CBSEClass 9th NCERT PunjabiEducationPunjab School Education Board(PSEB)

ਬੇਬੇ ਜੀ – ਵਸਤੂਨਿਸ਼ਠ ਪ੍ਰਸ਼ਨ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਵੀਂ)

ਬੇਬੇ ਜੀ – ਡਾ. ਹਰਪਾਲ ਸਿੰਘ ਪੰਨੂ


ਪ੍ਰਸ਼ਨ 1 . ‘ਬੇਬੇ ਜੀ’ ਲੇਖ ਦਾ ਲੇਖਕ ਕੌਣ ਹੈ ?

ਉੱਤਰ – ਡਾ. ਹਰਪਾਲ ਸਿੰਘ ਪੰਨੂ

ਪ੍ਰਸ਼ਨ 2 .  ਡਾ. ਹਰਪਾਲ ਸਿੰਘ ਪੰਨੂ ਦਾ ਜਨਮ ਕਿੱਥੇ ਹੋਇਆ ਸੀ ?

ਉੱਤਰ – ਘੱਗਾ (ਪਟਿਆਲਾ)

ਪ੍ਰਸ਼ਨ 3 .  ਡਾ. ਹਰਪਾਲ ਸਿੰਘ ਪੰਨੂ ਕਿਹੜੀ ਯੂਨੀਵਰਸਿਟੀ ਦੇ ਵਿਜ਼ਿਟਿੰਗ ਪ੍ਰੋਫੈਸਰ ਸਨ ?

ਉੱਤਰ – ਧਰਮ ਅਧਿਐਨ ਯੂਨੀਵਰਸਿਟੀ ਕੁੰਮ (ਈਰਾਨ)

ਪ੍ਰਸ਼ਨ 4 . ਧਰਮ ਅਧਿਐਨ ਬਾਰੇ  ਡਾ. ਹਰਪਾਲ ਸਿੰਘ ਪੰਨੂ ਦੀਆਂ ਪ੍ਰਮੁੱਖ ਕਿਰਤਾਂ ਕਿਹੜੀਆਂ ਹਨ ?

ਉੱਤਰ

  • ਗੁਰੂ ਨਾਨਕ ਦਾ ਕੁਦਰਤ – ਸਿਧਾਂਤ
  • ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ
  • ਭਾਰਤ ਦੇ ਪੁਰਾਤਨ ਧਰਮ : ਇੱਕ ਸਰਵੇਖਣ

ਪ੍ਰਸ਼ਨ 5 .  ਡਾ. ਹਰਪਾਲ ਸਿੰਘ ਪੰਨੂ ਦੀ ਉੱਘੀ ਪੁਸਤਕ ਦਾ ਨਾਂ ਕੀ ਹੈ ?

ਉੱਤਰ

  • ਵਿਸ਼ਵ – ਚਿੰਤਕ : ਰਬਿੰਦਰਨਾਥ ਟੈਗੋਰ
  • ਗੌਤਮ ਤੋਂ ਤਾਸਕੀ ਤੱਕ
  • ਆਰਟ ਤੋਂ ਬੰਦਗੀ ਤੱਕ

ਪ੍ਰਸ਼ਨ 6 . ਲੇਖਕ ਬਚਪਨ ਦੀ ਜਿਹੜੀ ਯਾਦ ਦਾ ਜ਼ਿਕਰ ਕਰਦਾ ਸੀ ਉਦੋਂ ਉਸ ਦੀ ਉਮਰ ਕਿੰਨੀ ਸੀ ?

ਉੱਤਰ – ਚਾਰ – ਪੰਜ ਸਾਲ

ਪ੍ਰਸ਼ਨ 7 . ਲੇਖਕ ਨੂੰ ਬੇਬੇ ਦੇ ਘਰ ਹੋਣ ‘ਤੇ ਦਿਨ – ਰਾਤ ਕਿਵੇਂ ਬੀਤਦੇ ਲੱਗਦੇ ਸਨ ?

ਉੱਤਰ – ਤਿਉਹਾਰਾਂ ਵਾਂਗ

ਪ੍ਰਸ਼ਨ 8 . ਲੇਖਕ ਦੇ ਬਾਪੂ ਦਾ ਸੁਭਾਅ ਕਿਹੋ ਜਿਹਾ ਸੀ?

ਉੱਤਰ – ਸਖ਼ਤ

ਪ੍ਰਸ਼ਨ 9 . ਲੇਖਕ ਦੀ ਮਾਂ ਨੂੰ ਕਿੱਥੋਂ ਮਦਦ ਮਿਲਦੀ ਸੀ?

ਉੱਤਰ – ਭਰਾਵਾਂ ਤੋਂ

ਪ੍ਰਸ਼ਨ 10 . ਲੇਖਕ ਦੇ ਮਾਮਿਆਂ ਕੋਲ਼ ਕਿੰਨੀ ਜ਼ਮੀਨ ਸੀ ?

ਉੱਤਰ – ਪੰਜਾਹ ਏਕੜ

ਪ੍ਰਸ਼ਨ 11 . ਲੇਖਕ ਨੂੰ ਘਰੋਂ ਤੰਗੀ ਆਉਣ ਕਰਕੇ ਕਿੱਥੇ ਭੇਜ ਦਿੱਤਾ ਗਿਆ ?

ਉੱਤਰ – ਨਾਨਕੇ

ਪ੍ਰਸ਼ਨ 12 . ਲੇਖਕ ਦੇ ਅਨੁਸਾਰ ਉਨ੍ਹਾਂ ਦੇ ਘਰ ਦੀਆਂ ਕੰਧਾਂ ਉੱਤੇ ਕਾਹਦਾ ਪੋਚਾ ਫਿਰਦਾ ਸੀ ?

ਉੱਤਰ – ਪਾਡੂ ਦਾ

ਪ੍ਰਸ਼ਨ 13 . ਲੇਖਕ ਹੁਣਾਂ ਦੇ ਘਰ ਦਾ ਫਰਸ਼ ਕਾਹਦੇ ਨਾਲ਼ ਲਿਪਿਆ ਜਾਂਦਾ ਸੀ ?

ਉੱਤਰ – ਗਾਰੇ ਨਾਲ਼

ਪ੍ਰਸ਼ਨ 14 . ਲੇਖਕ ਦੀ ਮਾਮੀ ਦਾ ਕੀ ਨਾਂ ਸੀ ?

ਉੱਤਰ – ਗੁਰਦਿਆਲ ਕੌਰ

ਪ੍ਰਸ਼ਨ 15 . ਲੇਖਕ ਦੀ ਬੇਬੇ ਗੁਰਦਿਆਲ ਕੌਰ ਨੂੰ ਭਾਬੀ ਦੀ ਥਾਂ ਕੀ ਸਮਝਦੀ ਸੀ ?

ਉੱਤਰ – ਸਹੇਲੀ

ਪ੍ਰਸ਼ਨ 16 . ਬੇਬੇ ਅਨੁਸਾਰ ਵਿਸਾਖ ਦਾ ਮਹੀਨਾ ਕਿਹੜੇ ਮਹੀਨੇ ਵਾਂਗ ਸੀ ?

ਉੱਤਰ – ਸਾਉਣ

ਪ੍ਰਸ਼ਨ 17 . ਲੇਖਕ ਨੂੰ ਕਿਸ ਦੇ ਸੁਪਨੇ ਆਉਂਦੇ ਰਹਿੰਦੇ ਸਨ ?

ਉੱਤਰ – ਬੇਬੇ ਦੇ

ਪ੍ਰਸ਼ਨ 18 . ਲੇਖਕ ਦੀ ਬੇਬੇ ਕਿਹੜੇ ਪਿੰਡ ਨੂੰ ਆਪਣਾ ਪਿੰਡ ਸਮਝਦੀ ਸੀ ?

ਉੱਤਰ – ਪੇਕਿਆਂ ਦੇ

ਪ੍ਰਸ਼ਨ 19 . ਲੇਖਕ ਦੀ ਬੇਬੇ ਕਿੰਨੇ ਸਾਲਾਂ ਦੀ ਵਿਆਹੀ ਆਈ ਸੀ ?

ਉੱਤਰ – ਸੋਲਾਂ ਸਾਲਾਂ ਦੀ

ਪ੍ਰਸ਼ਨ 20 . ਲੇਖਕ ਦੀ ਬੇਬੇ ਦੀ ਉਮਰ ਕਿੰਨੀ ਹੋ ਗਈ ਸੀ ?

ਉੱਤਰ – ਨੱਬੇ ਸਾਲਾਂ ਦੀ

ਪ੍ਰਸ਼ਨ 21 . ਲੇਖਕ ਨੂੰ ਆਪਣੀ ਬੇਬੇ ਕਾਹਦੀ ਟਕਸਾਲ ਲੱਗਦੀ ਸੀ ?

ਉੱਤਰ – ਭਾਸ਼ਾ ਦੀ