ਬਾਰਾਂ ਮਹੀਨੇ…….. ਲੱਜ ਤੁਹਾਨੂੰ ਨਹੀਂ


ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ


ਬਾਰਾਂ ਮਹੀਨੇ ਅਸਾਂ ਤੱਕਣ ਤੱਕਿਆ।

ਫੇਰ ਵੀ ਲਾੜਾ ਤੁਸੀਂ ਕਾਲਾ ਈ ਰੱਖਿਆ।

ਸਾਬਣ ਲਾਣਾ ਸੀ। ਸਾਬਣ ਲਾਣਾ ਸੀ।

ਨਿਲੱਜਿਓ, ਲੱਜ ਤੁਹਾਨੂੰ ਨਹੀਂ।


ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਅਤੇ ਸ਼ਰੀਕਣਾਂ ਆਦਿ ਲਾੜੇ ਨੂੰ ਉਸ ਦੇ ਕਾਲੇ ਰੰਗ ਕਾਰਨ ਮਜ਼ਾਕ/ ਮਖੌਲ ਕਰਦੀਆਂ ਹਨ।

ਵਿਆਖਿਆ : ਜਾਂਞੀਆਂ ਨੂੰ ਸਿੱਠਣੀ ਦਿੰਦੀਆਂ ਮੇਲਣਾਂ/ਸ਼ਰੀਕਣਾਂ ਆਖਦੀਆਂ ਹਨ ਕਿ ਬਾਰਾਂ ਮਹੀਨੇ ਅਸੀਂ ਲਾੜੇ ਦੀ ਉਡੀਕ ਕੀਤੀ ਪਰ ਫਿਰ ਵੀ ਤੁਸੀਂ ਲਾੜਾ ਕਾਲ਼ਾ ਹੀ ਰੱਖਿਆ। ਤੁਸੀਂ ਲਾੜੇ ਨੂੰ ਸਾਬਣ ਲਾਉਣਾ ਸੀ। ਪਰ ਬੇਸ਼ਰਮੋ ਤੁਹਾਨੂੰ ਤਾਂ ਕੋਈ ਸ਼ਰਮ ਹੀ ਨਹੀਂ।