ਬਾਰਾਂ ਮਹੀਨੇ ਸੁਨਿਆਰ…… ਲੱਜ ਤੁਹਾਨੂੰ ਨਹੀਂ।


ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ


ਬਾਰਾਂ ਮਹੀਨੇ ਸੁਨਿਆਰ ਬਿਠਾਇਆ।

ਚਾਂਦੀ ਦੇ ਗਹਿਣਿਆਂ ‘ਤੇ

ਪਾਣੀ ਵਿਰਾਇਆ।

ਪਿੱਤਲ ਪਾਉਣਾ ਸੀ।

ਪਿੱਤਲ ਪਾਉਣਾ ਸੀ।

ਨਿਲੱਜਿਓ, ਲੱਜ ਤੁਹਾਨੂੰ ਨਹੀਂ।


ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਮੁੰਡੇ ਵਾਲਿਆਂ ਵੱਲੋਂ ਵਹੁਟੀ (ਲਾੜੀ) ਲਈ ਲਿਆਂਦੇ ਗਹਿਣਿਆਂ ਦੇ ਪ੍ਰਸੰਗ ਵਿੱਚ ਉਹਨਾਂ ਦਾ ਮਖੌਲ ਉਡਾਇਆ ਗਿਆ ਹੈ।

ਵਿਆਖਿਆ : ਵਿਆਹ ਦੇ ਮੌਕੇ ਕੁੜੀ ਵਾਲਿਆਂ ਦੇ ਘਰ ਇੱਕਠੀਆਂ ਹੋਈਆਂ ਮੇਲਣਾਂ ਤੇ ਸ਼ਰੀਕਣਾਂ ਵਰੀ ਵਿੱਚ ਲਿਆਂਦੇ ਗਹਿਣਿਆਂ ਨੂੰ ਦੇਖ ਕੇ ਮੁੰਡੇ ਵਾਲਿਆਂ ਦਾ ਮਖੌਲ ਉਡਾਉਂਦੀਆਂ ਹੋਈਆਂ ਕਹਿੰਦੀਆਂ ਹਨ ਕਿ ਮੁੰਡੇ ਵਾਲਿਆਂ ਨੇ ਬਾਰਾਂ ਮਹੀਨੇ ਸੁਨਿਆਰ ਬਿਠਾਈ ਰੱਖਿਆ ਪਰ ਵਰੀ ਵਿੱਚ ਚਾਂਦੀ ਦੇ ਗਹਿਣਿਆਂ ‘ਤੇ ਸੋਨੇ ਦਾ ਪਾਣੀ ਚੜਾ ਕੇ ਹੀ ਲੈ ਆਏ। ਇਹ ਤਾਂ ਸੋਨੇ ਦੀ ਥਾਂ ਪਿੱਤਲ ਹੀ ਲੱਗਦਾ ਹੈ। ਕੀ ਉਹਨਾਂ ਸੋਨੇ ਦੀ ਥਾਂ ਪਿੱਤਲ ਪਾਉਣਾ ਸੀ। ਪਰ ਨਿਲੱਜ ਜਾਂਞੀਆਂ ਨੂੰ ਤਾਂ ਕੋਈ ਸ਼ਰਮ ਹੀ ਨਹੀਂ।