CBSEclass 11 PunjabiEducationPunjab School Education Board(PSEB)

ਬੀਬੀ ਲਾਡਲੀ…….. ਵਿੱਚ ਵਜ਼ੀਰ।


ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ


ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ।

ਬੀਬੀ ਦਾ ਬਾਪੂ ਐਂ ਬੈਠਾ,

ਜਿਉਂ ਰਾਜਿਆਂ ਵਿੱਚ ਵਜ਼ੀਰ।


ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਅਤੇ ਸ਼ਰੀਕੇ ਦੀਆਂ ਔਰਤਾਂ ਆਦਿ ਆਪਣੀ ਧੀ ਦੇ ਚੰਗਾ ਖਾਣ ਦੀ ਸਿਫ਼ਤ ਕਰਦੀਆਂ ਹਨ।

ਵਿਆਖਿਆ : ਆਪਣੀ ਲਾਡਲੀ ਧੀ ਦੀ ਸਿਫ਼ਤ ਕਰਦੀਆਂ ਮੇਲਣਾਂ/ਸ਼ਰੀਕੇ ਦੀਆਂ ਔਰਤਾਂ ਆਦਿ ਆਖਦੀਆਂ ਹਨ ਕਿ ਉਹਨਾਂ ਦੀ ਲਾਡਲੀ ਧੀ ਰੋਟੀ ਖਾਣ ਪਿੱਛੋਂ ਖੀਰ ਮੰਗਦੀ ਹੈ। ਉਸ ਦਾ ਬਾਪੂ ਇਸ ਤਰ੍ਹਾਂ ਬੈਠਾ ਹੈ ਜਿਵੇਂ ਰਾਜਿਆਂ ਵਿੱਚ ਵਜ਼ੀਰ ਹੋਵੇ।


ਸਿੱਠਣੀਆਂ