ਬੁੱਧ ਧਰਮ ਦੇ ਵਿਕਾਸ ਵਿਚ ਰਾਜਿਆਂ ਦਾ ਯੋਗਦਾਨ


ਪ੍ਰਸ਼ਨ. ਬੁੱਧ ਧਰਮ ਦੇ ਵਿਕਾਸ ਵਿਚ ਕਿਹੜੇ ਰਾਜਿਆਂ ਨੇ ਕਿਵੇਂ ਯੋਗਦਾਨ ਦਿੱਤਾ?

ਉੱਤਰ : ਬੁੱਧ ਧਰਮ ਵਿਚ ਛੇਤੀ ਹੀ ਕੁਝ ਰਾਜੇ ਆ ਗਏ, ਜਿਨ੍ਹਾਂ ਕਾਰਨ ਇਹ ਰਾਜ-ਧਰਮ ਬਣ ਗਿਆ। ਰਾਜ ਧਰਮ ਬਣਦੇ ਹੀ ਰਾਜਿਆਂ ਨੇ ਇਸ ਨੂੰ ਫੈਲਾਉਣ ਵਿਚ ਆਪਣੀ ਪੂਰੀ ਸ਼ਕਤੀ ਲਗਾਈ। ਅਸ਼ੋਕ (Ashoka), ਕਨਿਸ਼ਕ (Kanishka), ਹਰਸ਼ ਵਰਧਨ (Harsha Vardhana) ਬੁੱਧ ਧਰਮ ਮੰਨਣ ਵਾਲੇ ਸਨ।

ਅਸ਼ੋਕ ਨੇ ਤਾਂ ਬੁੱਧ ਧਰਮ ਦੇ ਵਿਕਾਸ ਲਈ ਆਪਣੀ ਪੂਰੀ ਵਾਹ ਲਗਾਈ। ਡਾਕਟਰ ਰਾਏ ਚੌਧਰੀ ਦਾ ਵਿਚਾਰ ਹੈ ਕਿ “ਅਸ਼ੋਕ ਨੇ ਗੰਗਾ ਦੀ ਘਾਟੀ ਵਿਚ ਫੈਲੇ ਹੋਏ ਬੁੱਧ ਧਰਮ ਨੂੰ ਵਿਸ਼ਵ ਧਰਮ ਬਣਾ ਦਿੱਤਾ।”

ਭਿਕਸ਼ੂਆਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਸਹਾਇਤਾ ਦਿੱਤੀ ਜਾਂਦੀ ਸੀ। ਸਰਕਾਰੀ ਕਰਮਚਾਰੀ ਵੀ ਇਸ ਪ੍ਰਚਾਰ ਲਈ ਨਿਯੁਕਤ ਸਨ, ਜਿਨ੍ਹਾਂ ਨੂੰ ‘ਮਹਾਂ ਮਾਤਰ’ ਆਖਿਆ ਜਾਂਦਾ ਸੀ। ਉਸ ਨੇ ਆਪਣੀ ਭੈਣ ਤੇ ਪੁੱਤਰ ਨੂੰ ਲੰਕਾ ਵਿਚ ਬੁੱਧ ਧਰਮ ਦੇ ਪ੍ਰਚਾਰ ਲਈ ਭੇਜਿਆ। ਹੋਰਨਾਂ ਦੇਸ਼ਾਂ ਵਿਚ ਵੀ ਆਪਣੇ ਪ੍ਰਚਾਰਕ ਭੇਜੇ। ਇਸ ਦਾ ਨਤੀਜਾ ਇਹ ਹੋਇਆ ਕਿ ਬੁੱਧ ਧਰਮ ਚੀਨ, ਬਰਮਾ, ਜਾਪਾਨ, ਲੰਕਾ ਤੇ ਤਿੱਬਤ ਤੱਕ ਫੈਲ ਗਿਆ। ਕਨਿਸ਼ਕ ਨੇ ਕਸ਼ਮੀਰ ਵਿਖੇ ਬੁੱਧ ਧਰਮ ਦੀ ਚੌਥੀ ਸਭਾ ਬੁਲਾਈ ਤੇ ਹਿੰਦੂਕੁਸ਼ ਪਹਾੜ ਤੋਂ ਪਾਰ ਤੱਕ ਬੁੱਧ ਧਰਮ ਨੂੰ ਫੈਲਾ ਦਿੱਤਾ। ਇਸ ਤਰ੍ਹਾਂ ਹਰਸ਼ ਵਰਧਨ ਨੇ ਵੀ ਬੁੱਧ ਧਰਮ ਦੇ ਪ੍ਰਚਾਰ ਵਿਚ ਕਾਫ਼ੀ ਸਹਾਇਤਾ ਦਿੱਤੀ।

ਰਾਜਿਆਂ ਦੀ ਸਹਾਇਤਾ ਤੋਂ ਇਹ ਭਾਵ ਨਹੀਂ ਕਿ ਉਹ ਬੁੱਧ ਧਰਮ ਲਈ ਜ਼ਬਰਦਸਤੀ ਕਰਦੇ ਸਨ, ਜੋ ਇਸ ਵਿਚ ਨਾ ਆਵੇ ਉਸ ਤੇ ਜ਼ੁਲਮ ਕਰਦੇ ਸਨ। ਨਹੀਂ, ਉਹ ਆਪਣਾ ਜੀਵਨ ਹੀ ਇਸ ਤਰ੍ਹਾਂ ਬਤੀਤ ਕਰਦੇ ਹਨ ਕਿ ਲੋਕ ਉਹਨਾਂ ਤੋਂ ਪ੍ਰਭਾਵਤ ਹੋ ਕੇ ਉਹੀ ਧਰਮ ਗ੍ਰਹਿਣ ਕਰ ਲੈਂਦੇ ਸਨ। ਇਹਨਾਂ ਰਾਜਿਆਂ ਨੇ ਜੋ ਕੁਝ ਬੁੱਧ ਧਰਮ ਲਈ ਕੀਤਾ, ਆਮ ਲੋਕ ਹਜ਼ਾਰਾਂ ਸਾਲਾਂ ਵਿਚ ਨਹੀਂ ਕਰ ਸਕਦੇ ਸਨ।


प्रश्न. किन राजाओं ने बौद्ध धर्म के विकास में कैसे योगदान दिया?

उत्तर: शीघ्र ही कुछ राजा बौद्ध धर्म में आ गये, जिससे यह राजधर्म बन गया। राजधर्म स्थापित होते ही राजाओं ने इसके प्रसार में अपनी पूरी शक्ति लगा दी। अशोक, कनिष्क और हर्ष वर्धन बौद्ध धर्म के अनुयायी थे।

अशोक ने बौद्ध धर्म के विकास के लिए अपना सर्वश्रेष्ठ प्रयास किया। डॉ. रॉय चौधरी का मत है कि “अशोक ने गंगा घाटी में फैले बौद्ध धर्म को विश्व धर्म बनाया।”

भिक्षुओं को सरकारी खजाने से सहायता दी जाती थी। इस अभियान के लिए सरकारी कर्मचारी भी नियुक्त किये गये, जिन्हें ‘महामात्र’ कहा जाता था।  उसने अपनी बहन और बेटे को लंका में बौद्ध धर्म का प्रचार करने के लिए भेजा। उसने अपने प्रचारक दूसरे देशों में भी भेजे। परिणामस्वरूप, बौद्ध धर्म चीन, बर्मा, जापान, लंका और तिब्बत तक फैल गया। कनिष्क ने कश्मीर में बौद्ध धर्म की चौथी परिषद बुलाई और बौद्ध धर्म को हिंदू कुश पहाड़ों से परे फैलाया। इस प्रकार हर्ष वर्धन ने भी बौद्ध धर्म के प्रचार-प्रसार में बहुत सहायता की।

राजाओं की मदद का मतलब यह नहीं है कि उन्होंने बौद्ध धर्म पर दबाव डाला, जो लोग इसमें शामिल नहीं हुए उन पर अत्याचार किया। नहीं, वे अपना जीवन ऐसे जीते थे कि लोग उनसे प्रभावित होकर वही धर्म अपना लेते हैं। इन राजाओं ने बौद्ध धर्म के लिए जो किया वह सामान्य लोग हजारों वर्षों में नहीं कर सकते थे।


Question. Which kings contributed to the development of Buddhism?

Answer: Soon some kings converted to Buddhism, due to which it became the state religion. As soon as Rajdharma was established, the kings put all their energy into spreading it. Ashoka, Kanishka, and Harsh Vardhan were followers of Buddhism.

Ashoka tried his best for the development of Buddhism. Dr. Roy Chowdhary believes that “Ashoka made Buddhism spread in the Ganges valley a world religion.”

The monks were supported by the government treasury. Government employees were also appointed for this campaign, who were called ‘Mahamatra’. He sent his sister and son to propagate Buddhism in Lanka.  He also sent his missionaries to other countries. As a result, Buddhism spread to China, Burma, Japan, Ceylon, and Tibet. Kanishka convened the Fourth Council of Buddhism in Kashmir and spread Buddhism beyond the Hindu Kush mountains.  In this way, Harsh Vardhan also helped a lot in spreading Buddhism.

The help of the kings does not mean that they put pressure on Buddhism, oppressing those who did not join it.  No, they lived their life in such a way that people were influenced by them and adopted the same religion. What these kings did for Buddhism was something that ordinary people could not do for thousands of years.