ਬੁੱਤ ਬਣੋਟਿਆ – ਢੋਲਾ

ਪ੍ਰਸ਼ਨ 1 ‘ਬੁੱਤ ਬਣੋਟਿਆ’ ਢੋਲੇ ਵਿਚ ਮੁਟਿਆਰ ਦੇ ਕਿਹੋ ਜਿਹੇ ਭਾਵ ਅੰਕਿਤ ਹਨ?

ਉੱਤਰ – ਬਿਰਹੋਂ ਦੀ ਪੀੜ ਨਾਲ ਭਰੇ

ਪ੍ਰਸ਼ਨ 2 . ਸੱਜਣਾਂ ਦੇ ਦੂਰ ਹੋਣ ਕਾਰਨ ਬਿਹਰਨ ਦੀ ਹਾਲਤ ਕਿਹੋ ਜਿਹੀ ਹੈ?

ਉੱਤਰ – ਬੇਵਸੀ ਭਰੀ

ਪ੍ਰਸ਼ਨ 3 . ਸੱਜਣ ਦੇ ਵਿਛੋੜੇ ਕਾਰਨ ਬਿਹਰਨ ਕੀ ਕਰਨਾ ਚਾਹੁੰਦੀ ਹੈ?

ਉੱਤਰ – ਮਰ ਜਾਣਾ

ਪ੍ਰਸ਼ਨ 4 . ਬਿਰਹਨ ਕਿਸ ਤਰ੍ਹਾਂ ਜਿਊਂਦਿਆਂ ਵਿਚ ਗਿਣੀ ਜਾਵੇਗੀ?

ਉੱਤਰ – ਸੱਜਣ ਦੇ ਮਿਲਾਪ ਨਾਲ

ਪ੍ਰਸ਼ਨ 5 . ‘ਬੁੱਤ ਬਣੋਟਿਆ’ ਢੋਲੇ ਵਿਚ ਨਾਇਕਾ ਦਾ ਬਿਰਹਾ – ਵਰਣਨ ਕਿਵੇਂ ਕੀਤਾ ਗਿਆ ਹੈ?

ਉੱਤਰ – ਇਸ ਢੋਲੇ ਵਿਚ ਨਾਇਕਾ ਦੇ ਬਿਰਹਾ ਨੂੰ ਕੁਦਰਤ ਨਾਲ ਜੋੜ ਕੇ ਬਿਆਨ ਕੀਤਾ ਗਿਆ ਹੈ। ਨਾਇਕਾ ਆਪਣੇ ਸੱਜਣ ਦੀ ਓਟ ਵਿਚ ਰਹਿਣਾ ਪਸੰਦ ਕਰਦੀ ਹੈ। ਉਸ ਦੇ ਵਿਛੋੜੇ ਪਿੱਛੋਂ ਉਹ ਨਿਰਾਸ਼ ਤੇ ਬੇਵੱਸ ਹੋ ਕੇ ਰਹਿ ਗਈ ਹੈ।

ਉਹ ਆਪਣੇ – ਆਪ ਨੂੰ ਅਜਿਹੀ ਘੁੰਮਣ – ਘੇਰੀ ਵਿਚ ਅਨੁਭਵ ਕਰਦੀ ਹੈ, ਜਿੱਥੋਂ ਉਸ ਨੂੰ ਨਿਕਲਣਾ ਅਸੰਭਵ ਜਾਪਦਾ ਹੈ। ਉਸ ਨੂੰ ਚਰਖੇ ਤੇ ਤੱਕਲੇ ਦੀ ਅਵਾਜ਼ ਵੀ ਬੁਰੀ ਤਰ੍ਹਾਂ ਪੀੜ ਵਿਚ ਪਿੰਜਦੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਮੌਤ ਆ ਜਾਵੇ।

ਉਸ ਨੂੰ ਦੁੱਖ ਹੈ ਕਿ ਉਸ ਨੂੰ ਮੂੰਹ – ਮੰਗੀ ਮੌਤ ਵੀ ਨਹੀਂ ਮਿਲਦੀ। ਉਸ ਨੂੰ ਇਸ ਜੀਉਣ ਨਾਲੋਂ ਮਹੁਰਾ ਪੀ ਕੇ ਮਰਨਾ ਚੰਗਾ ਲੱਗਦਾ ਹੈ।

ਉਹ ਚਾਹੁੰਦੀ ਹੈ ਕਿ  ਵਣਾਂ ਦੇ ਰੁੱਖਾਂ ਵਿੱਚੋਂ ਹੀ ਉਸ ਦਾ ਸੱਜਣ ਨਿਕਲ ਆਵੇ, ਤਾਂ ਜੋ ਉਹ ਵੀ ਜਿਊਂਦੀਆਂ ਸਹੇਲੀਆਂ ਵਿਚ ਸ਼ਾਮਲ ਹੋ ਸਕੇ।

ਪ੍ਰਸ਼ਨ 6 . ‘ਬੁੱਤ ਬਣੋਟਿਆ’ ਢੋਲੇ ਵਿਚ ਇਸ ਤੁਕ ਦਾ ਕੀ ਭਾਵ ਹੈ : ‘ਦੁਖਿਆਰੇ ਮਰ ਕਿਉਂ ਨਾ ਵੈਂਦੇ’ ।

ਉੱਤਰ – ਇਸ ਤੁਕ ਦਾ ਭਾਵ ਇਹ ਹੈ ਕਿ ਦੁਖੀ ਬੰਦਾ ਜਿਊਣ ਨਾਲੋਂ ਮਰਨ ਨੂੰ ਪਸੰਦ ਕਰਦਾ ਹੈ, ਪਰ ਉਸ ਨੂੰ ਮੌਤ ਵੀ ਨਹੀਂ ਆਉਂਦੀ।

ਪ੍ਰਸ਼ਨ 7 . ‘ਬੁੱਤ ਬਣੋਟਿਆ’ ਢੋਲੇ ਵਿਚ ਇਸ ਤੁਕ ਦਾ ਕੀ ਭਾਵ ਹੈ : ‘ਕੋਲ ਵਸੰਦਿਆਂ ਦੀਆਂ ਓਟਾਂ ਚੰਗੀਆਂ’।

ਉੱਤਰ – ਇਸ ਤੁਕ ਦਾ ਭਾਵ ਇਹ ਹੈ ਕਿ ਪ੍ਰੀਤ – ਨਾਇਕਾ ਚਾਹੁੰਦੀ ਹੈ ਕਿ ਉਸ ਦਾ ਸੱਜਣ ਉਸ ਦੇ ਕੋਲ ਹੀ ਰਹੇ, ਕਿਉਂਕਿ ਉਸ ਦੇ ਕੋਲ ਰਹਿਣ ਦਾ ਉਸ ਨੂੰ ਬਹੁਤ ਆਸਰਾ ਹੁੰਦਾ ਹੈ।