ਬਹੁਵਿਕਲਪੀ ਪ੍ਰਸ਼ਨ : ਤਾਰਾਂ-ਤਾਰਾਂ-ਤਾਰਾਂ


ਪ੍ਰਸ਼ਨ 1. ‘ਤਾਰਾਂ-ਤਾਰਾਂ-ਤਾਰਾਂ’ ਨਾਂ ਦੀ ਰਚਨਾ ਕੀ ਹੈ?

(ੳ) ਸੁਹਾਗ

(ਅ) ਘੋੜੀ

(ੲ) ਟੱਪਾ

(ਸ) ਲੰਮੀ ਬੋਲੀ

ਪ੍ਰਸ਼ਨ 2. ‘ਤਾਰਾਂ-ਤਾਰਾਂ-ਤਾਰਾਂ’ ਬੋਲੀ ਵਿੱਚ ਮੁਟਿਆਰ ਕਿਸ ਨਾਲ ਸੜਕ ਬੰਨ੍ਹਣਾ ਚਾਹੁੰਦੀ ਹੈ?

(ੳ) ਬੋਲੀਆਂ ਨਾਲ਼

(ਅ) ਗੀਤਾਂ ਨਾਲ

(ੲ) ਸਿੱਠਣੀਆਂ ਨਾਲ

(ਸ) ਬਾਤਾਂ ਨਾਲ

ਪ੍ਰਸ਼ਨ 3. ‘ ਤਾਰਾਂ-ਤਾਰਾਂ-ਤਾਰਾਂ’ ਬੋਲੀ ਵਿੱਚ ‘ਖੂਹ’ ਵਿੱਚ ਕੀ ਭਰਨ ਬਾਰੇ ਕਿਹਾ ਗਿਆ ਹੈ?

(ੳ) ਦਾਣੇ

(ਅ) ਬੋਲੀਆਂ

(ੲ) ਸ਼ੱਕਰ

(ਸ) ਗੁੜ

ਪ੍ਰਸ਼ਨ 4. ‘ਤਾਰਾਂ-ਤਾਰਾਂ-ਤਾਰਾਂ’ ਬੋਲੀ ਵਿੱਚ ਕੁੜੀਆਂ ਪਾਣੀ ਕਿੱਥੋਂ ਭਰਦੀਆਂ ਹਨ?

(ੳ) ਨਲਕੇ ਤੋਂ

(ਅ) ਨਦੀ ਵਿੱਚੋਂ

(ੲ) ਟੂਟੀ ਤੋਂ

(ਸ) ਖੂਹ ਵਿੱਚੋਂ

ਪ੍ਰਸ਼ਨ 5. ‘ਤਾਰਾਂ-ਤਾਰਾਂ-ਤਾਰਾਂ’ ਬੋਲੀ ਵਿੱਚ ਕਿਹੜੇ ਰੁੱਖ ਦਾ ਜ਼ਿਕਰ ਹੈ?

(ੳ) ਪਿੱਪਲ ਦਾ

(ਅ) ਜੰਡ ਦਾ

(ੲ) ਕਿੱਕਰ ਦਾ

(ਸ) ਸ਼ਹਿਤੂਤ ਦਾ

ਪ੍ਰਸ਼ਨ 6. ਕਿੱਕਰ ਦੇ ਰੁੱਖ ‘ਤੇ ਬਹਾਰਾ ਕੌਣ ਮਾਣਦੀ ਹੈ?

(ੳ) ਕਾਟੋ

(ਅ) ਕੋਇਲ

(ੲ) ਕਬੂਤਰੀ

(ਸ) ਮੋਰਨੀ

ਪ੍ਰਸ਼ਨ 7. ‘ਤਾਰਾਂ-ਤਾਰਾਂ-ਤਾਰਾਂ’ ਬੋਲੀ ਵਿੱਚ ਕਿਸ ਵੱਲੋਂ ਗਾਲਾਂ ਕੱਢਣ ਬਾਰੇ ਦੱਸਿਆ ਗਿਆ ਹੈ ?

(ੳ) ਦਿਉਰ ਵੱਲੋਂ

(ਅ) ਜੇਠ ਵੱਲੋਂ

(ੲ) ਪਤੀ ਵੱਲੋਂ

(ਸ) ਸੱਸ ਵੱਲੋਂ

ਪ੍ਰਸ਼ਨ 8. ‘ਤਾਰਾਂ-ਤਾਰਾਂ-ਤਾਰਾਂ’ ਬੋਲੀ ਵਿੱਚ ਪਾਣੀ ਦੇ ਕਿਹੜੇ-ਕਿਹੜੇ ਸਰੋਤਾਂ ਦਾ ਜ਼ਿਕਰ ਹੈ?

(ੳ) ਖੂਹ, ਨਹਿਰ, ਮੋਘੇ, ਨਾਲਾਂ

(ਅ) ਖੂਹ, ਮੋਘੇ, ਟਿਊਬਵੈਲ, ਨਾਲਾਂ

(ੲ) ਖੂਹ, ਨਾਲਾਂ, ਟੂਟੀਆਂ, ਮੋਘੇ

(ਸ) ਮੋਘੇ, ਟੂਟੀਆਂ, ਖੂਹ, ਨਹਿਰ

ਪ੍ਰਸ਼ਨ 9. ਖ਼ਾਲੀ ਥਾਂ ਭਰੋ :

ਜਿੱਥੇ ਦੁਨੀਆਂ ਚੜ੍ਹੇ……………..।

(ੳ) ਲੱਖਾਂ

(ਅ) ਹਜ਼ਾਰਾਂ

(ੲ) ਬੇਸ਼ੁਮਾਰਾਂ

(ਸ) ਸੈਂਕੜੇ

ਪ੍ਰਸ਼ਨ 10. ‘ਤਾਰਾਂ-ਤਾਰਾਂ-ਤਾਰਾਂ’ ਨਾਂ ਦੀ ਬੋਲੀ ਵਿੱਚ ਸੰਬੋਧਨ ਕਿਸ ਵੱਲੋਂ ਹੈ ?

(ੳ) ਗੱਭਰੂ ਵੱਲੋਂ

(ਅ) ਮੁਟਿਆਰ ਵੱਲੋਂ

(ੲ) ਪ੍ਰੇਮਿਕਾ ਵੱਲੋਂ

(ਸ) ਪ੍ਰੇਮੀ ਵੱਲੋਂ