ਬਹੁਵਿਕਲਪੀ ਪ੍ਰਸ਼ਨ : ਚੜ੍ਹ ਚੁਬਾਰੇ ਸੁੱਤਿਆ
ਚੜ੍ਹ ਚੁਬਾਰੇ ਸੁੱਤਿਆ : MCQ
ਪ੍ਰਸ਼ਨ 1. ‘ਚੜ੍ਹ ਚੁਬਾਰੇ ਸੁੱਤਿਆ’ ਦਾ ਸੰਬੰਧ ਲੋਕ-ਗੀਤਾਂ ਦੀ ਕਿਸ ਵੰਨਗੀ ਨਾਲ ਹੈ?
(ੳ) ਮਾਹੀਏ ਨਾਲ
(ਅ) ਢੋਲੇ ਨਾਲ
(ੲ) ਸੁਹਾਗ ਨਾਲ
(ਸ) ਘੋੜੀ ਨਾਲ
ਪ੍ਰਸ਼ਨ 2. ਚੜ੍ਹ ਚੁਬਾਰੇ ਸੁੱਤਿਆ ਤੋਂ ਕੀ ਭਾਵ ਹੈ?
(ੳ) ਫ਼ਿਕਰਮੰਦ
(ਅ) ਘੂਕ ਸੁੱਤਾ
(ੲ) ਬੇਫ਼ਿਕਰ-ਬੇਪਰਵਾਹ
(ਸ) ਕੋਠੇ ‘ਤੇ
ਪ੍ਰਸ਼ਨ 3. ਕਿਸ ਦੀ ਛਾਂ ਆਈ ਹੈ?
(ੳ) ਦਰਖ਼ਤ ਦੀ
(ਅ) ਮਕਾਨ ਦੀ
(ੲ) ਕੰਧ ਦੀ
(ਸ) ਬਨੇਰੇ ਦੀ
ਪ੍ਰਸ਼ਨ 4. ਧੀ ਦਾ ਬਾਬਲ ਅਤੇ ਚਾਚਾ ਕਿੱਥੇ ਚੜ੍ਹ ਕੇ ਸੁੱਤੇ ਹਨ?
(ੳ) ਕੋਠੇ ‘ਤੇ
(ਅ) ਚੁਬਾਰੇ ‘ਤੇ
(ੲ) ਮੰਜੇ ‘ਤੇ
(ਸ) ਪਲੰਘ ‘ਤੇ
ਪ੍ਰਸ਼ਨ 5. ਛੰਨਾ ਕਿਸ ਨਾਲ ਭਰਿਆ ਹੋਇਆ ਹੈ?
ਉ) ਦੁੱਧ ਨਾਲ਼
(ਅ) ਪਾਣੀ ਨਾਲ
(ੲ) ਤੇਲ ਨਾਲ
(ਸ) ਦਹੀ ਨਾਲ
ਪ੍ਰਸ਼ਨ 6. ਰੋਂਦੇ ਹੋਏ ਵੀਰ ਦਾ ਕੀ ਭਿੱਜਾ ਸੀ?
(ੳ) ਦਾੜ੍ਹੀ
(ਅ) ਕਮੀਜ਼
(ੲ) ਪਰਨਾ
(ਸ) ਰੁਮਾਲ
ਪ੍ਰਸ਼ਨ 7. ਮੁਟਿਆਰ ਕਿੱਥੇ ਨ੍ਹਾਉਣ ਚੱਲੀ ਸੀ ?
(ੳ) ਨਦੀ ‘ਤੇ
(ਅ) ਖੂਹ ‘ਤੇ
(ੲ) ਤਲਾਅ ‘ਤੇ
(ਸ) ਨਲਕੇ ‘ਤੇ
ਪ੍ਰਸ਼ਨ 8. ਰੋਂਦੇ ਹੋਏ ਚਾਚੇ ਦਾ ਕੀ ਭਿੱਜਾ ਸੀ?
(ੳ) ਰੁਮਾਲ
(ਅ) ਪਰਨਾ
(ੲ) ਚਾਦਰ
(ਸ) ਦਾੜ੍ਹੀ
ਪ੍ਰਸ਼ਨ 9. ਕੁੜੀ ਦੇ ਵਿਆਹ ਦਾ ਕਿਸ ਦੇ ਮਨ ਵਿੱਚ ਚਾਅ ਹੈ?
(ੳ) ਭਰਾ ਦੇ
(ਅ) ਭਾਬੋ ਦੇ
(ੲ) ਮਾਂ ਦੇ
(ਸ) ਭੂਆ ਦੇ
ਪ੍ਰਸ਼ਨ 10. ਭਾਬੋ ਦੇ ਮਨ ਵਿੱਚ ਕੀ ਸੀ ?
(ੳ) ਚਾਅ
(ਅ) ਗੁੱਸਾ
(ੲ) ਚਿੰਤਾ
(ਸ) ਪਿਆਰ
ਪ੍ਰਸ਼ਨ 11. ਮੁਟਿਆਰ ਚਾਚੀ ਨੂੰ ਕਿਸ ਨੂੰ ਸਮਝਾਉਣ ਲਈ ਆਖਦੀ ਹੈ?
(ੳ) ਆਪਣੇ ਭਰਾ ਨੂੰ
(ਅ) ਆਪਣੇ ਪਿਤਾ ਨੂੰ
(ੲ) ਚਾਚੇ ਨੂੰ
(ਸ) ਪੁੱਤਰ ਨੂੰ
ਪ੍ਰਸ਼ਨ 12. ਮੈਲ ਹੋਵੇ ਝੱਟ ਝੜ ਜਾਵੇ ਵਾਰੀ, ……..ਨਾ ਝੜਿਆ ਜਾ। ਖ਼ਾਲੀ ਥਾਂ ਲਈ ਢੁਕਵੇਂ ਸ਼ਬਦ ਦੀ ਚੋਣ ਕਰੋ।
(ੳ) ਜਵਾਨੀ
(ਅ) ਰੂਪ
(ੲ) ਪੁਸ਼ਾਕ
(ਸ) ਪਹਿਰਾਵਾ
ਪ੍ਰਸ਼ਨ 13. ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ………..। ਤੁਕ ਪੁਰੀ ਕਰੋ।
(ੳ) ਭਾਬੋ ਦੇ ਮਨ ਵਿੱਚ ਚਾਅ
(ਅ) ਨਾਵਣ ਚੱਲੀ ਆ ਤਲਾਅ
(ੲ) ਸਾਡੜੇ ਮਨ ਵਿੱਚ ਚਾਅ
(ਸ) ਮਾਈ ਨੇ ਦਰਿਆ ਚਲਾ
ਪ੍ਰਸ਼ਨ 14. ਹੇਠ ਦਿੱਤੀਆਂ ਰਚਨਾਵਾਂ ਵਿੱਚੋਂ ਕਿਹੜੀ ਰਚਨਾ ‘ਸੁਹਾਗ’ ਹੈ?
(ੳ) ਹਰਿਆ ਨੀ ਮਾਲਣ
(ਅ) ਪਿੰਡ ਤਾਂ ਸਾਡੇ
(ੲ) ਚੜ੍ਹ ਚੁਬਾਰੇ ਸੁੱਤਿਆ
(ਸ) ਮੀਆਂ ਰਾਂਝਾ