ਬਹੁਵਿਕਲਪੀ ਪ੍ਰਸ਼ਨ : ਸੁਣ ਨੀ ਕੁੜੀਏ
ਪ੍ਰਸ਼ਨ : ਠੀਕ ਉੱਤਰ ਚੁਣੋ :
ਪ੍ਰਸ਼ਨ 1. ‘ਸੁਣ ਨੀ ਕੁੜੀਏ’ ਬੋਲੀ ਵਿੱਚ ਕੁੜੀ ਦਾ ਰੂਪ ਕਿਸ ਤੋਂ ਸਵਾਇਆ ਹੈ ?
(ੳ) ਪੁੰਨਿਆਂ ਤੋਂ
(ਅ) ਚੰਨ ਤੋਂ
(ੲ) ਪਰੀ ਤੋਂ
(ਸ) ਸਭ ਤੋਂ
ਪ੍ਰਸ਼ਨ 2. ‘ਸੁਣ ਨੀ ਕੁੜੀਏ’ ਕੀ ਹੈ ?
(ੳ) ਟੱਪਾ
(ਅ) ਗੀਤ
(ੲ) ਲੰਮੀ ਬੋਲੀ
(ਸ) ਸਿੱਠਣੀ
ਪ੍ਰਸ਼ਨ 3. ਬੋਲੀ ਵਿੱਚ ਕਿਸ ਨੂੰ ਸੰਬੋਧਨ ਕੀਤਾ ਗਿਆ ਹੈ?
(ੳ) ਮਾਂ ਨੂੰ
(ਅ) ਪਿਓ ਨੂੰ
(ੲ) ਮੁੰਡੇ ਨੂੰ
(ਸ) ਕੁੜੀ ਨੂੰ
ਪ੍ਰਸ਼ਨ 4. ‘ਸੁਣ ਨੀ ਕੁੜੀਏ’ ਬੋਲੀ ਵਿੱਚ ਕੁੜੀ ਨੂੰ ਸੁੰਦਰਤਾ ਕਿਸ ਨੇ ਦਿੱਤੀ ਸੀ?
(ੳ) ਡਾਕਟਰ ਨੇ
(ਅ) ਕਰੀਮਾਂ ਨੇ
(ੲ) ਰੱਬ ਨੇ
(ਸ) ਦਵਾਈਆਂ ਨੇ
ਪ੍ਰਸ਼ਨ 5. ਕੁੜੀ ਕਿੰਨਾਂ ਵਿੱਚ ਪੈਲਾਂ ਪਾਉਂਦੀ ਭਾਵ ਨੱਚਦੀ ਸੀ?
(ੳ) ਸਖੀਆਂ ਵਿੱਚ
(ਅ) ਭੈਣਾਂ ਵਿੱਚ
(ੲ) ਮਾਮੀਆਂ ਵਿੱਚ
(ਸ) ਭਰਜਾਈਆਂ ਵਿੱਚ
ਪ੍ਰਸ਼ਨ 6. ‘ਸੁਣ ਨੀ ਕੁੜੀਏ’ ਬੋਲੀ ਵਿੱਚ ਕਿਹੜੇ ਪੰਛੀ ਦਾ ਜਿਕਰ ਹੋਇਆ ਹੈ?
(ੳ) ਕਬੂਤਰ ਦਾ
(ਅ) ਚਿੜੀ ਦਾ
(ੲ) ਕੋਇਲ ਦਾ
(ਸ) ਘੁੱਗੀ ਦਾ
ਪ੍ਰਸ਼ਨ 7. ‘ਸੁਣ ਨੀ ਕੁੜੀਏ’ ਬੋਲੀ ਵਿੱਚ ਕਿਸ ਲੋਕ-ਨਾਚ ਦਾ ਨਾਂ ਆਇਆ ਹੈ?
(ੳ) ਕਿੱਕਲੀ ਦਾ
(ਅ) ਭੰਗੜੇ ਦਾ
(ੲ) ਸੰਮੀ ਦਾ
(ਸ) ਗਿੱਧੇ ਦਾ
ਪ੍ਰਸ਼ਨ 8. ‘ਰੂਪ’ ਸ਼ਬਦ ਦਾ ਕੀ ਅਰਥ ਹੈ?
(ੳ) ਖ਼ੂਬਸੂਰਤੀ
(ਅ) ਤਾਕਤ
(ੲ) ਪ੍ਰਸਿੱਧੀ
(ਸ) ਮਸ਼ਹੂਰੀ
ਪ੍ਰਸ਼ਨ 9. ਚਿੜੀਏ ਸ਼ਬਦ ਕਿਸ ਲਈ ਵਰਤਿਆ ਗਿਆ ਹੈ?
(ੳ) ਕੁੜੀ ਲਈ
(ਅ) ਭੈਣ ਲਈ
(ੲ) ਨਣਾਨ ਲਈ
(ਸ) ਭਤੀਜੀ ਲਈ
ਪ੍ਰਸ਼ਨ 10. ‘ਸੁਣ ਨੀ ਕੁੜੀਏ’ ਬੋਲੀ ਵਿੱਚ ਕਿਸ ਦਾ ਰੂਪ ਪੁੰਨਿਆਂ ਤੋਂ ਸਵਾਇਆ ਹੈ?
(ੳ) ਕੁੜੀ/ਮੁਟਿਆਰ ਦਾ
(ਅ) ਪ੍ਰੇਮਿਕਾ ਦਾ
(ੲ) ਸਹੇਲੀ ਦਾ
(ਸ) ਭੈਣ ਦਾ
ਪ੍ਰਸ਼ਨ 11. ਸਵਾਇਆ ਸ਼ਬਦ ਦਾ ਕੀ ਅਰਥ ਹੈ?
(ੳ) ਘੱਟ
(ਅ) ਕੁੱਝ
(ੲ) ਸਵਾ ਗੁਣਾ
(ਸ) ਵਿਸ਼ੇਸ਼
ਪ੍ਰਸ਼ਨ 12. ਖ਼ਾਲੀ ਥਾਂ ਭਰੋ :
ਤੈਨੂੰ ………. ਕੀਹਨੇ ਸਿਖਾਇਆ?
(ੳ) ਗਾਉਣਾ
(ਅ) ਲਿਖਣਾ
(ੲ) ਹੱਸਣਾ
(ਸ) ਨੱਚਣਾ
ਉੱਤਰ : 1. (ੳ) ਪੁੰਨਿਆਂ ਤੋਂ, 2. (ੲ) ਲੰਮੀ ਬੋਲੀ, 3. (ਸ) ਕੁੜੀ ਨੂੰ, 4. (ੲ) ਰੱਬ ਨੇ, 5. (ੳ) ਸਖੀਆਂ ਵਿੱਚ, 6. (ਅ) ਚਿੜੀ ਦਾ, 7. (ਸ) ਗਿੱਧੇ ਦਾ, 8. (ੳ) ਖ਼ੂਬਸੂਰਤੀ, 9. (ੳ) ਕੁੜੀ ਲਈ, 10. (ੳ) ਕੁੜੀ/ਮੁਟਿਆਰ ਦਾ, 11. (ੲ) ਸਵਾ ਗੁਣਾ, 12. (ਸ) ਨੱਚਣਾ।