ਬਾਣੀ ਦਾ ਕੇਂਦਰੀ ਭਾਵ : ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
ਪ੍ਰਸ਼ਨ. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਬਾਣੀ ਦਾ ਕੇਂਦਰੀ (ਅੰਤ੍ਰੀਵ) ਭਾਵ 40 ਕੁ ਸ਼ਬਦਾਂ ਵਿੱਚ ਲਿਖੋ ।
ਉੱਤਰ : ਪ੍ਰਭੂ ਹੀ ਮਨੁੱਖ ਦਾ ਅਸਲ ਮਾਤਾ-ਪਿਤਾ ਤੇ ਸਾਕ-ਸੰਬੰਧੀ ਹੈ। ਉਸ ਨੇ ਸਾਰੇ ਜੀਵ ਪੈਦਾ ਕੀਤੇ ਹਨ ਤੇ ਧੰਦਿਆਂ ਵਿੱਚ ਲਾਏ ਹੋਏ ਹਨ। ਉਸ ਦਾ ਨਾਮ ਧਿਆਉਣ ਨਾਲ ਮਹਾਂ-ਸੁਖ ਪ੍ਰਾਪਤ ਹੁੰਦਾ ਹੈ ਤੇ ਵਿਕਾਰਾਂ ਦਾ ਔਖਾ ਘੋਲ ਜਿੱਤਿਆ ਜਾਂਦਾ ਹੈ।
ਔਖੇ ਸ਼ਬਦਾਂ ਦੇ ਅਰਥ
ਬੰਧਪੁ : ਰਿਸ਼ਤੇਦਾਰ, ਸੰਬੰਧੀ ।
ਭ੍ਰਾਤਾ : ਭਰਾ ।
ਕਾੜਾ : ਚਿੰਤਾ ।
ਅਖਾੜਾ : ਪਿੜ ।
ਅਸਾੜਾ : ਅਸਾਡਾ।
ਜਿੱਤਾ : ਜਿੱਤ ਲਿਆ ।
ਬਿਖਾੜਾ : ਔਖਾ ਘੋਲ ।