ਬਹੁਵਿਕਲਪੀ ਪ੍ਰਸ਼ਨ : ਮੱਥੇ ‘ਤੇ ਚਮਕਣ ਵਾਲ


MCQ : ਮੱਥੇ ‘ਤੇ ਚਮਕਣ ਵਾਲ


ਪ੍ਰਸ਼ਨ 1. ‘ਮੱਥੇ ‘ਤੇ ਚਮਕਣ ਵਾਲ’ ਨਾਂ ਦੀ ਰਚਨਾ ਲੋਕ-ਕਾਵਿ ਦੇ ਕਿਸ ਰੂਪ ਨਾਲ ਸੰਬੰਧਿਤ ਹੈ?

(ੳ) ਸੁਹਾਗ ਨਾਲ

(ਅ) ਘੋੜੀ ਨਾਲ

(ੲ) ਸਿੱਠਣੀ ਨਾਲ

(ਸ) ਢੋਲੇ ਨਾਲ

ਪ੍ਰਸ਼ਨ 2. ਹੇਠ ਦਿੱਤੀਆਂ ਕਵਿਤਾਵਾਂ ਵਿੱਚੋਂ ਕਿਹੜੀ ਲੋਕ-ਕਾਵਿ ਦੇ ਰੂਪ ਘੋੜੀ ਨਾਲ ਸੰਬੰਧਿਤ ਹੈ?

(ੳ) ਨਿਵੇ ਪਹਾੜਾਂ ਤੇ ਪਰਬਤ

(ਅ) ਮੱਥੇ ‘ਤੇ ਚਮਕਣ ਵਾਲ

(ੲ) ਕਾਲਿਆ ਹਰਨਾ

(ਸ) ਕੰਨਾਂ ਨੂੰ ਸੋਹਣੇ ਬੂੰਦੇ

ਪ੍ਰਸ਼ਨ 3. ਕਿਸ ਦੇ ਮੱਥੇ ‘ਤੇ ਵਾਲ ਚਮਕਦੇ ਹਨ?

(ੳ) ਲਾੜੇ ਦੇ

(ਅ) ਲਾੜੀ ਦੇ

(ੲ) ਮਾਂ ਦੇ

(ਸ) ਸੱਸ ਦੇ

ਪ੍ਰਸ਼ਨ 4. ਬੰਨੜੇ ਸ਼ਬਦ ਦਾ ਕੀ ਅਰਥ ਹੈ?

(ੳ) ਬੰਨ੍ਹੇ

(ਅ) ਲਾੜੇ

(ੲ) ਦੂਰ

(ਸ) ਪਾਸ

ਪ੍ਰਸ਼ਨ 5. ਖ਼ਾਲੀ ਥਾਂ ਭਰੋ : ਮੱਥੇ ‘ਤੇ ਚਮਕਣ ਵਾਲ, ਮੇਰੇ …….. ਦੇ।

(ੳ) ਸ਼ੇਰੇ

(ਅ) ਜਵਾਨ

(ੲ) ਪੁੱਤਰ

(ਸ) ਬੰਨੜੇ

ਪ੍ਰਸ਼ਨ 6. ਤੁਕ ਪੂਰੀ ਕਰੋ :

ਮੱਥੇ ‘ਤੇ ਚਮਕਣ ਵਾਲ ………।

(ੳ) ਮੇਰੇ ਕਾਕੇ ਦੇ

(ਅ) ਮੇਰੇ ਲਾਲ ਦੇ

(ੲ) ਮੇਰੇ ਭਰਾ ਦੇ

(ਸ) ਮੇਰੇ ਬੰਨੜੇ ਦੇ

ਪ੍ਰਸ਼ਨ 7. ਗਾਨਾ ਕਿੱਥੇ ਬੰਨ੍ਹਿਆ ਜਾਂਦਾ ਹੈ?

(ੳ) ਮੱਥੇ ‘ਤੇ

(ਅ) ਸਿਰ ‘ਤੇ

(ੲ) ਪੈਰਾਂ ‘ਤੇ

(ਸ) ਕਲਾਈ/ਗੁੱਟ ‘ਤੇ

ਪ੍ਰਸ਼ਨ 8. ‘ਆ ਵੇ ਬੰਨਾ’ ਵਿੱਚ ‘ਬੰਨਾ’ ਸ਼ਬਦ ਦਾ ਕੀ ਅਰਥ ਹੈ?

(ੳ) ਲਾੜੀ

(ਅ) ਲਾੜਾ

(ੲ) ਵੱਟ

(ਸ) ਪਾਸਾ

ਪ੍ਰਸ਼ਨ 9. ਕਿਸ ਨੂੰ ਸ਼ਗਨਾਂ ਦਾ ਗਾਨਾ ਬੰਨ੍ਹਣ ਲਈ ਕਿਹਾ ਗਿਆ ਹੈ?

(ੳ) ਲਾੜੇ ਨੂੰ

(ਅ) ਲਾੜੀ ਨੂੰ

(ੲ) ਨਾਇਣ ਨੂੰ

(ਸ) ਮਾਲਣ ਨੂੰ

ਪ੍ਰਸ਼ਨ 10. ਸ਼ਗਨਾਂ ਦੇ ਗਾਨੇ ਦੇ ਕਿੰਨੇ ਫੁੰਮਣ ਹਨ?

(ੳ) ਦੋ

(ਅ) ਚਾਰ

(ੲ) ਪੰਜ

(ਸ) ਸੱਤ

ਪ੍ਰਸ਼ਨ 11. ਸ਼ਗਨਾਂ ਦੀ ਮਹਿੰਦੀ ਲਾਉਣ ਲਈ ਕਿਸ ਨੂੰ ਕਿਹਾ ਗਿਆ ਹੈ?

(ੳ) ਲਾੜੀ ਨੂੰ

(ਅ) ਵਿਆਂਹਦੜ/ਬੰਨੇ ਨੂੰ

(ੲ) ਮੁੰਡੇ ਦੀ ਮਾਂ ਨੂੰ

(ਸ) ਲਾੜੀ ਦੀ ਸੱਸ ਨੂੰ

ਪ੍ਰਸ਼ਨ 12. ਖ਼ਾਲੀ ਥਾਂ ਭਰੋ :

ਆ ਵੇ ਬੰਨਾ ਲਾ ਸ਼ਗਨਾਂ ਦੀ …………।

(ੳ) ਘੋੜੀ

(ਅ) ਗਾਨੀ

(ੲ) ਮਹਿੰਦੀ

(ਸ) ਕਲਗ਼ੀ

ਪ੍ਰਸ਼ਨ 13. ‘ਮੱਥੇ ‘ਤੇ ਚਮਕਣ ਵਾਲ’ ਨਾਂ ਦੀ ਘੋੜੀ ਅਨੁਸਾਰ ਮਹਿੰਦੀ ਦਾ ਰੰਗ ਕਿਸ ਤਰ੍ਹਾਂ ਦਾ ਹੈ?

(ੳ) ਗੁਲਾਬੀ

(ਅ) ਸੁਨਹਿਰੀ

(ੲ) ਸੂਹਾ ਲਾਲ

(ਸ) ਭੂਰਾ

ਪ੍ਰਸ਼ਨ 14. ਲਾੜੇ ਨੂੰ ਕਿਹੜਾ ਸਿਹਰਾ ਬੰਨ੍ਹਣ ਲਈ ਕਿਹਾ ਗਿਆ ਹੈ? :

(ੳ) ਸੁਨਹਿਰੀ

(ਅ) ਸ਼ਗਨਾਂ ਦਾ

(ੲ) ਚਮਕਦਾਰ

(ਸ) ਸੋਹਣਾ

ਪ੍ਰਸ਼ਨ 15. ਸਿਹਰੇ ਦੀਆਂ ਕਿੰਨੀਆਂ ਲੜੀਆਂ ਹਨ?

(ੳ) ਦੋ

(ਅ) ਚਾਰ

(ੲ) ਪੰਜ

(ਸ) ਦਸ

ਪ੍ਰਸ਼ਨ 16. ‘ਮੱਥੇ ‘ਤੇ ਚਮਕਣ ਵਾਲ’ ਨਾਂ ਦੀ ਘੋੜੀ ਵਿੱਚ ਲਾੜੇ ਨੂੰ ਕਿਹੜੀ ਘੋੜੀ ‘ਤੇ ਚੜ੍ਹਨ ਲਈ ਕਿਹਾ ਗਿਆ ਹੈ?

(ੳ) ਸ਼ਿੰਗਾਰੀ ਹੋਈ

(ਅ) ਸੁੰਦਰ

(ੲ) ਸ਼ਗਨਾਂ ਦੀ

(ਸ) ਫੁਰਤੀਲੀ

ਪ੍ਰਸ਼ਨ 17. ਲਾੜੇ ਦੇ ਘੋੜੀ ਚੜ੍ਹਨ ਸਮੇਂ ਉਸ ਨਾਲ ਕਿਹੜੀ ਜੋੜੀ ਸ਼ਾਮਲ ਸੀ?

(ੳ) ਹੰਸਾਂ ਦੀ

(ਅ) ਭਰਾਵਾਂ ਦੀ

(ੲ) ਭੈਣਾਂ ਦੀ

(ਸ) ਮਾਸੀਆਂ ਦੀ

ਪ੍ਰਸ਼ਨ 18. ਖ਼ਾਲੀ ਥਾਂ ਭਰੋ :

ਜੋੜੀ ………..ਦੀ ਨਾਲ, ਮੇਰੇ ਬੰਨੜੇ ਦੇ।

(ੳ) ਘੋੜੀਆਂ

(ਅ) ਭਰਾਵਾਂ

(ੲ) ਹੰਸਾਂ

(ਸ) ਹਰਨਾਂ

ਪ੍ਰਸ਼ਨ 19. ਖਾਲੀ ਥਾਂ ਭਰੋ :

ਆ ਵੇ ਬੰਨਾ, ਲੈ ਸ਼ਗਨਾਂ ਦੀਆਂ………..।

(ੳ) ਲਾਵਾਂ

(ਅ) ਅਸੀਸਾਂ

(ੲ) ਫੇਰੀਆਂ

(ਸ) ਗਾਨੀਆਂ

ਪ੍ਰਸ਼ਨ 20. ਬੰਨੋ ਦਾ ਕੀ ਅਰਥ ਹੈ?

(ੳ) ਗਾਇਕਾ

(ਅ) ਲੇਖਕਾ

(ੲ) ਲਾੜੀ

(ਸ) ਲਾੜਾ

ਪ੍ਰਸ਼ਨ 21. ਕੋਣ ਸ਼ਗਨਾਂ ਦਾ ਡੋਲਾ ਲਿਆਏਗਾ?

(ਉ) ਲਾੜਾ

(ਅ) ਲਾੜੀ

(ੲ) ਮਾਮਾ

(ਸ) ਬਾਬਲ

ਪ੍ਰਸ਼ਨ 22. ਮਾਂ ਬੰਨੇ ਅਤੇ ਬੰਨੇ ਤੋਂ ਕੀ ਵਾਰ ਕੇ ਪੀਂਦੀ ਹੈ?

(ਉ) ਲੱਸੀ

(ਅ) ਦੁੱਧ

(ੲ) ਪਾਣੀ

(ਸ) ਚਾਹ