ਬਿਨੈ ਪੱਤਰ – ਸਟੇਸ਼ਨ ਹਾਊਸ ਅਫ਼ਸਰ ਨੂੰ ਪੱਤਰ
ਥਾਣੇ ਵਿਚ ਸਾਈਕਲ ਚੋਰੀ ਦੀ ਰਿਪੋਟ।
ਸੇਵਾ ਵਿਖੇ,
ਸਟੇਸ਼ਨ ਹਾਊਸ ਅਫ਼ਸਰ,
ਕੇਂਦਰੀ ਥਾਣਾ,
ਸੈਕਟਰ 17, ਚੰਡੀਗੜ੍ਹ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਅੱਜ ਸਵੇਰੇ ਗਿਆਰਾਂ ਵਜੇ ਬੈਂਕ ਸੁਕੇਅਰ ਸੈਕਟਰ 17 ਵਿੱਚ ਮੇਰਾ ਸਾਈਕਲ ਚੋਰੀ ਹੋ ਗਿਆ ਹੈ। ਮੈਂ ਸਟੇਟ ਬੈਂਕ ਆੱਫ ਇੰਡੀਆ ਵਿਚ ਕੁਝ ਰਕਮ ਜਮ੍ਹਾਂ ਕਰਾਉਣ ਗਿਆ ਸਾਂ। ਸਾਈਕਲ ਰੱਖਣ ਲਈ ਬਣੀ ਹੋਈ ਥਾਂ ਉਤੇ ਸਾਈਕਲ ਰੱਖਿਆ ਤੇ ਉਸ ਨੂੰ ਜੰਦਰਾ ਮਾਰ ਦਿੱਤਾ। ਜਦ ਪੰਦਰਾਂ ਮਿੰਟ ਬਾਅਦ ਮੈਂ ਵਾਪਸ ਆਇਆ, ਤਾਂ ਮੇਰਾ ਸਾਈਕਲ ਗੁੰਮ ਸੀ। ਕਈ ਆਦਮੀਆਂ ਕੋਲੋਂ ਪੁੱਛਿਆ ਪਰ ਕੋਈ ਪਤਾ ਨਹੀਂ ਲੱਗਾ।
ਮੇਰਾ ਸਾਈਕਲ ਲਾਲ ਰੰਗ ਦਾ ਐਟਲਸ ਮਾਡਲ ਹੈ। ਇਸ ਦਾ ਨੰਬਰ S -156285 ਹੈ ਤੇ ਚੈਨ ਕਵਰ ਉੱਤੇ ਮੇਰਾ ਨਾਂ ਕੇ.ਸੀ.ਕੇ. ਲਿਖਿਆ ਹੋਇਆ ਹੈ। ਇਹਨੂੰ ਖਰੀਦਿਆ ਅਜੇ ਛੇ ਮਹੀਨੇ ਹੀ ਹੋਏ ਹਨ। ਕੈਸ਼ ਮੀਮੋ ਮੇਰੇ ਕੋਲ ਮੌਜੂਦ ਹੈ।
ਕਿਰਪਾ ਕਰਕੇ ਰਿਪੋਟ ਦਰਜ ਕਰਕੇ ਛੇਤੀ ਤੋਂ ਛੇਤੀ ਇਸ ਦੀ ਪੁੱਛ-ਗਿੱਛ ਕੀਤੀ ਜਾਏ। ਆਪ ਦਾ ਧੰਨਵਾਦੀ ਹੋਵਾਂਗਾ। ਆਪਣਾ ਪੂਰਾ ਪਤਾ ਹੇਠਾਂ ਦੇ ਰਿਹਾ ਹਾਂ।
ਆਪ ਦਾ ਵਿਸ਼ਵਾਸ-ਪਾਤਰ,
ਕਿਸ਼ਨ ਚੰਦ ਕਪੂਰ
ਮਕਾਨ ਨੰ : 65, ਸੈਕਟਰ 15 ਏ.
ਚੰਡੀਗੜ੍ਹ।
4 ਫਰਵਰੀ, 1999