‘ਬੁੱਢਾ ਦਲ’ ਅਤੇ ‘ਤਰੁਣਾ ਦਲ’
ਪ੍ਰਸ਼ਨ. ਬੁੱਢਾ ਦਲ ਅਤੇ ਤਰੁਣਾ ਦਲ ‘ਤੇ ਇੱਕ ਨੋਟ ਲਿਖੋ।
ਜਾਂ
ਪ੍ਰਸ਼ਨ. ਬੁੱਢਾ ਦਲ ਅਤੇ ਤਰੁਣਾ ਦਲ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਪ੍ਰਸ਼ਨ. ‘ਬੁੱਢਾ ਦਲ’ ਅਤੇ ‘ਤਰੁਣਾ ਦਲ’ ਤੋਂ ਕੀ ਭਾਵ ਹੈ? ਸੰਖੇਪ ਵਿੱਚ ਵਰਣਨ ਕਰੋ।
ਉੱਤਰ -1733 ਈ. ਵਿੱਚ ਮੁਗ਼ਲਾਂ ਨਾਲ ਸਮਝੌਤਾ ਹੋ ਜਾਣ ਨਾਲ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਜੰਗਲਾਂ ਅਤੇ ਪਹਾੜਾਂ ਨੂੰ ਛੱਡ ਕੇ ਆਪਣੇ ਘਰਾਂ ਵਿੱਚ ਆ ਜਾਣ। ਇਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਲੇ ਆ ਰਹੇ ਸੰਘਰਸ਼ ਦਾ ਅੰਤ ਹੋਇਆ ਤੇ ਸਿੱਖਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ। ਇਹ ਜੱਥੇ ਸਨ – ਬੁੱਢਾ ਦਲ ਅਤੇ ਤਰੁਣਾ ਦਲ। ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ ਤਰੁਣਾ ਦਲ ਵਿੱਚ। ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਸਿੱਖ ਸਨ ਹਰੇਕ ਜੱਥੇ ਦਾ ਆਪਣਾ ਇੱਕ ਵੱਖਰਾ ਨੇਤਾ ਅਤੇ ਝੰਡਾ ਹੁੰਦਾ ਸੀ। ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਦਾ ਸੀ ਜਦ ਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ।
प्रश्न. बुढ्ढा दल और तरूणा दल पर एक टिप्पणी लिखिए।
या
प्रश्न. आप बुढ्ढा दल और तरूणा दल के बारे में क्या जानते हैं?
या
प्रश्न. ‘बुढ्ढा दल’ और ‘तरूणा दल’ का क्या अर्थ है? संक्षेप में वर्णन करें।
उत्तर: 1733 ई. में मुगलों के साथ हुए समझौते ने सिखों को अपनी शक्ति को मजबूत करने का एक सुनहरा अवसर दिया। नवाब कपूर सिंह ने सिखों को जंगलों और पहाड़ों को छोड़कर अपने घरों की ओर लौटने का संदेश भेजा।
इस प्रकार पिछले दो दशकों से मुगलों और सिखों के बीच संघर्ष समाप्त हो गया और सिखों को कुछ राहत मिली। 1734 ई. में नवाब कपूर सिंह ने अपनी शक्ति को मजबूत करने के उद्देश्य से सिखों को दो जत्थों में संगठित किया। ये जत्थे थे – बुढ्ढा दल और तरूणा दल। 40 साल से ऊपर के सिखों को बुढ्ढा दल में शामिल किया गया था और उस उम्र से कम उम्र के सिखों को तरूणा दल में शामिल किया गया था। दल को आगे पाँच जत्थों में विभाजित किया गया था।
प्रत्येक जत्थे में 1300 से 2000 सिख थे। प्रत्येक जत्थे का अपना नेता और झंडा था। बुढ्ढा दल धार्मिक स्थलों की देखभाल करता था जबकि तरूणा दल दुश्मनों का मुकाबला करता था।
Question. Write a note on Buddha Dal and Taruna Dal.
Or
Question. What do you know about Buddha Dal and Taruna Dal?
Or
Question. What do you mean by ‘Buddha Dal’ and ‘Taruna Dal’? Explain briefly.
Answer: The agreement with the Mughals in 1733 AD gave a golden opportunity to the Sikhs to consolidate their power. Nawab Kapoor Singh sent a message to the Sikhs to leave the forests and mountains and return to their homes.
Thus the conflict between the Mughals and the Sikhs for the last two decades came to an end and the Sikhs got some relief. In 1734 AD, Nawab Kapoor Singh organized the Sikhs in two jathas intending to consolidate his power. These groups were Budha Dal and Taruna Dal. Sikhs above 40 years were included in Budha Dal and Sikhs below that age were included in Taruna Dal. The Taruna Dal was further divided into five Jathas.
There were 1300 to 2000 Sikhs in each batch. Each group had its own leader and flag. The Budha Dal looked after the religious places while the Taruna Dal took care of the enemies.