘਟਨਾ ਸੀ ਜਿਸ ਉਸ ਨੂੰ ਬੈਰਾਗੀ ਬਣਾ ਦਿੱਤਾ?
ਜਾਂ
ਪ੍ਰਸ਼ਨ. ਕਿਸ ਘਟਨਾ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਬਦਲ ਦਿੱਤਾ?
ਉੱਤਰ — ਕਿਉਂਕਿ ਬੰਦਾ ਸਿੰਘ ਬਹਾਦਰ ਨੇ ਇੱਕ ਅਜਿਹੀ ਹਿਰਨੀ ਨੂੰ ਮਾਰ ਦਿੱਤਾ ਸੀ ਜੋ ਗਰਭਵਤੀ ਸੀ।
ਪ੍ਰਸ਼ਨ 7. ਮਾਧੋ ਦਾਸ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੱਥੇ ਮਿਲਿਆ ਸੀ?
ਜਾਂ
ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਕਿੱਥੇ ਮਿਲਿਆ ਸੀ?
ਉੱਤਰ – ਨੰਦੇੜ।
ਪ੍ਰਸ਼ਨ 8. ਬੰਦਾ ਸਿੰਘ ਬਹਾਦਰ ਦਾ ਇਹ ਨਾਂ ਕਿਉਂ ਪਿਆ?
ਉੱਤਰ – ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸੀ।
ਪ੍ਰਸ਼ਨ 9. ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ?
ਉੱਤਰ – 1709 ਈ.।
ਪ੍ਰਸ਼ਨ 10. ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ?
ਉੱਤਰ – ਸੋਨੀਪਤ ਤੋਂ।
ਪ੍ਰਸ਼ਨ 11. ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਜਿੱਤ ਕਿਹੜੀ ਸੀ?
ਉੱਤਰ – ਸਮਾਣਾ ।
ਪ੍ਰਸ਼ਨ 12. ਬੰਦਾ ਸਿੰਘ ਬਹਾਦਰ ਨੇ ਸਢੌਰਾ ‘ਤੇ ਹਮਲਾ ਕਿਉਂ ਕੀਤਾ?
ਉੱਤਰ – ਕਿਉਂਕਿ ਇੱਥੋਂ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਕਾਰਨ ਬਹੁਤ ਬਦਨਾਮ ਸੀ।
ਪ੍ਰਸ਼ਨ 13. ਬੰਦਾ ਸਿੰਘ ਬਹਾਦਰ ਨੇ ਕਿਹੜਾ ਨਾਅਰਾ ਦਿੱਤਾ?
ਉੱਤਰ – ਫ਼ਤਿਹ ਧਰਮ, ਫ਼ਤਿਹ ਦਰਸ਼ਨ।
ਪ੍ਰਸ਼ਨ 14. ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ?
ਉੱਤਰ – ਸਰਹਿੰਦ ।
ਪ੍ਰਸ਼ਨ 15. ਬੰਦਾ ਸਿੰਘ ਬਹਾਦਰ ਨੇ ਸਰਹਿੰਦ ਕਦੋਂ ਜਿੱਤਿਆ?
ਜਾਂ
ਪ੍ਰਸ਼ਨ. ਚੱਪੜਚਿੜੀ ਦੀ ਲੜਾਈ ਕਦੋਂ ਹੋਈ?
ਉੱਤਰ – 22 ਮਈ, 1710 ਈ.
ਪ੍ਰਸ਼ਨ 16. ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹਮਲਾ ਕਿਉਂ ਕੀਤਾ?
ਉੱਤਰ – ਕਿਉਂਕਿ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖ਼ਾਂ ਸਿੱਖਾਂ ਦਾ ਕੱਟੜ ਦੁਸ਼ਮਣ ਸੀ।
ਪ੍ਰਸ਼ਨ 17. ਵਜ਼ੀਰ ਖ਼ਾਂ ਕੌਣ ਸੀ?
ਉੱਤਰ – ਸਰਹਿੰਦ ਦਾ ਫ਼ੌਜਦਾਰ ।
ਪ੍ਰਸ਼ਨ 18. ਸਰਹਿੰਦ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਕਿਸ ਨੂੰ ਹਰਾਇਆ ਸੀ?
ਉੱਤਰ – ਵਜ਼ੀਰ ਖ਼ਾਂ ।
ਪ੍ਰਸ਼ਨ 19. ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਕੀ ਨਾਂ ਸੀ?
ਉੱਤਰ – ਲੋਹਗੜ੍ਹ।
ਪ੍ਰਸ਼ਨ 20. ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ?
ਉੱਤਰ – ਚੰਬਾ ।
ਪ੍ਰਸ਼ਨ 21. ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ?
ਉੱਤਰ – ਅਜੈ ਸਿੰਘ।
ਪ੍ਰਸ਼ਨ 22. ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਅੰਤਿਮ ਲੜਾਈ ਕਿਹੜੀ ਸੀ?
ਉੱਤਰ – ਗੁਰਦਾਸ ਨੰਗਲ ਦੀ ।
ਪ੍ਰਸ਼ਨ 23. ਗੁਰਦਾਸ ਨੰਗਲ ਦੀ ਲੜਾਈ ਵਿੱਚ ਮੁਗ਼ਲ ਸੈਨਾ ਦਾ ਮੁੱਖ ਸੈਨਾਪਤੀ ਕੌਣ ਸੀ?
ਉੱਤਰ – ਅਬਦੁਸ ਸਮਦ ਖ਼ਾਂ ।
ਪ੍ਰਸ਼ਨ 24. ਗੁਰਦਾਸ ਨੰਗਲ ਦਾ ਯੁੱਧ ਕਦੋਂ ਹੋਇਆ?
ਉੱਤਰ – 1715 ਈ. ।
ਪ੍ਰਸ਼ਨ 25. ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ?
ਉੱਤਰ – 9 ਜੂਨ, 1716 ਈ.
ਪ੍ਰਸ਼ਨ 26. ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?
ਉੱਤਰ – ਦਿੱਲੀ ।
ਪ੍ਰਸ਼ਨ 27. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਕਿਸ ਮੁਗ਼ਲ ਬਾਦਸ਼ਾਹ ਦਾ ਸ਼ਾਸਨ ਸੀ?
ਉੱਤਰ – ਫ਼ਰੁਖਸੀਅਰ ।
ਪ੍ਰਸ਼ਨ 28. ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦਾ ਕੋਈ ਇੱਕ ਕਾਰਨ ਦੱਸੋ।
ਉੱਤਰ – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਪ੍ਰਦੇਸ਼ਾਂ ਵਿੱਚ ਚੰਗਾ ਸ਼ਾਸਨ ਪ੍ਰਬੰਧ ਲਾਗੂ ਕੀਤਾ ਸੀ।
ਪ੍ਰਸ਼ਨ 29. ਬੰਦਾ ਸਿੰਘ ਬਹਾਦਰ ਨੇ ਕਿਸ ਪ੍ਰਥਾ ਨੂੰ ਖ਼ਤਮ ਕੀਤਾ?
ਉੱਤਰ – ਜ਼ਮੀਂਦਾਰੀ ਪ੍ਰਥਾ ।
ਪ੍ਰਸ਼ਨ 30. ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਕੋਈ ਇੱਕ ਕਾਰਨ ਦੱਸੋ।
ਉੱਤਰ – ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਹੁਤ ਸੀਮਿਤ ਸਨ ।
ਪ੍ਰਸ਼ਨ 31. ਬੰਦਾ ਸਿੰਘ ਬਹਾਦਰ ਨੇ ਕਿਸ ਨਾਂ ਦੇ ਸਿੱਕੇ ਜਾਰੀ ਕੀਤੇ ਸਨ?
ਜਾਂ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਨੇ ਕਿਹੜੇ ਸਿੱਕੇ ਜਾਰੀ ਕੀਤੇ?
ਉੱਤਰ — ਨਾਨਕ ਸ਼ਾਹੀ ਅਤੇ ਗੋਬਿੰਦ ਸ਼ਾਹੀ।
ਪ੍ਰਸ਼ਨ 32. ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ?
ਉੱਤਰ — ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਰਾਜਨੀਤਿਕ ਸੁਤੰਤਰਤਾ ਦਾ ਪਹਿਲਾ ਪਾਠ ਸਿਖਾਇਆ।