ਬਹੁ ਵਿਕਲਪੀ ਪ੍ਰਸ਼ਨ : ਟੱਪੇ
ਟੱਪੇ : MCQ
ਪ੍ਰਸ਼ਨ 1. ਟੱਪੇ ਦੀਆਂ ਕਿੰਨੀਆਂ ਤੁਕਾਂ ਹੁੰਦੀਆਂ ਹਨ?
(ੳ) ਇੱਕ
(ਅ) ਦੋ
(ੲ) ਤਿੰਨ
(ਸ) ਚਾਰ
ਪ੍ਰਸ਼ਨ 2. ਟੱਪਾ ਕਿਸ ਨਾਚ ਦੀਆਂ ਬੋਲੀਆਂ ਦੀ ਇੱਕ ਵੰਨਗੀ ਹੈ?
(ੳ) ਝੂੰਮਰ ਦੀਆਂ
(ਅ) ਸੰਮੀ ਦੀਆਂ
(ੲ) ਗਿੱਧੇ ਦੀਆਂ
(ਸ) ਕਿੱਕਲੀ ਦੀਆਂ
ਪ੍ਰਸ਼ਨ 3. ਖ਼ਾਲੀ ਥਾਂ ਭਰੋ :
ਤੂੰ ਕਿਹੜਿਆਂ ………… ਵਿੱਚ ਖੇਲੇਂ।
(ੳ) ਖੰਡਾਂ
(ਅ) ਮੈਦਾਨਾਂ
(ੲ) ਰੰਗਾਂ
(ਸ) ਭਾਗਾਂ
ਪ੍ਰਸ਼ਨ 4. ਤੁਕ ਪੂਰੀ ਕਰੋ :
ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇਂ,
ਮੈਂ ਕੀ ਜਾਣਾ ਤੇਰੀ………….।
(ੳ) ਕਾਰ ਨੂੰ
(ਅ) ਰਮਜ਼ ਨੂੰ
(ੲ) ਸਾਰ ਨੂੰ
(ਸ) ਕਮਾਈ ਨੂੰ
ਪ੍ਰਸ਼ਨ 5. ਖ਼ਾਲੀ ਥਾਂ ਭਰੋ :
ਤੇਰੇ ਦਿਲ ਦੀ ………….. ਨਾ ਜਾਵੇ।
(ੳ) ਮੈਲ
(ਅ) ਗੱਲ
(ੲ) ਰਮਜ਼
(ਸ) ਲਾਗ
ਪ੍ਰਸ਼ਨ 6. ਬਜੌਰ ਕਿਸ ਦਾ ਨਾਂ ਹੈ?
(ੳ) ਇੱਕ ਫਲ ਦਾ
(ਅ) ਇੱਕ ਸਬਜ਼ੀ ਦਾ
(ੲ) ਇੱਕ ਇਲਾਕੇ ਦਾ
(ਸ) ਇੱਕ ਫੁੱਲ ਦਾ
ਪ੍ਰਸ਼ਨ 7. ਅਸੀਂ ਕਿੱਕਰਾਂ ਦੇ ਬੀ ਬੀਜ ਦੇ ਕੀ ਚਾਹੁੰਦੇ ਹਾਂ?
(ੳ) ਵਧੀਆ ਫਲ਼
(ਅ) ਬਜੌਰ ਦੀਆਂ ਦਾਖਾਂ
(ੲ) ਚੰਗੀ ਪ੍ਰਾਪਤੀ
(ਸ) ਮਨਮਰਜ਼ੀ ਦਾ ਫਲ਼
ਪ੍ਰਸ਼ਨ 8. ਖ਼ਾਲੀ ਥਾਂ ਭਰੋ :
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ,
ਛੱਡ ਕੇ ……….. ਭੱਜ ਗਏ।
(ੳ) ਘਰ
(ਅ) ਜਾਇਦਾਦ
(ੲ) ਮੁਕਾਬਲਾ
(ਸ) ਮੈਦਾਨ
ਪ੍ਰਸ਼ਨ 9. ਜਿਹੜੇ ਨਾਲ ਮਰਨ ਦੀ ਗੱਲ ਕਰਦੇ ਸਨ, ਉਹ ਕੀ ਛੱਡ ਕੇ ਭੱਜ ਗਏ?
(ੳ) ਘਰ
(ਅ) ਸ਼ਹਿਰ
(ੲ) ਮੈਦਾਨ
(ਸ) ਦੇਸ
ਪ੍ਰਸ਼ਨ 10. ਅਮਲਾਂ ਦੇ ਨਿਬੇੜੇ ਕਿੱਥੇ ਹੋਣੇ ਹਨ?
(ੳ) ਅਦਾਲਤ ਵਿੱਚ
(ਅ) ਰੱਬ ਦੀ ਦਰਗਾਹ ਵਿੱਚ
(ੲ) ਲੋਕਾਂ ਦੀ ਅਦਾਲਤ
(ਸ) ਸਭ ਦੇ ਸਾਮ੍ਹਣੇ
ਪ੍ਰਸ਼ਨ 11. ਗੋਰੇ ਰੰਗ ਦੀ ਥਾਂ ਕਿਸ ਦਾ ਮੁੱਲ ਪੈਂਦਾ ਹੈ?
(ੳ) ਪੈਸੇ ਦਾ
(ਅ) ਜਾਇਦਾਦ ਦਾ
(ੲ) ਅਕਲ ਦਾ
(ਸ) ਰੁਤਬੇ ਦਾ
ਪਸ਼ਨ 12. ਖਾਲੀ ਥਾਂ ਭਰੋ
ਤੈਨੂੰ ਵੀਰਾ …………….. ਦਾ ਛੰਨਾ।
(ੳ) ਚਾਹ
(ਅ) ਦੁੱਧ
(ੲ) ਦਹੀਂ
(ਸ) ਮੱਖਣ
ਪ੍ਰਸ਼ਨ 13. ਕਿਸ ਦਾ ਰੂਪ ਦੁਹਾਈਆਂ ਦਿੰਦਾ ਹੈ?
(ੳ) ਪ੍ਰੇਮਿਕਾ ਦਾ
(ਅ) ਗਿੱਧਿਆਂ ਵਿੱਚ ਨੱਚਦੀ ਮੁਟਿਆਰ ਦਾ
(ੲ) ਤ੍ਰਿੰਵਣਾਂ ‘ਚ ਕੱਤਦੀ ਮੁਟਿਆਰ ਦਾ
(ਸ) ਪੀਂਘ ਝੂਟਦੀ ਮੁਟਿਆਰ ਦਾ
ਪ੍ਰਸ਼ਨ 14. ਮੁਟਿਆਰ ਬਾਪ ਤੋਂ ਗਹਿਣਿਆਂ ਦੀ ਥਾਂ ਕਿਸ ਦੀ ਮੰਗ ਕਰਦੀ ਹੈ?
(ੳ) ਪੜ੍ਹਾਈ ਕਰਾਉਣ ਦੀ
(ਅ) ਨੇੜੇ ਵਿਆਹੁਣ ਦੀ
(ੲ) ਪੱਕੇ ਘਰ ਵਿਆਹੁਣ ਦੀ
(ਸ) ਅਮੀਰ ਘਰ ਵਿਆਹੁਣ ਦੀ
ਪ੍ਰਸ਼ਨ 15. ਕੈਂਠਾ ਕਿੱਥੇ ਪਾਇਆ ਜਾਂਦਾ ਹੈ?
(ੳ) ਕਲਾਈ ‘ਤੇ
(ਅ) ਉਂਗਲੀਆਂ ਵਿੱਚ
(ੲ) ਸਿਰ ‘ਤੇ
(ਸ) ਗਲ ਵਿੱਚ
ਪ੍ਰਸ਼ਨ 16. ਦੁੱਧ ਕੌਣ ਰਿੜਕਦੀ ਹੈ?
(ੳ) ਸੱਸ
(ਅ) ਮੁਟਿਆਰ
(ੲ) ਮਾਂ
(ਸ) ਝਾਂਜਰਾਂ ਵਾਲੀ
ਪ੍ਰਸ਼ਨ 17. ਧਾਰ ਕੌਣ ਕੱਢਦਾ ਹੈ?
(ੳ) ਗੱਭਰੂ
(ਅ) ਮੁਟਿਆਰ
(ੲ) ਝਾਂਜਰਾਂ ਵਾਲੀ
(ਸ) ਕੈਂਠੇ ਵਾਲਾ
ਪ੍ਰਸ਼ਨ 18. ਚਰਖੇ ਦੀ ਘੂਕ ਸੁਣ ਕੇ ਜੋਗੀ ਕਿੱਥੋਂ ਉੱਤਰ ਆਇਆ?
(ੳ) ਕੋਠੇ ਤੋਂ
(ਅ) ਦਰਖ਼ਤ ਤੋਂ
(ੲ) ਘੋੜੀ ਤੋਂ
(ਸ) ਪਹਾੜ ਤੋਂ
ਪ੍ਰਸ਼ਨ 19. ਵੀਰ ਦੀ ਕਾਲੀ ਡਾਂਗ ਕਿਸ ਵਾਂਗ ਗੱਜਦੀ ਹੈ?
(ੳ) ਸ਼ੇਰ ਵਾਂਗ
(ਅ) ਬਹਾਦਰ ਵਾਂਗ
(ੲ) ਬੱਦਲ ਵਾਂਗ
(ਸ) ਪਹਿਲਵਾਨ ਵਾਂਗ
ਪ੍ਰਸ਼ਨ 20. ਖ਼ਾਲੀ ਥਾਂ ਭਰੋ :
ਮਾਂਵਾਂ ਨੂੰ ਪੁੱਤ ਐਂ ਮਿਲਦੇ,
ਜਿਉਂ ਸੁੱਕੀਆਂ……… ਨੂੰ ਪਾਣੀ।
(ੳ) ਫ਼ਸਲਾਂ
(ਅ) ਪੈਲੀਆਂ
(ੲ) ਜੜ੍ਹਾਂ
(ਸ) देलाਵੇਲਾਂ
ਪ੍ਰਸ਼ਨ 21. ਖ਼ਾਲੀ ਥਾਂ ਲਈ ਢੁਕਵਾਂ ਸ਼ਬਦ ਚੁਣੋ :
ਧਨ, ਜੋਬਨ, ਫੁੱਲਾਂ ਦੀਆਂ……….,
ਸਦਾ ਨਹੀਂ ਅਬਾਦ ਰਹਿਣੀਆਂ।
(ੳ) ਸੁਗੰਧੀਆਂ
(ਅ) ਕਿਆਰੀਆਂ
(ੲ) ਟਹਿਣੀਆਂ
(ਸ) ਵਾੜੀਆਂ
ਪ੍ਰਸ਼ਨ 22. ਕਿਹੜੇ ਤਿੰਨ ਰੰਗ ਮੁੜ ਨਹੀਂ ਲੱਭਣੇ?
(ੳ) ਅਮੀਰੀ, ਖੁਸ਼ਹਾਲੀ, ਤਾਕਤ
(ਅ) ਹੁਸਨ, ਜਵਾਨੀ, ਮਾਪੇ
(ੲ) ਸਾਂਝ, ਨੇੜਤਾ, ਪਿਆਰ
(ਸ) ਤਰੱਕੀ, ਪ੍ਰਸਿੱਧੀ, ਮਹੱਤਵ
ਪ੍ਰਸ਼ਨ 23. ਖ਼ਾਲੀ ਥਾਂ ਭਰੋ :
…………… ਨਾ ਫਰੋਲ ਜੋਗੀਆ।
(ੳ) ਜ਼ਮੀਨ
(ਅ) ਧਰਤੀ
(ੲ) ਭੂਮੀ
(ਸ) ਮਿੱਟੀ
ਪ੍ਰਸ਼ਨ 24. ਧੀ ਬਾਬਲ ਨੂੰ ਪੱਕਾ ਘਰ ਲੱਭਣ ਲਈ ਕਿਉਂ ਕਹਿੰਦੀ ਹੈ?
(ੳ) ਤਾਂ ਜੋ ਕਿਸੇ ਚੀਜ਼ ਦੀ ਕਮੀ ਨਾ ਹੋਵੇ
(ਅ) ਤਾਂ ਜੋ ਉਸ ਦੀ ਹਰ ਪਾਸੇ ਪ੍ਰਸਿੱਧੀ ਹੋਵੇ
(ੲ) ਤਾਂ ਜੋ ਹਰ ਤਰ੍ਹਾਂ ਦਾ ਅਰਾਮ ਹੋਵੇ
(ਸ) ਤਾਂ ਜੋ ਬਨੇਰੇ ਨਾ ਲਿੱਪਣੇ ਪੈਣ
ਪ੍ਰਸ਼ਨ 25. ਖਾਲੀ ਥਾਂ ਭਰੋ :
ਪੁੱਤ ਤੇਰਾ……….ਸੱਸੀਏ।
(ੳ) ਲੜਾਕਾ
(ਅ) ਅੜਬ
(ੲ) ਵੈਲੀ
(ਸ) ਸ਼ਰਾਬੀ
ਪ੍ਰਸ਼ਨ 26. ਖ਼ਾਲੀ ਥਾਂ ਭਰੋ :
ਇੱਕੋ ਪੁੱਤ ਮੇਰੀ ………… ਦਾ।
(ੳ) ਮਾਂ
(ਅ) ਧੀ
(ੲ) ਸੱਸ
(ਸ) ਚਾਚੀ
ਪ੍ਰਸ਼ਨ 27. ਕਿਸ ਨੂੰ ਘੁੰਗਰੂ ਲਵਾਉਣ ਲਈ ਕਿਹਾ ਗਿਆ ਹੈ?
(ੳ) ਰੰਬੇ ਨੂੰ
(ਅ) ਆਰੀ ਨੂੰ
(ੲ) ਕਹੀ ਨੂੰ
(ਸ) ਦਾਤੀ ਨੂੰ
ਪ੍ਰਸ਼ਨ 28. ਰੱਬ ਨੇ ਕਿਨ੍ਹਾਂ ਦੀਆਂ ਜੋੜੀਆਂ ਬਣਾਈਆਂ ਹਨ?
(ੳ) ਜੋ ਕਿਸਮਤ ਵਾਲੇ ਹਨ
(ਅ) ਜੋ ਰੱਬ ਨੂੰ ਯਾਦ ਰੱਖਦੇ ਹਨ
(ੲ) ਜਿਨ੍ਹਾਂ ਚਿੱਟੇ ਚੋਲ ਪੁੰਨ ਕੀਤੇ ਹਨ
(ਸ) ਜੋ ਬਹੁਤ ਅਮੀਰ ਹਨ
ਪ੍ਰਸ਼ਨ 29. ਕੌਣ ਪਾਣੀ ਮੰਗੇ ਦੁੱਧ ਦਿੰਦੀਆਂ ਹਨ?
(ੳ) ਭੈਣਾਂ
(ਅ) ਮਾਂਵਾਂ
(ੲ) ਵੱਡੀਆਂ ਭਰਜਾਈਆਂ
(ਸ) ਤਾਈਆਂ
ਪ੍ਰਸ਼ਨ 30. ਖ਼ਾਲੀ ਥਾਂ ਭਰੋ :
ਲੱਛੀ ਤੇਰੇ ………… ਨਾ ਬਣੇ।
(ੳ) ਕੜੇ
(ਅ) ਕਾਂਟੇ
(ੲ) ਬੰਦ
(ਸ) ਗੋਖੜੂ
ਪ੍ਰਸ਼ਨ 31. ਖ਼ਾਲੀ ਥਾਂ ਭਰੋ :
ਪਾਣੀ ਡੋਲ੍ਹਗੀ ਝਾਂਜਰਾਂ ਵਾਲੀ
ਕੈਂਠੇ ਵਾਲਾ ……….. ਗਿਆ।
(ੳ) ਡਿਗ
(ਅ) ਤਿਲਕ
(ੲ) ਰਗੜਿਆ
(ਸ) ਲਿੱਬੜ
ਪ੍ਰਸ਼ਨ 32. ਖ਼ਾਲੀ ਥਾਂ ਲਈ ਢੁਕਵਾਂ ਸ਼ਬਦ ਚੁਣੋ :
ਸੱਸੇ ਤੇਰੀ …….. ਮਰ ਜੇ।
(ੳ) ਕੱਟੀ
(ਅ) ਗਾਂ
(ੲ) ਮੱਝ
(ਸ) ਵੱਛੀ