ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ


ਪ੍ਰਸ਼ਨ. ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ? ਉਨ੍ਹਾਂ ਵਿਚਾਲੇ ਮਤਭੇਦ ਕਿਵੇਂ ਖਤਮ ਹੋਏ?

ਜਾਂ

ਪ੍ਰਸ਼ਨ. ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਕੀ ਮਤਭੇਦ ਸਨ? ਇਨ੍ਹਾਂ ਵਿੱਚ ਸਮਝੌਤਾ ਕਿਸ ਨੇ ਕਰਵਾਇਆ?

ਜਾਂ

ਪ੍ਰਸ਼ਨ. ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ? ਚਰਚਾ ਕਰੋ।

ਉੱਤਰ—1. ਤੱਤ ਖ਼ਾਲਸਾ—ਤੱਤ ਖ਼ਾਲਸਾ ਕੱਟੜ ਸਿੱਖਾਂ ਦਾ ਇੱਕ ਫਿਰਕਾ ਸੀ। ਇਹ ਸਭ ਤੋਂ ਵੱਧ ਸ਼ਕਤੀਸ਼ਾਲੀ ਗੁੱਟ ਸੀ। ਤੱਤ ਖ਼ਾਲਸਾ ਦੇ ਮੈਂਬਰ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਾ ਵਿਸ਼ਵਾਸ ਰੱਖਦੇ ਸਨ ਅਤੇ ਉਸ ਦੇ ਨਿਯਮਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿਰਧਾਰਿਤ ਨੀਲੇ ਕੱਪੜੇ ਪਾਉਂਦੇ ਸਨ। ਉਹ ਇੱਕ ਦੂਜੇ ਨੂੰ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਕਹਿ ਕੇ ਸੰਬੋਧਨ ਕਰਦੇ ਸਨ। ਉਹ ਬੰਦਾ ਸਿੰਘ ਬਹਾਦਰ ਦੁਆਰਾ ਸਿੱਖ ਧਰਮ ਵਿੱਚ ਕੀਤੇ ਗਏ ਪਰਿਵਰਤਨਾਂ ਨੂੰ ਸਵੀਕਾਰ ਨਹੀਂ ਕਰਦੇ ਸਨ। ਉਹ ਕਿਸੇ ਵੀ ਤਰ੍ਹਾਂ ਦੇ ਚਮਤਕਾਰ ਦਿਖਾਉਣ ਦੇ ਵਿਰੁੱਧ ਸਨ। ਉਹ ਬੰਦਾ ਸਿੰਘ ਬਹਾਦਰ ਨੂੰ ਗੁਰੂ ਦੀ ਪਦਵੀ ਦਿੱਤੇ ਜਾਣ ਦੇ ਵਿਰੁੱਧ ਸਨ।

2. ਬੰਦਈ ਖ਼ਾਲਸਾ – ਬੰਦਈ ਖ਼ਾਲਸਾ ਸਿੱਖਾਂ ਦਾ ਦੂਸਰਾ ਮਹੱਤਵਪੂਰਨ ਫਿਰਕਾ ਸੀ। ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਨੇ ਉਨ੍ਹਾਂ ਦੇ ਦਿਲਾਂ ‘ਤੇ ਜਾਦੂਈ ਪ੍ਰਭਾਵ ਪਾਇਆ ਸੀ। 1716 ਈ. ਵਿਚ ਬੰਦਾ ਸਿੰਘ ਬਹਾਦਰ ਦੁਆਰਾ ਦਿੱਤੀ ਗਈ ਅਦੁੱਤੀ ਸ਼ਹੀਦੀ ਨਾਲ ਉਹ ਬਹੁਤ ਪ੍ਰਭਾਵਿਤ ਹੋਏ। ਇਸ ਕਾਰਨ ਬੰਦਈ ਖ਼ਾਲਸਾ ਦੇ ਲੋਕ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਮਝ ਕੇ ਉਸ ਦੀ ਪੂਜਾ ਕਰਨ ਲੱਗੇ। ਅਨੇਕਾਂ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਗੁਰਗੱਦੀ ਸੌਂਪ ਦਿੱਤੀ ਸੀ। ਉਹ ਬੰਦਾ ਸਿੰਘ ਬਹਾਦਰ ਦੁਆਰਾ ਦਿੱਤੇ ਗਏ ਦੋ ਨਾਅਰਿਆਂ ‘ਫ਼ਤਿਹ ਧਰਮ’ ਅਤੇ ‘ਫ਼ਤਿਹ ਦਰਸ਼ਨ’ ਵਿਚ ਵਿਸ਼ਵਾਸ ਰੱਖਦੇ ਸਨ। ਉਹ ਬੰਦਾ ਬਹਾਦਰ ਦੁਆਰਾ ਨਿਰਧਾਰਿਤ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ।

3. ਸਮਝੌਤਾ–1721 ਈ. ਵਿੱਚ ਹਰਿਮੰਦਰ ਸਾਹਿਬ ਦੇ ਪ੍ਰਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਦੋਹਾਂ ਦਲਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਦੇ ਸਿੱਟੇ ਵਜੋਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਇਕ ਹੋ ਗਏ। ਇਹ ਸਮਝੌਤਾ ਸਿੱਖ ਧਰਮ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਿੱਧ ਹੋਇਆ।


प्रश्न. बंदई खालसा और तत खालसा का क्या अर्थ है? उनके मतभेद कैसे समाप्त हुए?

या

प्रश्न. तत खालसा और बंदई खालसा में क्या अंतर था? उनके बीच समझौता किसने करवाया?

या

प्रश्न. बंदई खालसा और तत खालसा से क्या भाव है? चर्चा कीजिए।

उत्तर: 1. तत खालसा – तत खालसा कट्टर सिखों का एक पंथ था। यह सबसे शक्तिशाली समूह था। तत् खालसा के सदस्य गुरु ग्रंथ साहिब में विश्वास रखते थे और इसके नियमों के अनुसार अपना जीवन गुज़ारते थे। वे गुरु गोबिंद सिंह द्वारा निर्धारित किए गए नीले रंग के कपड़े पहनते थे। जब वे एक-दूसरे से मिलते थे तो एक-दूसरे को ‘वाहिगुरु जी का खालसा, वाहिगुरु जी की फतेह’ कहकर संबोधित करते थे। उन्होंने बंदा सिंह बहादुर द्वारा किए गए सिख धर्म में परिवर्तनों को स्वीकार नहीं किया। वे किसी भी तरह का चमत्कार करने के खिलाफ थे। वे बंदा सिंह बहादुर को गुरु की पदवी दिए जाने के खिलाफ थे।

2. बंदई खालसा – बंदई खालसा सिखों का दूसरा सबसे महत्वपूर्ण संप्रदाय था। बंदा सिंह बहादुर के सैन्य कारनामों का उनके दिल पर जादुई प्रभाव पड़ा। 1716 ई. में वे बंदा सिंह बहादुर की अनूठी शहादत से बहुत प्रभावित हुए। इसी कारण बंदई खालसा के लोग बंदा सिंह बहादुर को अपना गुरु मानकर पूजा करने लगे। कई लोगों का मानना था कि गुरु गोबिंद सिंह ने अपनी मृत्यु से पहले बंदा सिंह बहादुर को गुरुगद्दी सौंप दी थी। वे बंदा सिंह बहादुर द्वारा दिए गए दो नारों ‘फतेह धर्म’ और ‘फतेह दर्शन’ में विश्वास रखते थे। वे बंदा सिंह बहादुर द्वारा निर्धारित लाल रंग के कपड़े पहनते थे।

3. समझौता – 1721 ई. में स्वर्ण मंदिर के प्रमुख ग्रंथी भाई मनी सिंह जी ने दोनों पक्षों के बीच समझौता करवा दिया। इस समझौते के परिणामस्वरूप, बंदई खालसा और तत खालसा एक हो गए। यह समझौता सिख धर्म के विकास के लिए मील का पत्थर साबित हुआ।


Question. What do you mean by Bandai Khalsa and Tat Khalsa? How were their differences resolved?

Or

Question. What was the difference between Tat Khalsa and Bandai Khalsa? Who compromised them?

Or

Question. What do you mean by Bandai Khalsa and Tat Khalsa? Explain.

Answer: 1. Tat Khalsa – Tat Khalsa was a sect of staunch Sikhs. This was the most powerful group. The members of Tat Khalsa believed in the Guru Granth Sahib and lived their lives according to its rules. They used to wear blue clothes as prescribed by Guru Gobind Singh Ji. When they used to meet each other, they used to address each other as ‘Waheguru Ji ka Khalsa, ‘Waheguru Ji ki Fateh’. They did not accept the changes in Sikhism made by Banda Singh Bahadur. They were against performing any kind of miracle. They were against giving the title of ‘Guru’ to Banda Singh Bahadur.

2. Bandai Khalsa – The Bandai Khalsa was the second most important sect of the Sikhs. Banda Singh Bahadur’s military exploits had a magical effect on their hearts. In 1716 AD, they were very impressed by the unique martyrdom of Banda Singh Bahadur. For this reason, the people of Bandai Khalsa started worshiping Banda Singh Bahadur as their Guru. Many believed that Guru Gobind Singh Ji had handed over the throne to Banda Singh Bahadur before His death. They believed in the two slogans ‘Fateh Dharma’ and ‘Fateh Darshan’ given by Banda Singh Bahadur. They used to wear red-colored clothes prescribed by Banda Singh Bahadur.

3. Agreement – In 1721 AD, Bhai Mani Singh Ji, the chief granthi of the Golden Temple, got the agreement done between the two sides. As a result of this agreement, the Bandai Khalsa and the Tat Khalsa became one. This agreement proved to be a milestone for the development of Sikhism.