ਬੈਂਕ ਪ੍ਰਬੰਧਕ ਨੂੰ ਪੱਤਰ
ਤੁਸੀਂ ਇਨਕਮ-ਟੈੱਕਸ ਰਿਟਰਨ ਭਰਨੀ ਹੈ। ਇਸ ਲਈ ਤੁਹਾਨੂੰ ਆਪਣੇ ਬੈਂਕ ਤੋਂ ਪਿਛਲੇ ਵਿੱਤ-ਵਰ੍ਹੇ ਦਾ ਵੇਰਵਾ ਚਾਹੀਦਾ ਹੈ। ਆਪਣੇ ਬੈਂਕ-ਪ੍ਰਬੰਧਕ ਨੂੰ ਇਸ ਲਈ ਬੇਨਤੀ-ਪੱਤਰ ਲਿਖੋ।
345, ਪੰਜਾਬੀ ਬਾਗ਼,
………..ਸ਼ਹਿਰ।
ਮਿਤੀ : 14 ਮਈ, 20…
ਸੇਵਾ ਵਿਖੇ
ਬੈਂਕ-ਪ੍ਰਬੰਧਕ,
ਪੰਜਾਬ ਨੈਸ਼ਨਲ ਬੈਂਕ,
…………..ਸ਼ਹਿਰ।
ਵਿਸ਼ਾ : ਪਿਛਲੇ ਵਿੱਤ-ਵਰ੍ਹੇ (01-04-20…. ਤੋਂ 31-03-20….) ਦੇ ਵੇਰਵੇ ਸੰਬੰਧੀ।
ਮੈਂ ਇਨਕਮ-ਟੈੱਕਸ ਰਿਟਰਨ ਭਰਨੀ ਹੈ। ਇਸ ਲਈ ਮੈਨੂੰ ਪਿਛਲੇ ਵਿੱਤ-ਵਰ੍ਹੇ (01-04-20…. ਤੋਂ 31-03-20….) ਵਿੱਚ ਤੁਹਾਡੇ ਵੱਲੋਂ ਦਿੱਤੇ ਗਏ ਕੁੱਲ ਵਿਆਜ ਦਾ ਵੇਰਵਾ ਚਾਹੀਦਾ ਹੈ। ਮੇਰਾ ਬੱਚਤ ਖਾਤਾ ਨੰਬਰ ਹੈ। ਮੇਰੇ ਵੱਲੋਂ ਕਰਵਾਏ ਗਏ ਕੁੱਲ Fixed Deposit ਦਾ ਵੇਰਵਾ ਮੇਰੇ ਬੱਚਤ ਖਾਤੇ ਜਾਂ ਪੱਕੇ ਖਾਤਾ ਨੰਬਰ …………ਤੋਂ ਲਿਆ ਜਾ ਸਕਦਾ ਹੈ।
ਆਸ ਹੈ ਤੁਸੀਂ ਜਲਦੀ ਹੀ ਯੋਗ ਕਾਰਵਾਈ ਲਈ ਸੰਬੰਧਿਤ ਕਰਮਚਾਰੀ/ਅਧਿਕਾਰੀ ਨੂੰ ਹਦਾਇਤ ਕਰੋਗੇ।
ਧੰਨਵਾਦ ਸਹਿਤ।
ਤੁਹਾਡਾ ਵਿਸ਼ਵਾਸਪਾਤਰ,
ਕਪਿਲ ਦੇਵ