ਬਿਨੈ ਪੱਤਰ – ਆਪਣੇ ਸਕੂਲ ‘ਦੇ ਹੈੱਡ ਟੀਚਰ ਨੂੰ ਜ਼ੁਰਮਾਨਾ ਮੁਆਫ਼ੀ ਲਈ ਅਰਜ਼ੀ ਲਿਖੋ।


ਆਪਣੇ ਸਕੂਲ ‘ਦੇ ਹੈੱਡ ਟੀਚਰ ਨੂੰ ਜ਼ੁਰਮਾਨਾ ਮੁਆਫ਼ੀ ਲਈ ਅਰਜ਼ੀ ਲਿਖੋ।


ਸੇਵਾ ਵਿਖੇ

ਹੈੱਡ ਟੀਚਰ

_______________ ਸਕੂਲ

_______________ ਸ਼ਹਿਰ

ਮਿਤੀ : 10 ਸਤੰਬਰ, 20____

ਵਿਸ਼ਾ : ਜੁਰਮਾਨਾ ਮੁਆਫ਼ੀ ਲਈ ਅਰਜ਼ੀ

ਸ੍ਰੀ ਮਾਨ ਜੀ

ਬੇਨਤੀ ਇਹ ਹੈ ਕਿ ਮੈਂ ਆਪ ਦੇ ਸਕੂਲ ਵਿੱਚ _________ ਸ਼੍ਰੇਣੀ ਦਾ ਵਿਦਿਆਰਥੀ ਹਾਂ। ਕੱਲ੍ਹ ਪੰਜਾਬੀ ਦੇ ਪੀਰੀਅਡ ਵਿੱਚ ਸਰ ਨਹੀਂ ਆਉਣ ਕਾਰਨ ਬੱਚੇ ਆਪਸ ਵਿੱਚ ਸ਼ਰਾਰਤਾਂ ਕਰਨ ਲੱਗ ਪਏ। ਮੈਂ ਵੀ ਉੱਥੇ ਬੈਠਾ ਸੀ। ਬੱਚੇ ਸਮਾਨ ਚੁੱਕ ਕੇ ਇੱਕ ਦੂਜੇ ‘ਤੇ ਸੁੱਟਣ ਲੱਗੇ। ਕਾਫ਼ੀ ਬੱਚਿਆਂ ਦੇ ਸੱਟਾਂ ਵੀ ਲੱਗੀਆਂ। ਮੇਰੇ ਵੀ ਮਾੜੀਆਂ-ਮੋਟੀਆਂ ਖਰੋਚਾਂ ਜਿਹੀਆਂ ਆਈਆਂ।

ਸਾਡੀ ਟੀਚਰ ਇੰਚਾਰਜ ਨੇ ਸਾਰੀ ਜਮਾਤ ਨੂੰ ਹੀ ਸੌ-ਸੌ ਰੁਪਏ ਜੁਰਮਾਨਾ ਕਰ ਦਿੱਤਾ ਹੈ। ਸਰ, ਇਸ ਵਿੱਚ ਮੇਰਾ ਰਤਾ ਵੀ ਕਸੂਰ ਨਹੀਂ ਹੈ। ਮੈਂ ਤਾਂ ਸਗੋਂ ਸਾਥੀਆਂ ਨੂੰ ਹਟਾਉਂਦਾ ਰਿਹਾ ਸਾਂ। ਕੁਝ ਸ਼ਰਾਰਤੀ ਬੱਚਿਆਂ ਦੀ ਬੇਵਕੂਫ਼ੀ ਕਾਰਨ ਸਜ਼ਾ ਸਾਰੀ ਕਲਾਸ ਨੂੰ ਮਿਲ ਰਹੀ ਹੈ।

ਮੈਂ ਇਹ ਜੁਰਮਾਨਾ ਨਹੀਂ ਦੇ ਸਕਦਾ, ਕਿਉਂਕਿ ਮੇਰੇ ਪਿਤਾ ਜੀ ਬਹੁਤ ਗ਼ਰੀਬ ਹਨ। ਮੈਂ ਜਮਾਤ ਦਾ ਇੱਕ ਆਗਿਆਕਾਰ ਤੇ ਹੋਣਹਾਰ ਵਿਦਿਆਰਥੀ ਹਾਂ ਤੇ ਮੈਂ ਹਮੇਸ਼ਾ ਪੜ੍ਹਾਈ ਵਿੱਚੋਂ ਪਹਿਲੇ ਨੰਬਰ ‘ਤੇ ਆਉਂਦਾ ਹਾਂ। ਮੇਰੀਆਂ ਯੋਗਤਾਵਾਂ ਤੇ ਘਰ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਮੇਰਾ ਜੁਰਮਾਨਾ ਮਾਫ਼ ਕਰ ਦਿੱਤਾ ਜਾਵੇ। ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ

ਸੁਰਿੰਦਰ

ਜਮਾਤ ____________

ਰੋਲ ਨੰ. ___________