ਬਿਨੈ ਪੱਤਰ : ਆਪਣੇ ਸਕੂਲ ਦੇ ਹੈੱਡ ਟੀਚਰ ਨੂੰ ਸੈਕਸ਼ਨ ਬਦਲਣ ਲਈ ਬਿਨੈ – ਪੱਤਰ ਲਿਖੋ।
ਆਪਣੇ ਸਕੂਲ ਦੇ ਹੈੱਡ ਟੀਚਰ ਨੂੰ ਸੈਕਸ਼ਨ ਬਦਲਣ ਲਈ ਬਿਨੈ – ਪੱਤਰ ਲਿਖੋ।
ਸੇਵਾ ਵਿਖੇ
ਹੈੱਡ ਟੀਚਰ
_________________ ਸਕੂਲ
_________________ ਸ਼ਹਿਰ
ਮਿਤੀ : 7 ਅਗਸਤ, 20____
ਵਿਸ਼ਾ : ਸੈਕਸ਼ਨ ਬਦਲਣ ਲਈ ਅਰਜ਼ੀ
ਸ੍ਰੀ ਮਾਨ ਜੀ
ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ _____________ ‘ਏ’ ਸ਼੍ਰੇਣੀ ਦਾ ਵਿਦਿਆਰਥੀ ਹਾਂ। ਮੇਰੇ ਪਹਿਲੀ ਛਿਮਾਹੀ ਪ੍ਰੀਖਿਆ ਵਿੱਚੋਂ ਨੰਬਰ ਘੱਟ ਆਉਣ ਕਰਕੇ ਮੈਨੂੰ ‘ਏ’ ਸੈਕਸ਼ਨ ਵਿੱਚੋਂ ਬਦਲ ਕੇ ‘ਡੀ’ ਸੈਕਸ਼ਨ ਵਿੱਚ ਕਰ ਦਿੱਤਾ ਗਿਆ ਹੈ। ਮੈਂ ‘ਏ’ ਸੈਕਸ਼ਨ ਵਿੱਚ ਹੀ ਰਹਿਣਾ ਚਾਹੁੰਦਾ ਹਾਂ। ਮੈਂ ਅੱਗੋਂ ਸਲਾਨਾ ਪ੍ਰੀਖਿਆ ਵਿੱਚ ਫਿਰ ਚੰਗੇ ਨੰਬਰ ਪ੍ਰਾਪਤ ਕਰਾਂਗਾ।
ਇਸ ਬੇਨਤੀ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਮੇਰੇ ਮੁਹੱਲੇ ਦੇ ਬਾਕੀ ਸਾਰੇ ਬੱਚੇ ‘ਏ’ ਸੈਕਸ਼ਨ ਵਿੱਚ ਹਨ ਤੇ ਜਦੋਂ ਮੈਨੂੰ ਕਿਤੇ ਛੁੱਟੀ ਕਰਨੀ ਪੈਂਦੀ ਹੈ ਤਾਂ ਮੈਨੂੰ ਘਰ ਦਾ ਕੰਮ ਪੁੱਛਣ ਵਿੱਚ ਔਖਿਆਈ ਹੁੰਦੀ ਹੈ। ਇਸ ਤਰ੍ਹਾਂ ਮੈਂ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦਾ ਹਾਂ। ਮੈਨੂੰ ਪਹਿਲਾਂ ਹੀ ਬੜਾ ਦੁੱਖ ਹੈ, ਮੈਂ ਇਸ ਵਾਰ ਪਿੱਛੇ ਰਹਿ ਗਿਆ ਹਾਂ। ਕਿਰਪਾ ਕਰਕੇ ਮੇਰੀਆਂ ਭਾਵਨਾਵਾਂ ਦੀ ਕਦਰ ਕਰੋ ਤੇ ਮੈਨੂੰ ‘ਏ’ ਸੈਕਸ਼ਨ ਵਿੱਚ ਹੀ ਰਹਿਣ ਦਿੱਤਾ ਜਾਵੇ।
ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ
ਪਰਮੀਤ
ਜਮਾਤ ______________
ਰੋਲ ਨੰ. _____________