ਬੋਲੀ – ਸ. ਗੁਰਬਖ਼ਸ਼ ਸਿੰਘ
ਔਖੇ ਸ਼ਬਦਾਂ ਦੇ ਅਰਥ
ਸੁਹੱਪਣ – ਸੁੰਦਰਤਾ, ਖੂਬਸੂਰਤੀ
ਝਾਤੀ – ਉਹਲੇ ਤੋਂ ਝਾਕਣ ਦਾ ਭਾਵ
ਦਿਲਚਸਪ – ਮਜ਼ੇਦਾਰ, ਚੰਗਾ ਲੱਗਣ ਵਾਲਾ
ਮੇਚਾ – ਨਾਪ, ਮਾਪ
ਮਹਿਕਣਾ – ਖੁਸ਼ਬੂ ਦੇਣਾ
ਪੌਣ – ਹਵਾ
ਸਰੋਤੇ – ਸੁਣਨ ਵਾਲੇ
ਵਿਰਵੇ – ਵਾਂਝੇ
ਸਡੌਲ – ਸੋਹਣੀ ਡੀਲ – ਡੌਲ ਵਾਲਾ
ਚੌਗਿਰਦੇ – ਚਾਰੇ ਪਾਸੇ
ਮੁਹਰ – ਇੱਕ ਕਿਸਮ ਦਾ ਪੁਰਾਣਾ ਸਿੱਕਾ
ਖਾਣ – ਭੰਡਾਰ, ਖ਼ਜ਼ਾਨਾ
ਪੁਟਾਈ – ਪੁੱਟਣ ਦਾ ਭਾਵ
ਜੀਕਰ – ਜਿਵੇਂ
ਕੰਗਾਲ – ਜਿਸ ਵਿਅਕਤੀ ਕੋਲ ਧਨ – ਦੌਲਤ ਬਿਲਕੁਲ ਨਾ ਹੋਵੇ
ਕਿਣਕੇ – ਬਹੁਤ ਥੋੜ੍ਹੀ ਮਾਤਰਾ
ਨਾਪ – ਪੈਮਾਇਸ਼
ਛਾਪ – ਛਾਪਾ, ਠੱਪਾ
ਜਜ਼ਬਾਤੀ – ਤੀਬਰ ਇੱਛਾ ਰੱਖਣ ਵਾਲਾ
ਤਜਰਬਾ – ਅਨੁਭਵ
ਅਣਵਰਤੀ – ਜਿਸ ਦੀ ਵਰਤੋਂ ਨਾ ਕੀਤੀ ਗਈ ਹੋਵੇ
ਲਗਨ – ਲਗਾਅ, ਸ਼ੌਕ
ਲਿਸ਼ਕਾਂਦੇ – ਨਿਖ਼ਾਰਦੇ
ਤਿਣਕਾ – ਟੁੱਕੜਾ
ਘੜਾਈ – ਘੜਨ ਦਾ ਕੰਮ
ਫ਼ੌਰੀ – ਫੌਰਨ
ਬੇਤਾਬ – ਬੇਚੈਨ, ਵਿਆਕੁਲ
ਮਸ਼ਖਰੀ – ਮਸ਼ਕਰੀ, ਮਖੌਲ, ਟਿੱਚਰ
ਗਵਾਲੇ – ਗਊਆਂ ਪਾਲਣ ਵਾਲੇ
ਚਰਵਾਹੇ – ਵਾਗੀ, ਆਜੜੀ, ਪਾਲੀ
ਮੋਤਬਿਰ – ਮੁਹਤਬਰ, ਭਰੋਸੇਯੋਗ
ਨਿਛਾਵਰ – ਕੁਰਬਾਨ