ਬੁੱਧ ਧਰਮ ਤੇ ਜੈਨ ਧਰਮ ਦਾ ਉਦੈ


ਪ੍ਰਸ਼ਨ. ਬੁੱਧ ਧਰਮ ਤੇ ਜੈਨ ਧਰਮ ਦੇ ਉਦੈ ਸਮੇਂ ਰਾਜਨੀਤਕ ਹਾਲਤ ਕਿਵੇਂ ਉਹਨਾਂ ਦੇ ਧਰਮ ਦੇ ਵਧਣ-ਫੁਲਣ ਵਿਚ ਸਹਾਇਕ ਸੀ, ਸੰਖੇਪ ਵਿੱਚ ਉੱਤਰ ਦਿਓ।

ਉੱਤਰ : ਛੇਵੀਂ ਸਦੀ ਈਸਵੀ ਪੂਰਵ ਵਿਚ ਕੁਝ ਵੱਡੇ-ਵੱਡੇ ਰਾਜਤੰਤਰ ਤੇ ਗਣਰਾਜਾਂ ਦੀ ਸਥਾਪਨਾ ਹੋ ਚੁੱਕੀ ਸੀ। ਇਹਨਾਂ ਸ਼ਾਸਕਾਂ ਵਿਚ ਸੱਤਾ ਦੀ ਪ੍ਰਾਪਤੀ ਤੇ ਵਿਸਥਾਰ ਲਈ ਸੰਘਰਸ਼ ਜਾਰੀ ਸੀ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਨਵੇਂ ਵਿਚਾਰਾਂ ਦਾ ਉਦੈ ਹੋਇਆ। ਕਿਸੇ ਵੀ ਸ਼ਾਸਕ ਨੇ ਇਹਨਾਂ ਨਵੇਂ ਵਿਚਾਰਾਂ ਦਾ ਵਿਰੋਧ ਨਹੀਂ ਕੀਤਾ। ਇਹਨਾਂ ਨਵੇਂ ਵਿਚਾਰਾਂ ਨੇ ਪਿੱਛੋਂ ਬੁੱਧ ਧਰਮ ਤੇ ਜੈਨ ਧਰਮ ਦੇ ਉਦੈ ਵਿਚ ਸਹਾਇਤਾ ਕੀਤੀ।

ਇਸ ਕਾਲ ਵਿਚ ਵਿਉਪਾਰ ਕਾਫੀ ਪ੍ਰਫੁਲਤ ਹੋ ਗਿਆ ਸੀ। ਇਸ ਲਈ ਕਾਫੀ ਧਨੀ ਵਿਉਪਾਰੀ ਉਭਰ ਕੇ ਸਾਹਮਣੇ ਆਏ। ਇਹਨਾਂ ਲੋਕਾਂ ਦੀ ਚਾਹ ਸੀ ਕਿ ਸਮਾਜ ਵਿਚ ਉਹਨਾਂ ਨੂੰ ਉੱਚਾ ਅਸਥਾਨ ਮਿਲੇ ਪਰ ਵਰਣ-ਵਿਵਸਥਾ ਦੇ ਕਾਰਨ ਉਹਨਾਂ ਨੂੰ ਕੇਵਲ ਵੈਸ਼ ਹੀ ਸਮਝਿਆ ਜਾਂਦਾ ਸੀ। ਇਸ ਲਈ ਉਹਨਾਂ ਅੰਦਰ ਨਵੇਂ ਧਰਮਾਂ ਦੇ ਉਦੇ ਲਈ ਪ੍ਰਬਲ ਚਾਹ ਪੈਦਾ ਹੋ ਗਈ।

ਅਸਲ ਵਿਚ ਛੇਵੀਂ ਸਦੀ ਈ. ਪੂਰਵ ਨੂੰ ਰਾਜਨੀਤਿਕ ਅਵਸਥਾ ਬੁੱਧ ਧਰਮ ਤੇ ਜੈਨ ਧਰਮ ਦੇ ਜਨਮ ਦੇ ਉਦੇ ਲਈ ਐਨ ਅਨੁਕੂਲ ਸੀ। ਉਸ ਸਮੇਂ ਉੱਤਰੀ ਭਾਰਤ ਵਿਚ ਮਗਧ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ ਅਤੇ ਕਾਫੀ ਉਦਾਰਵਾਦੀ ਵਿਖਾਈ ਦਿੰਦਾ ਸੀ।

ਦਿੱਲੀ ਤੇ ਉਸ ਦੇ ਆਸੇ ਪਾਸੇ ਵਿਚ ਬ੍ਰਾਹਮਣਾਂ ਨੇ ਆਪਣਾ ਚੰਗਾ ਪ੍ਰਭਾਵ ਜਮਾਇਆ ਹੋਇਆ ਸੀ। ਮਗਧ ਰਾਜ ਵਿਚ ਬ੍ਰਾਹਮਣਾਂ ਦਾ ਪ੍ਰਭਾਵ ਬਹੁਤ ਘੱਟ ਸੀ। ਉਹ ਇਸ ਲਈ ਕਿ ਮਗਧ ਦੇ ਦੋਵੇਂ ਮਹਾਨ ਸ਼ਾਸਕ ਬਿੰਬਸਾਰ ਤੇ ਅਜਾਤ ਸਤਰੂ ਧਾਰਮਿਕ ਰੂਪ ਵਿਚ ਉਦਾਰ ਵਿਚਾਰਾਂ ਦੇ ਸੁਆਮੀ ਸਨ ਤੇ ਕੱਟੜ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਸਨ। ਇਸ ਤਰ੍ਹਾਂ ਦੇ ਖੁਲ੍ਹੇ ਧਾਰਮਿਕ ਤੇ ਰਾਜਨੀਤਿਕ ਵਾਤਾਵਰਣ ਵਿਚ ਬ੍ਰਾਹਮਣਾਂ ਦੇ ਬਲੀਆਂ, ਯੱਗਾ, ਕਰਮਕਾਂਡਾਂ ਦੇ ਵਿਰੁੱਧ ਅਵਾਜ਼ ਉੱਠਣੀ ਸੌਖੀ ਸੀ। ਇਹ ਅਟਲ ਸਚਾਈ ਹੈ ਕਿ ਜੈਨ ਧਰਮ ਦੇ ਸੰਸਥਾਪਕ ਸੁਆਮੀ ਮਹਾਂਵੀਰ ਦਾ ਜਨਮ ਵੀ ਮਗਧ ਰਾਜ ਵਿਚ ਹੋਇਆ ਸੀ ਤੇ ਬੁੱਧ ਧਰਮ ਦੇ ਮੋਢੀ ਮਹਾਤਮਾ ਬੁੱਧ ਵੀ ਮਗਧ ਦੇ ਲਾਗੇ ਕਪਿਲ ਵਸਤੂ ਵਿਚ ਪੈਦਾ ਹੋਏ ਸਨ।

ਮਗਧ ਦੇ ਸ਼ਾਸਕਾਂ ਬਿੰਬਸਾਰ ਤੇ ਅਜਾਤ ਸ਼ਤਰੂ ਨੇ ਮਹਾਤਮਾ ਬੁੱਧ ਤੇ ਸੁਆਮੀ ਮਹਾਂਵੀਰ ਨੂੰ ਆਪਣੇ-ਆਪਣੇ ਧਰਮ ਤੇ ਪ੍ਰਚਾਰਨ ਦੀ ਪੂਰਨ ਸੁਤੰਤਰਤਾ ਦਿੱਤੀ ਹੋਈ ਸੀ। ਨਾਲ ਹੀ ਉਹਨਾਂ ਨੇ ਇਹਨਾਂ ਧਰਮਾਂ ਦੀ ਸੁਰੱਖਿਆ ਵੀ ਕੀਤੀ ਸੀ। ਇਸੇ ਲਈ ਬੁੱਧ ਗ੍ਰੰਥਾਂ ਤੇ ਜੈਨੀ ਗ੍ਰੰਥਾਂ ਵਿਚ ਇਹ ਆਉਂਦਾ ਹੈ ਕਿ ਬਿੰਬਸਾਰ ਤੇ ਅਜਾਤ ਸ਼ਤਰੂ ਨੇ ਉਹਨਾਂ ਦਾ ਧਰਮ ਅਪਣਾਇਆ ਸੀ। ਬੁੱਧ ਧਰਮ ਤੇ ਜੈਨ ਧਰਮ ਦੋਵੇਂ ਹੀ ਪਹਿਲਾਂ ਮਗਧ ਦੇ ਪ੍ਰਦੇਸ਼ਾਂ ਵਿਚ ਪ੍ਰਫੁਲਤ ਹੋਏ ਸਨ।

ਪੂਰਬੀ ਭਾਰਤ ਵਿਚ ਉਸ ਸਮੇਂ ਦੇ ਗਣਰਾਜਾਂ ਦੇ ਲੋਕਤੰਤਰੀ ਨਿਯਮਾਂ ਦਾ ਵੀ ਬੁੱਧ ਧਰਮ ਤੇ ਜੈਨ ਧਰਮ ਉੱਤੇ ਬਹੁਤ ਚੰਗਾ ਪ੍ਰਭਾਵ ਪਿਆ ਸੀ। ਮਹਾਤਮਾ ਬੁੱਧ ਨੇ
ਗਣਰਾਜੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਬੋਧੀ ਸੰਘਾਂ ਦਾ ਸੰਗਠਨ ਕੀਤਾ ਸੀ। ਬੋਧੀ ਸੰਘਾਂ ਵਿਚ ਲੋਕਤੰਤਰੀ ਨਿਯਮ ਲਾਗੂ ਕੀਤੇ ਜਾਂਦੇ ਸਨ।


प्रश्न. संक्षेप में उत्तर दीजिए कि बौद्ध धर्म और जैन धर्म के उदय के समय की राजनीतिक परिस्थितियों ने उनके धर्म के विकास में किस प्रकार सहायता की?

उत्तर : छठी शताब्दी ईसा पूर्व में कुछ बड़े- बड़े राजतंत्रों और गणराज्यों की स्थापना हुई थी। इन शासकों के बीच सत्ता और विस्तार के लिए संघर्ष जारी रहा। ऐसे वातावरण में नये विचारों का उदय हुआ। किसी भी शासक ने इन नवीन विचारों का विरोध नहीं किया। इन नये विचारों ने बाद में बौद्ध धर्म और जैन धर्म के उदय में मदद की।

इस काल में व्यापार बहुत समृद्ध था। इसी समय बहुत से अमीर बिजनेसमैन उभरे। ये लोग समाज में ऊंचा स्थान पाना चाहते थे, लेकिन जाति व्यवस्था के कारण इन्हें वैश्य ही माना जाता था। अत: उनमें नये धर्मों के विकास की तीव्र इच्छा थी।

वस्तुतः छठी शताब्दी ई.पू. में बौद्ध और जैन धर्म के उदय के लिए राजनीतिक परिस्थितियाँ अनुकूल थीं। मगध उस समय उत्तर भारत में सबसे शक्तिशाली था और काफी उदार प्रतीत होता था।

दिल्ली और उसके आसपास ब्राह्मणों का अच्छा प्रभाव था। मगध साम्राज्य में ब्राह्मणों का प्रभाव बहुत कम था। ऐसा इसलिए था, क्योंकि मगध के दो महान शासक, बिंबसार और अजातशत्रु, धार्मिक रूप से उदार थे और कट्टर ब्राह्मणों के प्रभाव से पूरी तरह मुक्त थे। ऐसे खुले धार्मिक और राजनीतिक माहौल में ब्राह्मणों की बलि प्रथा, यज्ञ और अनुष्ठानों के खिलाफ आवाज उठाना आसान था। यह निर्विवाद सत्य है कि जैन धर्म के संस्थापक भगवान महावीर का जन्म भी मगध साम्राज्य में हुआ था और बौद्ध धर्म के संस्थापक महात्मा बुद्ध का जन्म भी मगध के निकट कपिलवस्तु में हुआ था।

मगध शासक बिंबसार और अजातशत्रु ने महात्मा बुद्ध और भगवान महावीर को अपने-अपने धर्म का प्रचार करने की पूर्ण स्वतंत्रता दी थी। साथ ही उन्होंने इन धर्मों की रक्षा भी की। इसीलिए बौद्ध धर्मग्रंथों और जैन धर्मग्रंथों में उल्लेख मिलता है कि बिंबसार और अजातशत्रु ने उनका धर्म अपनाया। बौद्ध धर्म और जैन धर्म दोनों सबसे पहले मगध के क्षेत्रों में विकसित हुए।

पूर्वी भारत में उस समय के गणराज्यों के लोकतांत्रिक नियमों का बौद्ध धर्म और जैन धर्म पर भी बहुत प्रभाव पड़ा। महात्मा बुद्ध ने गणतांत्रिक सिद्धांतों से प्रभावित होकर बौद्ध संघों का आयोजन किया। बौद्ध संघों में लोकतांत्रिक नियम लागू किये गये।


Question. Answer briefly how the political conditions at the time of the rise of Buddhism and Jainism helped in the development of their religion.

Answer: Some big monarchies and republics were established in the sixth century BC. The struggle for power and expansion continued among these rulers. In such an environment new ideas emerged. No ruler opposed these new ideas. These new ideas later helped in the rise of Buddhism and Jainism.

Trade was very prosperous during this period. Many rich businessmen emerged during this time. These people wanted to achieve a high position in the society, but due to the caste system, they were considered Vaishya. Hence, they had a strong desire to develop new religions.

In fact, in the sixth century B.C  Political conditions were favorable for the rise of Buddhism and Jainism.  Magadha was the most powerful in North India at that time and appeared to be quite liberal.

Brahmins had a good influence in and around Delhi. The influence of Brahmins was much less in the Magadha Empire. This was because the two great rulers of Magadha, Bimbisara, and Ajatashatru, were religiously liberal and completely free from the influence of fanatic Brahmins. In such an open religious and political environment, it was easy to raise your voice against the sacrificial practices, yagya, and rituals of the Brahmins. It is an undisputed truth that Lord Mahavira, the founder of Jainism, was also born in the Magadha Empire, and Mahatma Buddha, the founder of Buddhism, was also born in Kapilvastu near Magadha.

Magadha rulers Bimbisara and Ajatashatru had given complete freedom to Mahatma Buddha and Lord Mahavir to propagate their respective religions. He also protected these religions. That is why it is mentioned in Buddhist scriptures and Jain scriptures that Bimbisara and Ajatashatru adopted their religion. Both Buddhism and Jainism first developed in the regions of Magadha.

The democratic rules of the republics of that time in Eastern India also had a great influence on Buddhism and Jainism. Mahatma Buddha, influenced by republican principles, organized Buddhist associations.  Democratic rules were implemented in Buddhist organizations.