ਬਹੁਵਿਕਲਪੀ ਪ੍ਰਸ਼ਨ : ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ)
MCQ : ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ)
ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਕਿਹੜੀ ਰਚਨਾ ਸ਼ਾਮਲ ਹੈ?
(ੳ) ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ)
(ਅ) ਮੇਰਾ ਬਚਪਨ
(ੲ) ਵਾਰਸ ਸ਼ਾਹ
(ਸ) ਤਾਜ ਮਹਲ
ਪ੍ਰਸ਼ਨ 2. ‘ਤੁਹਾਡੀ ਪਾਠ-ਪੁਸਤਕ’ ਵਿੱਚ ਸ਼ਾਮਲ ‘ਗੀਤ’ ਦਾ ਲੇਖਕ ਕੌਣ ਹੈ?
(ੳ) ਨੰਦ ਲਾਲ ਨੂਰਪੁਰੀ
(ਅ) ਪ੍ਰੋ. ਮੋਹਨ ਸਿੰਘ
(ੲ) ਅੰਮ੍ਰਿਤਾ ਪ੍ਰੀਤਮ
(ਸ) ਸ਼ਿਵ ਕੁਮਾਰ ਬਟਾਲਵੀ
ਪ੍ਰਸ਼ਨ 3. ਸ਼ਿਵ ਕੁਮਾਰ ਬਟਾਲਵੀ ਦਾ ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ) ਕਿਸ ਨੂੰ ਸੰਬੋਧਿਤ ਹੈ?
(ੳ) ਪ੍ਰੇਮਿਕਾ ਨੂੰ
(ਅ) ਦੁਕਾਨਦਾਰ ਨੂੰ
(ੲ) ਭੱਠੀ ਵਾਲੀ ਨੂੰ
(ਸ) ਗੁਆਂਢਣ ਨੂੰ
ਪ੍ਰਸ਼ਨ 4. ‘ਗੀਤਾ’ ਵਿੱਚ ਕਵੀ ਭੱਠੀ ਵਾਲੀ ਨੂੰ ਭਾੜੇ ਵਜੋਂ ਕੀ ਦੇਣ ਦੀ ਗੱਲ ਕਰਦਾ ਹੈ?
(ੳ) ਦਾਣੇ
(ਅ) ਦਸ ਰੁਪਏ
(ੲ) ਹੰਝੂ
(ਸ) ਬਾਲਣ
ਪ੍ਰਸ਼ਨ 5. ‘ਗੀਤ’ ਵਿੱਚ ਕਵੀ ਭੱਠੀ ਵਾਲੀ ਨੂੰ ਕਿਹੜਾ ਪਰਾਗਾ ਭੁੰਨ ਕੇ ਦੇਣ ਲਈ ਆਖਦਾ ਹੈ?
(ੳ) ਹੰਝੂਆਂ ਦਾ
(ਅ) ਕਣਕ ਦੇ ਦਾਣਿਆਂ ਦਾ
(ੲ) ਮੱਕੀ ਦੇ ਦਾਣਿਆਂ ਦਾ
(ਸ) ਪੀੜਾਂ ਦਾ
ਪ੍ਰਸ਼ਨ 6. ‘ਚੰਬੇ ਦੀਏ ਡਾਲੀਏ’ ਕਿਸ ਨੂੰ ਕਿਹਾ ਗਿਆ ਹੈ?
(ੳ) ਪ੍ਰੇਮਿਕਾ ਨੂੰ
(ਅ) ਗੁਆਂਢਣ ਨੂੰ
(ੲ) ਭੱਠੀ ਵਾਲ਼ੀ ਨੂੰ
(ਸ) ਹੱਟੀ ਵਾਲ਼ੀ ਨੂੰ
ਪ੍ਰਸ਼ਨ 7. ਬੇਲੇ ‘ਚੋਂ ਕਿਸ ਦੇ ਮੁੜ ਆਉਣ ਦਾ ਜ਼ਿਕਰ ਹੈ?
(ੳ) ਆਜੜੀ ਦੇ
(ਅ) ਬੱਕਰੀਆਂ ਦੇ
(ੲ) ਭੇਡਾਂ ਦੇ
(ਸ) ਮੱਝੀਆਂ ਤੇ ਗਾਂਵਾਂ ਦੇ
ਪ੍ਰਸ਼ਨ 8. ਸ਼ਿਵ ਕੁਮਾਰ ਬਟਾਲਵੀ ਦੇ ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ) ਵਿੱਚ ਕਿਸ ਨੇ ਚੀਕ-ਚਿਹਾੜਾ ਪਾਇਆ ਹੋਇਆ ਸੀ?
(ੳ) ਬੱਚਿਆਂ ਨੇ
(ਅ) ਔਰਤਾਂ ਨੇ
(ੲ) ਵਿਦਿਆਰਥੀਆਂ ਨੇ
(ਸ) ਚਿੜੀਆਂ ਨੇ
ਪ੍ਰਸ਼ਨ 9. ‘ਗੀਤ’ (ਤੈਨੂੰ ਦਿਆਂ ਹੰਝੂਆਂ ਦਾ ਭਾੜਾ) ਵਿੱਚ ਭੱਠੀ ਵਾਲ਼ੀ ਦੀ ਕੜਾਹੀ ਕਿਸ ਦੀ ਬਣੀ ਹੋਈ ਸੀ?
(ੳ) ਲੋਹੇ ਦੀ
(ਅ) ਮਿੱਟੀ ਦੀ
(ੲ) ਤਾਂਬੇ ਦੀ
(ਸ) ਅਲਮੀਨੀਅਮ ਦੀ
ਪ੍ਰਸ਼ਨ 10. ‘ਗੀਤ’ (ਤੈਨੂੰ ਦਿਆਂ ਹੰਝੂਆਂ ਦਾ ਭਾੜਾ) ਵਿੱਚ ਕਿਸ ਦੇ ਸਿੱਲ੍ਹਾ ਹੋਣ ਬਾਰੇ ਦੱਸਿਆ ਗਿਆ ਹੈ?
(ੳ) ਕੱਪੜਿਆਂ ਦੇ
(ਅ) ਪੱਤਿਆਂ ਦੀ ਪੰਡ ਦੇ
(ੲ) ਘਾਹ ਦੇ
(ਸ) ਲੱਕੜਾਂ ਦੇ
ਪ੍ਰਸ਼ਨ 11. ਕਵੀ ਭੱਠੀ ਦੇ ਸੇਕ ਨੂੰ ਕੀ ਵੱਜਿਆ ਦੱਸਦਾ ਹੈ?
(ੳ) ਲਾਠੀ
(ਅ) ਦੁਗਾੜਾ
(ੲ) ਤਲਵਾਰ
(ਸ) ਥੱਪੜ
ਪ੍ਰਸ਼ਨ 12. ਕਵੀ ਕੀ ਮੁਕਾਉਣ ਨੂੰ ਕਹਿੰਦਾ ਹੈ?
(ੳ) ਕੰਮ
(ਅ) ਝਗੜਾ
(ੲ) ਪੁਆੜਾ
(ਸ) ਪੰਧ
ਪ੍ਰਸ਼ਨ 13. ਰੋ-ਰੋ ਕੇ ਕੌਣ ਸੌਂ ਗਿਆ ਸੀ?
(ੳ) ਕਵੀ
(ਅ) ਪੰਛੀ
(ੲ) ਹਵਾਵਾਂ
(ਸ) ਭੱਠੀ ਵਾਲੀ
ਪ੍ਰਸ਼ਨ 14. ਸ਼ਿਵ ਕੁਮਾਰ ਦੇ ਗੀਤ (ਤੈਨੂੰ ਦਿਆਂ ਹੰਝੂਆਂ ਦਾ ਭਾੜਾ) ਵਿੱਚ ਕਿਸ ਨੂੰ ਮੱਠਾ-ਮੱਠਾ ਤਾਪ ਚੜ੍ਹ ਗਿਆ ਸੀ?
(ੳ) ਹਵਾਵਾਂ ਨੂੰ
(ਅ) ਪੀੜਾਂ ਨੂੰ
(ੲ) ਹੰਝੂਆਂ ਨੂੰ
(ਸ) ਤਾਰਿਆਂ ਨੂੰ
ਪ੍ਰਸ਼ਨ 15. ‘ਸ਼ਿਵ ਕੁਮਾਰ ਬਟਾਲਵੀ’ ਦਾ ਜਨਮ ਕਦੋਂ ਹੋਇਆ ਸੀ?
(ੳ) 1927 ਈ. ਵਿੱਚ
(ਅ) 1922 ਈ. ਵਿੱਚ
(ੲ) 1921 ਈ. ਵਿੱਚ
(ਸ) 1937 ਈ. ਵਿੱਚ
ਪ੍ਰਸ਼ਨ 16. ਸ਼ਿਵ ਕੁਮਾਰ ਬਟਾਲਵੀ ਦਾ ਦਿਹਾਂਤ ਕਦੋਂ ਹੋਇਆ?
(ੳ) 1963 ਈ. ਵਿੱਚ
(ਅ) 1973 ਈ. ਵਿੱਚ
(ੲ) 1983 ਈ. ਵਿੱਚ
(ਸ) 1993 ਈ. ਵਿੱਚ
ਪ੍ਰਸ਼ਨ 17 ਸ਼ਿਵ ਕੁਮਾਰ ਬਟਾਲਵੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ?
(ੳ) ਪੀੜਾਂ ਦਾ ਪਰਾਗਾ ਲਈ
(ਅ) ਆਟੇ ਦੀਆਂ ਚਿੜੀਆਂ ਲਈ
(ੲ) ਮੈਨੂੰ ਵਿਦਾ ਕਰੋ ਲਈ
(ਸ) ਲੂਣਾ ਲਈ
ਪ੍ਰਸ਼ਨ 18. ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਹੋ ਗਈ। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?
(ੳ) ਗਿੱਲੀ
(ਅ) ਸਿੱਲ੍ਹੀ
(ੲ) ਪਿੱਲੀ
(ਸ) ਭਿੱਜੀ