ਬਾਹਮਨੀ ਸਲਤਨਤ
ਪ੍ਰਸ਼ਨ. ਬਾਹਮਨੀ ਸਲਤਨਤ ਤੇ ਉਸ ਦੇ ਉੱਤਰਾਧਿਕਾਰੀ ਰਾਜਾਂ ਦੇ ਅਧੀਨ ਕਲਾ ਤੇ ਭਵਨ ਨਿਰਮਾਣ ਕਲਾ (ਇਮਾਰਤਸਾਜ਼ੀ) ਦੀਆਂ ਮੁੱਖ ਵਿਸ਼ੇਸ਼ਤਾਈਆਂ ਕੀ ਸਨ?
ਉੱਤਰ : ਬਾਹਮਨੀ ਸਲਤਨਤ ਤੇ ਉੱਤਰਾਧਿਕਾਰੀ ਰਾਜ ਦੇ ਅਧੀਨ ਕਲਾ ਤੇ ਭਵਨ ਨਿਰਮਾਣ ਕਲਾ ਬਹੁਤ ਪ੍ਰਫੁੱਲਤ ਹੋਈ ਸੀ। ਉਸ ਦੀਆਂ ਕਈ ਵਿਸ਼ੇਸ਼ਤਾਵਾਂ ਸਨ। ਉਨ੍ਹਾਂ ਦੇ ਭਵਨਾਂ ਵਿੱਚ ਪ੍ਰਦੇਸ਼ਿਕ ਪ੍ਰਭਾਵ ਬਹੁਤ ਡੂੰਘਾ ਸੀ। ਉਹਨਾਂ ਦਿਆਂ ਭਵਨਾਂ ਵਿੱਚ ਕਿਤੇ-ਕਿਤੇ ਈਰਾਨੀ ਪ੍ਰਭਾਵ ਵੀ ਨਜ਼ਰੀਂ ਆਉਂਦਾ ਹੈ, ਜਿਸ ਤਰ੍ਹਾਂ ਮਹਿਮੂਦ ਗਾਵਾਂ ਦੇ ਬਣਾਏ ਹੋਏ ਮਦਰੱਸਿਆਂ ਵਿੱਚ ਈਰਾਨੀ ਭਾਵ ਨਜ਼ਰੀਂ ਆਉਂਦਾ ਹੈ। ਅਲਾਉੱਦੀਨ ਦੂਜੇ ਦੁਆਰਾ ਬਣਵਾਏ ਗਏ ਅਹਿਮਦ ਸ਼ਾਹ ਦੇ ਮਕਬਰੇ ਦੀਆਂ ਕੰਧਾਂ ਦੇ ਚਿੱਤਰ ਆਪਣੀ ਸੁੰਦਰਤਾ ਦੇ ਕਾਰਨ ਅਦੁੱਤੀ ਨਮੂਨਾ ਸਮਝੇ ਜਾਂਦੇ ਸਨ। ਗੁਲਬਰਗਾ ਵਿੱਚ ਮਕਬਰੇ, ਮਦਰੱਸੇ, ਮਸਜਿਦਾਂ ਦੇ ਮਹੱਲਾਂ ਦੀ ਉਸਾਰੀ ਹੋਈ। ਬੀਜਾਪੁਰ ਸ਼ਹਿਰ ਵਿੱਚ ਬਣਵਾਏ ਗਏ ਭਵਨਾਂ ਕਾਰਨ ਸਾਰੇ ਭਾਰਤ ਵਿੱਚ ਸ਼ਾਨਦਾਰ ਨਗਰ ਸਮਝਿਆ ਜਾਣ ਲੱਗਾ। ਇਨ੍ਹਾਂ ਵਿੱਚੋਂ ਪ੍ਰਸਿੱਧ ਗੋਲ ਗੁੰਬਦ ਹੈ। ਇਸਦਾ ਗੁੰਬਦ 2000 ਵਰਗ ਗਜ਼ ਖੇਤਰ ਵਿਚ ਹੈ। ਇਸ ਤੋਂ ਬਿਨਾਂ ਮਿਹਤਰ ਮਹੱਲ ਵੀ ਕਲਾ ਦਾ ਉੱਤਮ ਨਮੂਨਾ ਹੈ। ਕੈਂਹ ਦੀਆਂ ਮੂਰਤੀਆਂ ਵੀ ਵਿਜੈ ਨਗਰ ਵਿਚ ਬਣਦੀਆਂ ਸਨ ਜਿਵੇਂ, ਕ੍ਰਿਸ਼ਨ ਦੇਵ ਦੀ ਮੂਰਤੀ ਇਸ ਕਾਲ ਦੀ ਮੂਰਤੀ ਕਲਾ ਦੀ ਉੱਤਮ ਉਦਾਹਰਣ ਹੈ। ਇਸ ਤਰ੍ਹਾਂ ਗੋਲਕੁੰਡਾ ਦੇ ਸ਼ਾਸਕਾਂ ਦੁਆਰਾ ਬਣਵਾਏ ਕਿਲ੍ਹੇ, ਪੁਸਤਕਾਲੇ, ਮਸਜਿਦਾਂ, ਮਹੱਲਾਂ ਤੇ ਮਕਬਰਿਆਂ ਦੀ ਨਵੀਂ ਰਾਜਧਾਨੀ ਹੈਦਰਾਬਾਦ ਵਿੱਚ ਬਣਿਆ ‘ਚਾਰਮੀਨਾਰ’ ਦੇਸ਼ ਭਰ ਵਿੱਚ ਆਪਣੀ ਕਲਾ ਦੀ ਉੱਤਮਤਾ ਲਈ ਪ੍ਰਸਿੱਧ ਹੈ।
प्रश्न. बहमनी सल्तनत और उसके उत्तराधिकारी राज्यों के तहत कला और वास्तुकला की मुख्य विशेषताएं क्या थीं?
उत्तर: बहमनी सल्तनत और उसके उत्तराधिकारियों के अधीन कला और वास्तुकला का विकास हुआ। उनमें अनेक विशेषताएँ थीं। उनकी इमारतों में क्षेत्रीय प्रभाव बहुत गहरा था। उनकी इमारतों में जगह-जगह ईरानी प्रभाव भी दिखाई देता है, जैसे महमूद गवान द्वारा बनवाए गए मदरसों में ईरानी भाव दिखाई देता है। अहमद शाह के मकबरे की दीवारों पर अलाउद्दीन द्वितीय द्वारा बनाई गई पेंटिंग्स को उनकी सुंदरता का उत्कृष्ट उदाहरण माना जाता था। गुलबर्गा में कब्रें, मदरसे, मस्जिदें बनाई गईं। बीजापुर शहर में बनी इमारतों के कारण इसे पूरे भारत में एक शानदार शहर माना जाने लगा। इनमें से प्रसिद्ध है गोल गुम्बद। इसका गुंबद 2000 वर्ग गज क्षेत्रफल का है। इसके अलावा मिहतर महल भी कला का उत्कृष्ट नमूना है। विजय नगर में कांसे की मूर्तियाँ भी बनाई जाती थीं, उदाहरणार्थ कृष्ण देव की मूर्ति इस काल की मूर्ति कला का सर्वोत्तम उदाहरण है। इस प्रकार गोलकुंडा के शासकों द्वारा निर्मित किलों, पुस्तकालयों, मस्जिदों, महलों और मकबरों की नई राजधानी हैदराबाद में निर्मित ‘चारमीनार’ अपनी उत्कृष्ट कला के लिए पूरे देश में प्रसिद्ध है।
Question. What were the main features of art and architecture under the Bahmani Sultanate and its successor states?
Answer: Art and architecture flourished under the Bahmani Sultanate and its successors. He had many specialties. The regional influence in his buildings was profound. Iranian influence is also visible in many places in his buildings, such as the Iranian spirit is visible in the madrassas built by Mahmood Gavan. The paintings made by Alauddin II on the walls of Ahmed Shah’s tomb were considered excellent examples of their beauty. Tombs, madrassas, and mosques were built in Gulbarga. Due to the buildings built in Bijapur city, it came to be considered a magnificent city throughout India. The famous one among these is Gol Gumbad. Its dome has an area of 2000 square yards. Apart from this, Mihtar Mahal is also an excellent example of art. Bronze statues were also made in Vijay Nagar, for example, the statue of Krishna Dev is the best example of the sculpture art of this period. Thus, the ‘Charminar’ built in Hyderabad, the new capital of forts, libraries, mosques, palaces, and tombs built by the rulers of Golconda, is famous throughout the country for its excellent art.