ਬੀਮਾ-ਸੇਵਾਵਾਂ ਨਾਲ ਸੰਬੰਧਿਤ ਵਾਕ


ਬੀਮਾ-ਸੇਵਾਵਾਂ ਨਾਲ ਸੰਬੰਧਿਤ ਵਾਕ (Insurance services related sentences)


ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ


1. Everyone should have an insurance in his life.

ਹਰੇਕ ਮਨੁੱਖ ਨੂੰ ਜ਼ਿੰਦਗੀ ‘ਚ ਆਪਣਾ ਬੀਮਾ ਕਰਵਾਉਣਾ ਚਾਹੀਦਾ ਹੈ।

2. One should keep one’s insurance policy and receipts carefully.

ਬੀਮਾ ਦੀ ਪਾਲਿਸੀ ਦੀਆਂ ਰਸੀਦਾਂ ਹਮੇਸ਼ਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ।

3. Nowadays, vehicle insurance is also necessary.

ਅੱਜ-ਕੱਲ੍ਹ ਮੋਟਰਾਂ-ਗੱਡੀਆਂ ਦਾ ਬੀਮਾ ਵੀ ਕਰਵਾਉਣਾ ਜ਼ਰੂਰੀ ਹੋ ਗਿਆ ਹੈ।

4. The payment of insurance can be made by net banking or mobile banking.

ਬੀਮੇ ਦੀ ਕਿਸ਼ਤ ਦਾ ਭੁਗਤਾਨ ਬੈਂਕਿੰਗ ਤੇ ਨੈੱਟ ਬੈਂਕਿੰਗ ਰਾਹੀਂ ਵੀ ਕੀਤਾ ਜਾ ਸਕਦਾ ਹੈ।

5. If due premium is not paid within the days of grace, the policy becomes paid up.

ਜੇਕਰ ਬੀਮਾ ਕਿਸ਼ਤ ਦਾ ਭੁਗਤਾਨ ਰਿਆਇਤੀ ਦਿਨਾਂ ‘ਚ ਨਾ ਕੀਤਾ ਜਾਵੇ ਤਾਂ ਬਣਦਾ ਵਿਆਜ ਅਦਾ ਕਰਨਾ ਪੈਂਦਾ ਹੈ।

6. You must enter a nominee while taking insurance policy.

ਬੀਮਾ ਪਾਲਿਸੀ ਲੈਣ ਸਮੇਂ ਨਾਮਜਦਗੀ ਜ਼ਰੂਰ ਦਰਜ ਕਰੋ।

7. Examine the receipts properly after making payment of insurance policy.

ਬੀਮਾ ਕਿਸ਼ਤ ਦਾ ਭੁਗਤਾਨ ਕਰਨ ਤੋਂ ਬਾਅਦ ਰਸੀਦ ਦੀ ਚੰਗੀ ਤਰ੍ਹਾਂ ਪੜਤਾਲ ਕਰੋ।

8. After the maturity of the policy, the due amount will be directly credited to the policy-holder’s account.

ਪਾਲਿਸੀ ਦਾ ਸਮਾਂ ਪੂਰਾ ਹੋਣ ‘ਤੇ ਬਣਦੀ ਰਾਸ਼ੀ ਦਾਅਵੇਦਾਰ ਦੇ ਖਾਤੇ ‘ਚ ਸਿੱਧੇ ਤੌਰ ‘ਤੇ ਜਮ੍ਹਾਂ ਹੋਵੇਗੀ।

9. Policyholder has to submit proof of residence, Identity and age at the time of taking policy.

ਬੀਮਾ ਕਰਵਾਉਣ ਸਮੇਂ ਦਾਅਵੇਦਾਰ ਨੂੰ ਆਪਣੀ ਰਿਹਾਇਸ਼, ਸ਼ਨਾਖਤ ਤੇ ਉਮਰ ਸੰਬੰਧੀ ਪੁਖ਼ਤਾ ਸਬੂਤ ਦੇਣੇ ਪੈਂਦੇ ਹਨ।

10. At the time of taking policy, policyholder should correctly fill the information regarding height, weight and physical identification.

ਬੀਮਾ ਪਾਲਿਸੀ ਲੈਣ ਸਮੇਂ ਦਾਅਵੇਦਾਰ ਨੂੰ ਆਪਣੇ ਕੱਦ, ਭਾਰ ਤੇ ਸਰੀਰਕ ਸ਼ਨਾਖ਼ਤੀ ਚਿੰਨ੍ਹ ਸੰਬੰਧੀ ਵੇਰਵੇ ਧਿਆਨ ਨਾਲ ਭਰਨੇ ਚਾਹੀਦੇ ਹਨ।