ਬੇਗ਼ਮ ਉਦੈਪੁਰੀ ਦਾ ਚਰਿੱਤਰ ਚਿਤਰਨ – ਜ਼ਫ਼ਰਨਾਮਾ
ਇਕਾਂਗੀ ਵਿੱਚ ਆਏ ਪਾਤਰਾਂ ਦਾ ਚਰਿੱਤਰ ਚਿਤਰਨ ਕਰੋ।
ਇਕਾਂਗੀ – ਜ਼ਫ਼ਰਨਾਮਾ
ਲੇਖਕ – ਡਾ. ਹਰਚਰਨ ਸਿੰਘ
ਜਮਾਤ – ਦਸਵੀਂ
ਪਾਤਰ – ਬੇਗ਼ਮ ਉਦੈਪੁਰੀ
ਬੇਗ਼ਮ ਉਦੈਪੁਰੀ ਔਰੰਗਜ਼ੇਬ ਦੀ ਤੀਸਰੀ ਪਤਨੀ ਸੀ। ਜ਼ੀਨਤ ਉਨ – ਨਿਸਾ ਅਤੇ ਕਾਮ ਬਖਸ਼ ਉਸ ਦੇ ਬੱਚੇ ਸਨ। ਉਹ ਇਕ ਇਤਾਲਵੀ ਔਰਤ ਸੀ।
ਪਤੀ ਨੂੰ ਪਿਆਰ ਕਰਨ ਵਾਲੀ – ਉਹ ਔਰੰਗਜ਼ੇਬ ਦੀ ਸਭ ਤੋਂ ਪਿਆਰੀ ਬੀਵੀ ਸੀ ਅਤੇ ਬੇਗ਼ਮ ਵੀ ਔਰੰਗਜ਼ੇਬ ਨੂੰ ਬਹੁਤ ਪਿਆਰ ਕਰਦੀ ਸੀ।
ਪਤੀ ਦੀ ਸੇਵਾ ਕਰਨ ਵਾਲੀ – ਉਸਨੇ ਆਖ਼ਿਰੀ ਵਰ੍ਹਿਆਂ ਵਿੱਚ ਔਰੰਗਜ਼ੇਬ ਦੀ ਬਹੁਤ ਸੇਵਾ ਕੀਤੀ ਸੀ। ਉਹ ਉਸ ਲਈ ਬਹੁਤ ਫ਼ਿਕਰਮੰਦ ਰਹਿੰਦੀ ਹੈ। ਉਹ ਪਰੇਸ਼ਾਨੀ ਵਿੱਚ ਔਰੰਗਜ਼ੇਬ ਦੀਆਂ ਅਵਾਜ਼ਾਂ ਸੁਣ ਕੇ ਜ਼ੀਨਤ ਨੂੰ ਔਰੰਗਜ਼ੇਬ ਦੇ ਕਮਰੇ ਵਿੱਚ ਭੇਜਦੀ ਹੈ।
ਔਰੰਗਜ਼ੇਬ ਦੇ ਆਉਣ ਤੇ ਉਹ ਕਹਿੰਦੀ ਹੈ ਕਿ ਉਹ ਸਾਰੇ ਹਜ਼ੂਰ ਦੀ ਸਿਹਤ ਦੀ ਫ਼ਿਕਰ ਵਿੱਚ ਖੜੇ ਹਨ। ਉਹ ਆਪਣੀ ਜ਼ਿੰਦਗੀ ਦਾ ਇੱਕੋ – ਇੱਕ ਮਕਸਦ ਔਰੰਗਜ਼ੇਬ ਦੀ ਸੇਵਾ ਮੰਨਦੀ ਹੈ।
ਔਰੰਗਜ਼ੇਬ ਤੋਂ ਡਰਨ ਵਾਲੀ – ਇਹੀ ਕਾਰਨ ਸੀ ਕਿ ਉਹ ਔਰੰਗਜ਼ੇਬ ਦੇ ਕਮਰੇ ਵਿੱਚ ਨਾ ਹੋਣ ਦੇ ਬਾਵਜੂਦ ਡਰਦੀ – ਡਰਦੀ ਉਸਦੇ ਕਮਰੇ ਵਿੱਚ ਦਾਖ਼ਲ ਹੁੰਦੀ ਹੈ।
ਜਦੋਂ ਉਹ ਉਸਨੂੰ ਪੁਛਦਾ ਹੈ ਕਿ ਉਸਨੇ ਕਾਮ ਬਖ਼ਸ਼ ਨੂੰ ਉਸਦੇ ਬੀਮਾਰ ਹੋਣ ਦੀ ਸੂਚਨਾ ਤਾਂ ਨਹੀਂ ਦਿੱਤੀ। ਤਾਂ ਉਹ ਡਰਦੇ ਹੋਏ ਕਹਿੰਦੀ ਹੈ ਕਿ ਉਸ ਦੇ ਹੁਕਮ ਤੋਂ ਬਿਨਾਂ ਅਜਿਹਾ ਕਦਮ ਕਦੇ ਨਹੀਂ ਪੁੱਟ ਸਕਦੀ।