ਬੁੱਤ ਬਣੋਟਿਆ….. ਦੂਰ ਦਸੀਂਦੀ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਬੁੱਤ ਬਣੋਟਿਆ,
ਤੇਰੀ ਪੀਲ੍ਹ ਲੁੜੀਂਦੀ।
ਕੋਲ ਵਸੰਦਿਆਂ ਦੀਆਂ ਓਟਾਂ ਚੰਗੀਆਂ,
ਮੈਂ ਸਿਰੂੰ ਵਾਰ ਕੇ ਪਾਣੀ ਪੀਂਦੀ।
ਮੈਂ ਮੁੱਠੀ ਮੀਟ ਕੇ ਬਹਿ ਗਈਆਂ,
ਕੋਲ੍ਹਾਂ ਸੱਜਣਾਂ ਦੀ ਝੋਕ ਲਦਿੰਦੀ।
ਮੈਂ ਪੈ ਕਪਰ ਨੂੰ ਪਈਆਂ, ਕੰਧੀ ਦੂਰ ਦਸੀਂਦੀ।
ਪ੍ਰਸ਼ਨ 1. ਪ੍ਰੇਮਿਕਾ ਬਣੋਟੇ ਦਾ ਕੀ ਲੁੜੀਂਦੀ ਹੈ?
(ੳ) ਫੁੱਲ
(ਅ) ਜੜ੍ਹ
(ੲ) ਪੱਤਾ
(ਸ) ਪੀਲ੍ਹ
ਪ੍ਰਸ਼ਨ 2. ਪੀਲ੍ਹ ਦਾ ਕੀ ਅਰਥ ਹੈ ?
(ੳ) ਫੁੱਲ
(ਅ) ਫ਼ਲ
(ੲ) ਜੜ੍ਹ
(ਸ) ਪੱਤਾ
ਪ੍ਰਸ਼ਨ 3. ਕਿਹੜੇ ਸੱਜਣ ਦਾ ਬੜਾ ਆਸਰਾ ਹੁੰਦਾ ਹੈ?
(ੳ) ਦੂਰ ਰਹਿੰਦੇ ਦਾ
(ਅ) ਕੋਲ ਰਹਿੰਦੇ ਦਾ
(ੲ) ਸ਼ਹਿਰ ਰਹਿੰਦੇ ਦਾ
(ਸ) ਪਿੰਡ ਰਹਿੰਦੇ ਦਾ
ਪ੍ਰਸ਼ਨ 4. ਪ੍ਰੇਮਿਕਾ ਸਿਰ ਤੋਂ ਕੀ ਵਾਰ ਕੇ ਪੀਂਦੀ ਹੈ?
(ੳ) ਦੁੱਧ
(ਅ) ਲੱਸੀ
(ੲ) ਪਾਣੀ
(ਸ) ਸ਼ਰਬਤ
ਪ੍ਰਸ਼ਨ 5. ਪ੍ਰੇਮਿਕਾ ਕੀ ਮੀਟ ਕੇ ਬਹਿ ਗਈ ਹੈ?
(ੳ) ਅੱਖਾਂ
(ਅ) ਮੁੱਠੀ
(ੲ) ਮੂੰਹ
(ਸ) ਬੁੱਲ੍ਹ
ਪ੍ਰਸ਼ਨ 6. ਕੋਲ੍ਹਾਂ ਸੱਜਣਾਂ ਦੀ ਝੋਕ …………..।
ਖ਼ਾਲੀ ਥਾਂ ਭਰੋ।
(ੳ) ਲੰਘਾਉਂਦੀ
(ਅ) ਆਉਂਦੀ
(ੲ) ਲਦੀਦੀ
(ਸ) ਮਨਾਉਂਦੀ