ਬਹੁਵਿਕਲਪੀ ਪ੍ਰਸ਼ਨ : ਪਿੰਡਾਂ ਵਿਚੋਂ ਪਿੰਡ ਸੁਣੀਂਦਾ
MCQ : ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪ੍ਰਸ਼ਨ 1. ਕਿੱਥੋਂ ਦੇ ਮੇਲੇ ‘ਤੇ ਦੋ ਮੁਟਿਆਰਾਂ ਚੱਲੀਆਂ ਸਨ?
(ੳ) ਪਟਿਆਲੇ ਦੇ
(ਅ) ਛਪਾਰ ਦੇ
(ੲ) ਮੁਕਤਸਰ ਦੇ
(ਸ) ਲੱਲੀਆਂ ਦੇ
ਪ੍ਰਸ਼ਨ 2. ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿੱਚ ਕਿਸ ਪਿੰਡ ਦਾ ਨਾਂ ਆਇਆ ਹੈ?
(ੳ) ਬੱਲਾਂ ਦਾ
(ਅ) ਮਿੱਠਾਪੁਰ ਦਾ
(ੲ) ਬਹਾਦਰ ਪੁਰ ਦਾ
(ਸ) ਲੱਲੀਆਂ ਦਾ
ਪ੍ਰਸ਼ਨ 3. ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿੱਚ ਕਿਹੜੇ ਜਾਨਵਰ ਦਾ ਨਾਂ ਆਇਆ ਹੈ?
(ੳ) ਬਲਦ ਦਾ
(ਅ) ਘੋੜੇ ਦਾ
(ੲ) ਹਾਥੀ ਦਾ
(ਸ) ਗਾਂ ਦਾ
ਪ੍ਰਸ਼ਨ 4. ਬਲਦਾਂ ਦੇ ਗਲ ਵਿੱਚ ਕੀ ਪਾਇਆ ਹੋਇਆ ਸੀ?
(ੳ) ਰੱਸਾ
(ਅ) ਘੋਗਿਆਂ ਦਾ ਹਾਰ
(ੲ) ਟੱਲੀਆਂ
(ਸ) ਰੱਸੀ
ਪ੍ਰਸ਼ਨ 5. ਬਲਦ ਭੱਜ-ਭੱਜ ਕੇ ਕਿਹੜੀ ਫ਼ਸਲ ਬੀਜਦੇ ਸਨ?
(ੳ) ਕਣਕ
(ਅ) ਮੱਕੀ
(ੲ) ਗੁਆਰਾ
(ਸ) ਬਾਜਰਾ
ਪ੍ਰਸ਼ਨ 6. ਮੱਕੀ ਦੇ ਬੂਟਿਆਂ ਨੂੰ ਕੀ ਲੱਗਦਾ ਹੈ?
(ੳ) ਫਲੀਆਂ
(ਅ) ਫੁੱਲ
(ੲ) ਕੰਡੇ
(ਸ) ਛੱਲੀਆਂ
ਪ੍ਰਸ਼ਨ 7. ਮੱਕੀ ਦੇ ਬੂਟਿਆਂ ਨੂੰ ਕਿੱਡੀਆਂ-ਕਿੱਡੀਆਂ ਛੱਲੀਆਂ ਲੱਗੀਆਂ ਸਨ?
(ੳ) ਗਿੱਠ – ਗਿੱਠ
(ਅ) ਫੁੱਟ – ਫੁੱਟ
(ੲ) ਚੱਪਾ – ਚੱਪਾ
(ਸ) ਭੋਰਾ – ਭੋਰਾ
ਪ੍ਰਸ਼ਨ 8. ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਦਾ ਕਾਵਿ-ਰੂਪ ਕਿਹੜਾ ਹੈ?
(ੳ) ਘੋੜੀ
(ਅ) ਲੰਮੀ ਬੋਲੀ
(ੲ) ਸੁਹਾਗ
(ਸ) ਢੋਲਾ
ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿੱਚ ਬਲਦਾਂ ਦੇ ਗਲ ਵਿੱਚ ਕੀ ਹੈ?
ਉੱਤਰ : ਟੱਲੀਆਂ।
ਪ੍ਰਸ਼ਨ 2. ਬਲਦ ਦੌੜ-ਦੌੜ ਕੇ ਕੀ ਬੀਜਦੇ ਹਨ?
ਉੱਤਰ : ਮੱਕੀ।
ਪ੍ਰਸ਼ਨ 3. ਲੱਲੀਆਂ ਪਿੰਡ ਦੇ ਕਿਹੜੇ ਜਾਨਵਰ ਮਸ਼ਹੂਰ ਸਨ?
ਉੱਤਰ : ਬਲਦ।
ਪ੍ਰਸ਼ਨ 4. ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ” ਨਾਂ ਦੀ ਲੰਮੀ ਬੋਲੀ ਵਿੱਚ ਕਿਸ ਪਿੰਡ ਦੇ ਦੋ ਬਲਦਾਂ ਦਾ ਜ਼ਿਕਰ ਹੈ?
ਉੱਤਰ : ਲੱਲੀਆਂ ਦੇ।