ਬਹੁਵਿਕਲਪੀ ਪ੍ਰਸ਼ਨ : ਅੰਗ-ਸੰਗ
ਪ੍ਰਸ਼ਨ 1. ਵਰਿਆਮ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ?
(ੳ) 10 ਜੁਲਾਈ, 1945 ਈ. ਨੂੰ
(ਅ) 10 ਅਗਸਤ, 1945 ਈ. ਨੂੰ
(ੲ) 10 ਸਤੰਬਰ, 1945 ਈ. ਨੂੰ
(ਸ) 10 ਅਕਤੂਬਰ, 1945 ਈ. ਨੂੰ
ਪ੍ਰਸ਼ਨ 2. ਵਰਿਆਮ ਸਿੰਘ ਸੰਧੂ ਦਾ ਜਨਮ ਕਿੱਥੇ ਹੋਇਆ?
(ੳ) ਪਿੰਡ ਜੰਡਾਲੀ ਕਲਾਂ (ਸੰਗਰੂਰ)
(ਅ) ਪਿੰਡ ਚਵਿੰਡਾ ਕਲਾਂ (ਅੰਮ੍ਰਿਤਸਰ)
(ੲ) ਪਿੰਡ ਉਧੋਵਾਲ (ਕੈਂਬਲਪੁਰ)
(ਸ) ਪਿੰਡ ਫੁੱਲਰਵਾਨ (ਸ਼ੇਖੂਪੁਰਾ)
ਪ੍ਰਸ਼ਨ 3. ਵਰਿਆਮ ਸਿੰਘ ਸੰਧੂ ਦੇ ਪਿਤਾ ਦਾ ਕੀ ਨਾਂ ਸੀ?
(ੳ) ਸ. ਆਸਾ ਸਿੰਘ
(ਅ) ਭਾਈ ਸੁਜਾਨ ਸਿੰਘ
(ੲ) ਸ. ਦੀਦਾਰ ਸਿੰਘ
(ਸ) ਸ. ਹਕੀਮ ਸਿੰਘ
ਪ੍ਰਸ਼ਨ 4. ਵਰਿਆਮ ਸਿੰਘ ਦੀ ਮਾਤਾ ਦਾ ਨਾਂ ਦੱਸੋ।
(ੳ) ਸ੍ਰੀਮਤੀ ਜੋਗਿੰਦਰ ਕੌਰ
(ਅ) ਸ੍ਰੀਮਤੀ ਅਜੀਤ ਕੌਰ
(ੲ) ਸ੍ਰੀਮਤੀ ਸੁਰਜੀਤ ਕੌਰ
(ਸ) ਸ੍ਰੀਮਤੀ ਗੁਰਸ਼ਰਨ ਕੌਰ
ਪ੍ਰਸ਼ਨ 5. ਵਰਿਆਮ ਸਿੰਘ ਸੰਧੂ ਕਿਸ ਕਾਲਜ ਵਿੱਚ ਲੈਕਚਰਾਰ ਸੀ?
(ੳ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ
(ਅ) ਮਹਿੰਦਰਾ ਕਾਲਜ, ਪਟਿਆਲਾ
(ੲ) ਸਰਕਾਰੀ ਕਾਲਜ ਗੁਰਦਾਸਪੁਰ
(ਸ) ਸਰਕਾਰੀ ਕਾਲਜ, ਫ਼ਰੀਦਕੋਟ
ਪ੍ਰਸ਼ਨ 6. ਵਰਿਆਮ ਸਿੰਘ ਸੰਧੂ ਕਿਸ ਸੰਸਥਾ ਤੋਂ ਸੇਵਾ-ਮੁਕਤ ਹੋਏ?
(ੳ) ਗੁਰੂ ਨਾਨਕ ਕਾਲਜ, ਨਕੋਦਰ
(ਅ) ਦੁਆਬਾ ਕਾਲਜ, ਜਲੰਧਰ
(ੲ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
(ਸ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ
ਪ੍ਰਸ਼ਨ 7. ਵਰਿਆਮ ਸਿੰਘ ਸੰਧੂ ਦੇ ਕਿਸ ਕਹਾਣੀ-ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ?
(ੳ) ਲੋਹੇ ਦੇ ਹੱਥ
(ਅ) ਅੰਗ-ਸੰਗ
(ੲ) ਭੱਜੀਆਂ ਬਾਹੀਂ
(ਸ) ਚੌਥੀ ਕੂਟ
ਪ੍ਰਸ਼ਨ 8. ਵਰਿਆਮ ਸਿੰਘ ਸੰਧੂ ਦਾ ਕਹਾਣੀ-ਸੰਗ੍ਰਹਿ ਕਿਹੜਾ ਹੈ?
(ੳ) ਭੱਜੀਆਂ ਬਾਹੀਂ
(ਅ) ਸਭ ਰੰਗ
(ੲ) ਨਵੇਂ ਲੋਕ
(ਸ) ਆਲ੍ਹਣੇ ਦੇ ਬੋਟ
ਪ੍ਰਸ਼ਨ 9. ਤੁਹਾਡੀ ਪਾਠ-ਪੁਸਤਕ ਵਿੱਚ ਵਰਿਆਮ ਸਿੰਘ ਸੰਧੂ ਦੀ ਕਿਹੜੀ ਕਹਾਣੀ ਸ਼ਾਮਲ ਹੈ?
(ੳ) ਕੁਲਫ਼ੀ
(ਅ) ਅੰਗ-ਸੰਗ
(ੲ) ਧਰਤੀ ਹੇਠਲਾ ਬਲਦ
(ਸ) ਬਾਗ਼ੀ ਦੀ ਧੀ
ਪ੍ਰਸ਼ਨ 10. ‘ਅੰਗ-ਸੰਗ’ ਕਹਾਣੀ ਕਿਸ ਦੀ ਹੈ?
(ੳ) ਕੁਲਵੰਤ ਸਿੰਘ ਵਿਰਕ ਦੀ
(ਅ) ਸੁਜਾਨ ਸਿੰਘ ਦੀ
(ੲ) ਵਰਿਆਮ ਸਿੰਘ ਸੰਧੂ ਦੀ
(ਸ) ਗੁਰਬਖ਼ਸ਼ ਸਿੰਘ ਦੀ
ਪ੍ਰਸ਼ਨ 11. ਕਰਤਾਰ ਸਿੰਘ ਦੇ ਵੱਡੇ ਪੁੱਤਰ ਦਾ ਕੀ ਨਾਂ ਸੀ?
(ੳ) ਮਹਿੰਦਰ ਸਿੰਘ
(ਅ) ਦਵਿੰਦਰ ਸਿੰਘ
(ੲ) ਅਮਰੀਕ ਸਿੰਘ
(ਸ) ਦੀਦਾਰ ਸਿੰਘ
ਪ੍ਰਸ਼ਨ 12. ਅਮਰੀਕ ਦਾ ਪੇਸ਼ਾ ਕੀ ਸੀ?
(ੳ) ਵਪਾਰ
(ਅ) ਖੇਤੀਬਾੜੀ
(ੲ) ਸਰਕਾਰੀ ਮੁਲਾਜ਼ਮਤ
(ਸ) ਵਕਾਲਤ
ਪ੍ਰਸ਼ਨ 13. ਕੌਣ ਆਪਣੀ ਉਮਰ ਨਾਲੋਂ ਆਪਣੇ-ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ?
(ੳ) ਕਰਤਾਰ ਸਿੰਘ
(ਅ) ਅਮਰੀਕ ਸਿੰਘ
(ੲ) ਮਹਿੰਦਰ ਸਿੰਘ
(ਸ) ਜਗੀਰ ਸਿੰਘ
ਪ੍ਰਸ਼ਨ 14. ਕਰਤਾਰ ਸਿੰਘ ਦੀ ਵੱਡੀ ਕੁੜੀ ਦਾ ਕੀ ਨਾਂ ਸੀ?
(ੳ) ਕਰਤਾਰੀ
(ਅ) ਜਾਗੀਰ ਕੌਰ
(ੲ) ਬੰਸੋ
(ਸ) ਰਾਜੀ
ਪ੍ਰਸ਼ਨ 15. ਸੁਸਾਇਟੀ ਦਾ ਇਨਸਪੈੱਕਟਰ ਕਰਤਾਰ ਸਿੰਘ ਦੀ ਮੌਤ ਤੋਂ ਕਿੰਨਵੇਂ ਦਿਨ ਪਿੱਛੋਂ ਆ ਗਿਆ ਸੀ?
(ੳ) ਪੰਜਵੇਂ ਦਿਨ ਪਿੱਛੋਂ
(ੲ) ਗਿਆਰ੍ਹਵੇਂ ਦਿਨ ਪਿੱਛੋਂ
(ਅ) ਅੱਠਵੇਂ ਦਿਨ ਪਿੱਛੋਂ
(ਸ) ਸਤਾਰ੍ਹਵੇਂ ਦਿਨ ਪਿੱਛੋਂ
ਪ੍ਰਸ਼ਨ 16. ਕਰਤਾਰ ਸਿੰਘ ਦੇ ਸਿਰ ਸੁਸਾਇਟੀ ਦਾ ਕਿੰਨਾ ਕਰਜ਼ਾ ਸੀ?
(ੳ) ਪੌਣੇ ਸੋਲ਼ਾਂ ਸੌ ਰੁਪਏ
(ਅ) ਸਵਾ ਸੋਲਾਂ ਸੌ ਰੁਪਏ
(ੲ) ਸਾਢੇ ਸੋਲ਼ਾਂ ਸੌ ਰੁਪਏ
(ਸ) ਪੂਰੇ ਸੋਲਾਂ ਸੌ ਰੁਪਏ
ਪ੍ਰਸ਼ਨ 17. ਇਨਸਪੈੱਕਟਰ ਨੇ ਰਿਆਇਤ ਵਜੋਂ ਖਾਦ ਦਾ ਕਰਜ਼ਾ ਕਿੰਨੀਆਂ ਕਿਸ਼ਤਾਂ ਵਿੱਚ ਮੋੜਨ ਲਈ ਕਿਹਾ ਸੀ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 18. ਇਨਸਪੈੱਕਟਰ ਨੇ ਖਾਦ ਦੇ ਕਰਜ਼ੇ ਦੀ ਪਹਿਲੀ ਕਿਸ਼ਤ ਮੋੜਨ ਲਈ ਕਿੰਨੇ ਦਿਨਾਂ ਦੀ ਮੁਹਲਤ ਦਿੱਤੀ ਸੀ?
(ੳ) ਪੰਜ ਦਿਨਾਂ ਦੀ
(ਅ) ਦਸ ਦਿਨਾਂ ਦੀ
(ੲ) ਪੰਦਰਾਂ ਦਿਨਾਂ ਦੀ
(ਸ) ਇੱਕ ਮਹੀਨੇ ਦੀ
ਪ੍ਰਸ਼ਨ 19. ਅਮਰੀਕ ਸਿੰਘ ਨੂੰ ਰਿਆਇਤ ਕਿਸ ਨੇ ਦਿੱਤੀ ਸੀ?
(ੳ) ਗੁਆਂਢੀਆਂ ਨੇ
(ਅ) ਸ਼ਰੀਕਾਂ ਨੇ
(ੲ) ਸੁਸਾਇਟੀ ਦੇ ਇਨਸਪੈਕਟਰ ਨੇ
(ਸ) ਘਰਦਿਆਂ ਨੇ
ਪ੍ਰਸ਼ਨ 20. ਅਮਰੀਕ ਦੇ ਛੋਟੇ ਭਰਾ ਦਾ ਕੀ ਨਾਂ ਸੀ?
(ੳ) ਜਗਤਾਰ
(ਅ) ਮਹਿੰਦਰ
(ੲ) ਜਸਬੀਰ
(ਸ) ਵਚਿੱਤਰ
ਪਸਨ 21. ਮਹਿੰਦਰ ਤੋਂ ਛੋਟੀ ਕੁੜੀ ਕਿਹੜੀ ਕਲਾਸ ਵਿੱਚ ਪੜਦੀ ਸੀ?
(ੳ) ਪੰਜਵੀਂ ਵਿੱਚ
(ਅ) ਛੇਵੀਂ ਵਿੱਚ
(ੲ) ਸੱਤਵੀਂ ਵਿੱਚ
(ਸ) ਅੱਠਵੀਂ ਵਿੱਚ
ਪ੍ਰਸ਼ਨ 22. ਅਮਰੀਕ ਆਪਣੀ ਮਾਂ ਨੂੰ ਕਿੰਨੀ ਤਨਖ਼ਾਹ ਦਿੰਦਾ ਸੀ?
(ੳ) ਪੂਰੀ
(ਅ) ਅੱਧੀ
(ੲ) ਪੰਜ ਸੌ ਰੁਪਏ
(ਸ) ਇੱਕ ਹਜ਼ਾਰ ਰੁਪਏ
ਪ੍ਰਸ਼ਨ 23. ਅਮਰੀਕ ਨੂੰ ਆਪਣੇ ਪਿਤਾ ‘ਤੇ ਕਿਸ ਕਾਰਨ ਚਿੜ ਸੀ?
(ੳ) ਫ਼ਜ਼ੂਲ ਖ਼ਰਚੀ ਕਾਰਨ
(ਅ) ਸ਼ਰਾਬ ਪੀਣ ਅਤੇ ਅਫ਼ੀਮ ਖਾਣ ਕਾਰਨ
(ੲ) ਔਰਤਾਂ ਨੂੰ ਗਾਲਾਂ ਕੱਢਣ ਕਾਰਨ
(ਸ) ਸਮੇਂ ਸਿਰ ਘਰ ਨਾ ਆਉਣ ਕਾਰਨ
ਪ੍ਰਸ਼ਨ 24. ਅਮਰੀਕ ਕਿੰਨੇ ਸਾਲਾਂ ਤੋਂ ਆਪਣੇ ਪਿਉ ਨਾਲ਼ ਘੁੱਟਿਆ-ਘੁੱਟਿਆ ਰਿਹਾ ਸੀ?
(ੳ) ਦੋ ਸਾਲਾਂ ਤੋਂ
(ਅ) ਤਿੰਨ ਸਾਲਾਂ ਤੋਂ
(ੲ) ਪੰਜ ਸਾਲਾਂ ਤੋਂ
(ਸ) ਕਈ ਸਾਲਾਂ ਤੋਂ
ਪ੍ਰਸ਼ਨ 25. ਮਰਨ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ?
(ੳ) ਚਾਲੀ ਸਾਲਾਂ ਦੀ
(ਅ) ਪੰਤਾਲੀ ਸਾਲਾਂ ਦੀ
(ੲ) ਪੰਜਾਹ ਸਾਲਾਂ ਦੀ
(ਸ) ਸੱਠ ਸਾਲਾਂ ਦੀ
ਪ੍ਰਸ਼ਨ 26. ਅਮਰੀਕ ਦਾ ਪਿਤਾ ਉਸ ਨੂੰ ਪਹਿਲੀ ਜਮਾਤ ਵਿੱਚ ਦਾਖ਼ਲ ਕਰਵਾਉਣ ਲਈ ਜਿਸ ਮਾਸਟਰ ਜੀ ਕੋਲ ਲੈ ਕੇ ਗਿਆ ਉਹਨਾਂ ਦਾ ਕੀ ਨਾਂ ਸੀ?
(ੳ) ਮਾਸਟਰ ਕਰਤਾਰ ਸਿੰਘ
(ਅ) ਮਾਸਟਰ ਬਲਦੇਵ ਸਿੰਘ
(ੲ) ਮਾਸਟਰ ਮੁਲਖ਼ ਰਾਜ
(ਸ) ਮਾਸਟਰ ਰਾਜ ਕੁਮਾਰ
ਪ੍ਰਸ਼ਨ 27. ਅਮਰੀਕ ਦਾ ਦਾਦਾ ਕਿੱਥੋਂ ਪੈਸੇ ਭੇਜਦਾ ਸੀ?
(ੳ) ਇੰਗਲੈਂਡ ਤੋਂ
(ਅ) ਅਮਰੀਕਾ ਤੋਂ
(ੲ) ਇਟਲੀ ਤੋਂ
(ਸ) ਸਿੰਘਾਪੁਰ ਤੋਂ
ਪ੍ਰਸ਼ਨ 28. ਕਰਤਾਰ ਸਿੰਘ ਕਿਸ ਕੱਪੜੇ ਦੀ ਲਿਸ਼ਕਦੀ ਕਮੀਜ਼ ਪਾਉਂਦਾ ਸੀ?
(ੳ) ਰੇਸ਼ਮ ਦੀ
(ਅ) ਦੋ ਘੋੜਾ ਬੋਸਕੀ ਦੀ
(ੲ) ਚਾਬੀ ਦੇ ਲੱਠੇ ਦੀ
(ਸ) ਪਾਪਲੀਨ ਦੀ
ਪ੍ਰਸ਼ਨ 29. ਪਿਉ ਵੱਲੋਂ ਭੇਜੇ ਪੈਸੇ ਕਰਤਾਰ ਸਿੰਘ ਕਿਵੇਂ ਉਡਾ ਦਿੰਦਾ ਸੀ?
(ੳ) ਫ਼ਜ਼ੂਲ ਖ਼ਰਚੀ ਵਿੱਚ
(ਅ) ਬੇਲੋੜੇ ਕੱਪੜੇ ਖ਼ਰੀਦ ਕੇ
(ੲ) ਗੁਲਛਰਿਆਂ ਵਿੱਚ
(ਸ) ਸ਼ੌਕ ਪੂਰੇ ਕਰਨ ਵਿੱਚ
ਪ੍ਰਸ਼ਨ 30. ਕਰਤਾਰ ਸਿੰਘ ਨੂੰ ਢਾਣੀਆਂ ਵਿੱਚ ਫਿਰਨ ਤੋਂ ਕੌਣ ਵਰਜਦਾ ਸੀ?
(ੳ) ਅਮਰੀਕ ਦੀ ਦਾਦੀ/ਕਰਤਾਰ ਸਿੰਘ ਦੀ ਮਾਂ
(ਅ) ਜਾਗੀਰ ਕੌਰ
(ੲ) ਕਰਤਾਰ ਸਿੰਘ ਦੀ ਵੱਡੀ ਕੁੜੀ
(ਸ) ਕਰਤਾਰ ਸਿੰਘ ਦੇ ਬੱਚੇ
ਪ੍ਰਸ਼ਨ 31. ਅਮਰੀਕ ਦਾ ਦਾਦਾ ਸਿੰਘਾਪੁਰ ਤੋਂ ਕਿੰਨੇ ਸਾਲਾਂ ਬਾਅਦ ਆਉਂਦਾ ਸੀ?
(ੳ) ਦੋ ਸਾਲ ਬਾਅਦ
(ਅ) ਦੋ-ਚਾਰ ਸਾਲ ਬਾਅਦ
(ੲ) ਚਾਰ-ਪੰਜ ਸਾਲ ਬਾਅਦ
(ਸ) ਪੰਜ ਸਾਲ ਬਾਅਦ
ਪ੍ਰਸ਼ਨ 32. ਕਰਤਾਰ ਸਿੰਘ ਦੇ ਪਿਤਾ ਨੂੰ ਵਿਦੇਸ਼ ਕਿਉਂ ਜਾਣਾ ਪਿਆ ਸੀ?
(ੳ) ਕਰਜ਼ੇ ਅਤੇ ਜ਼ਮੀਨ ਗਹਿਣੇ ਪੈ ਜਾਣ ਕਾਰਨ
(ਅ) ਗਰੀਬੀ ਹੋਣ ਕਾਰਨ
(ੲ) ਆਰਥਿਕ ਹਾਲਤ ਸੁਧਾਰਨ ਲਈ
(ਸ) ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ ਹੋਣ ਕਰਕੇ
ਪ੍ਰਸ਼ਨ 33. ਛੁੱਟੀ ਕੱਟ ਕੇ ਜਾਣ ਤੋਂ ਕਿੰਨੇ ਮਹੀਨੇ ਬਾਅਦ ਕਰਤਾਰ ਸਿੰਘ ਦੇ ਬਾਪ (ਪਿਤਾ) ਦੀ ਮੌਤ ਹੋ ਗਈ ਸੀ?
(ੳ) ਦੋ ਮਹੀਨੇ ਬਾਅਦ
(ਅ) ਤੀਸਰੇ-ਚੌਥੇ ਮਹੀਨੇ
(ੲ) ਦਸ ਮਹੀਨੇ ਬਾਅਦ
(ਸ) ਪੰਜ ਮਹੀਨੇ ਬਾਅਦ
ਪ੍ਰਸ਼ਨ 34. ਅਮਰੀਕ ਦਾ ਪਿਤਾ ਤੇ ਉਸ ਦਾ ਮਾਮਾ ਕਿੱਥੋਂ ਬਲਦਾਂ ਦੀ ਵਧੀਆ ਜੋੜੀ ਖਰੀਦ ਕੇ ਲਿਆਏ?
(ੳ) ਪਹਾੜ ਤੋਂ
(ਅ) ਜੈਪੁਰ ਵੱਲੋਂ
(ੲ) ਬੀਕਾਨੇਰ ਵੱਲੋਂ
(ਸ) ਗੁਰਦਾਸਪੁਰ ਵੱਲੋਂ
ਪ੍ਰਸ਼ਨ 35. ਜਾਗੀਰ ਕੌਰ ਕਿਸ ਨੂੰ ਗਰਮ-ਗਰਮ ਪਰਸ਼ਾਦੇ ਖੁਆਉਂਦੀ ਸੀ?
(ੳ) ਅਮਰੀਕ ਨੂੰ
(ਅ) ਮਹਿੰਦਰ ਨੂੰ
(ੲ) ਬੰਸੋ ਨੂੰ
(ਸ) ਕਰਤਾਰ ਸਿੰਘ ਨੂੰ
ਪ੍ਰਸ਼ਨ 36. ਅਮਰੀਕ ਕਿਸ ਤੋਂ ਬਾਤਾਂ ਸੁਣ ਰਿਹਾ ਸੀ?
(ੳ) ਬੰਸੋ ਤੋਂ
(ਅ) ਦਾਦੀ ਤੋਂ
(ੲ) ਮਾਂ ਤੋਂ
(ਸ) ਬੀਰੋ ਤੋਂ
ਪ੍ਰਸ਼ਨ 37. ਕਰਤਾਰ ਸਿੰਘ ਨੇ ਆਪਣੀ ਪਤਨੀ ਜਾਗੀਰ ਕੌਰ ਨੂੰ ਕਿਸ ਨਾਲ ਕੁੱਟਿਆ ਸੀ?
(ੳ) ਡੰਡੇ ਨਾਲ
(ਅ) ਥਾਪੀ ਨਾਲ
(ੲ) ਹੱਥਾਂ ਨਾਲ
(ਸ) ਹਾਕੀ ਨਾਲ
ਪ੍ਰਸ਼ਨ 38. ਜਾਗੀਰ ਕੌਰ ਨੇ ਕਿੱਥੇ ਡੁੱਬ ਕੇ ਮਰਨ ਲਈ ਕਿਹਾ ਸੀ?
(ੳ) ਬਿਆਸ ਵਿੱਚ
(ਅ) ਖੂਹ ਵਿੱਚ
(ੲ) ਹਰੀਕੇ
(ਸ) ਨਹਿਰ ਵਿੱਚ
ਪ੍ਰਸ਼ਨ 39. ਨਿਆਈਆਂ ਵਾਲੇ ਖੂਹ ਵਿੱਚ ਕੌਣ ਡੁੱਬ ਕੇ ਮਰਿਆ ਸੀ?
(ੳ) ਮਾਈ ਗਾਬੋ
(ਅ) ਮਾਈ ਰਤਨੀ
(ੲ) ਮਾਈ ਜਗੀਰੋ
(ਸ) ਮਾਈ ਪਰਤਾਪੋ
ਪ੍ਰਸ਼ਨ 40. ਕਰਤਾਰ ਸਿੰਘ ਆਪਣੀ ਪਤਨੀ ਜਾਗੀਰ ਕੌਰ ਨੂੰ ਟੀਮਾਂ (ਗਹਿਣੇ) ਦੇਣ ਲਈ ਕਿਉਂ ਕਹਿ ਰਿਹਾ ਸੀ?
(ੳ) ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਲਈ
(ਅ) ਕਰਜ਼ਾ ਉਤਾਰਨ ਲਈ
(ੲ) ਆਪਣੀ ਬਿਮਾਰੀ ਦਾ ਇਲਾਜ ਕਰਾਉਣ ਲਈ
ਸ) ਜ਼ਮੀਨ ਛੁਡਵਾਉਣ ਲਈ
ਪ੍ਰਸ਼ਨ 41. ਕਰਤਾਰ ਸਿੰਘ ਨੇ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਲਈ ਕਿੰਨੇ ਕਿੱਲੇ ਜ਼ਮੀਨ ਗਹਿਣੇ ਧਰੀ?
(ੳ) ਇੱਕ
(ਅ) ਦੋ
(ੲ) ਤਿੰਨ
ਸ) ਚਾਰ
ਪ੍ਰਸ਼ਨ 42. ਅਮਰੀਕ ਦੀ ਵੱਡੀ ਭੈਣ ਬੰਸੋ ਦਾ ਸਾਕ ਕਿਉਂ ਛੱਡ ਦਿੱਤਾ ਗਿਆ ਸੀ?
(ੳ) ਘਰ ਵਿੱਚ ਲੜਾਈ-ਝਗੜੇ ਹੁੰਦੇ ਰਹਿਣ ਕਾਰਨ
(ਅ) ਕੁੜੀ ਦੇ ਅਨਪੜ੍ਹ ਹੋਣ ਕਾਰਨ
(ੲ) ਕੁੜੀ ਦੇ ਭਰਾ ਦੇ ਅਮਲੀ ਹੋਣ ਕਾਰਨ
(ਸ) ਕੁੜੀ ਦੇ ਪਿਤਾ ਦੇ ਅਮਲੀ ਹੋਣ ਕਾਰਨ
ਪ੍ਰਸ਼ਨ 43. ਕਰਤਾਰ ਸਿੰਘ ਨੂੰ ਅਮਰੀਕ ਸਿੰਘ ਦੀ ਤਨਖ਼ਾਹ ਸੰਬੰਧੀ ਕੀ ਇਤਰਾਜ਼ ਸੀ?
(ੳ) ਉਹ ਤਨਖ਼ਾਹ ਵਿੱਚੋਂ ਕੁਝ ਵੀ ਘਰ ਨਹੀਂ ਸੀ ਦਿੰਦਾ
(ਅ) ਉਹ ਸਾਰੀ ਤਨਖ਼ਾਹ ਆਪ ਹੀ ਖ਼ਰਚ ਜਾਂਦਾ ਸੀ।
(ੲ) ਉਹ ਤਨਖ਼ਾਹ ਵਿੱਚੋਂ ਆਪਣੀ ਮਾਂ ਨੂੰ ਕੁਝ ਨਹੀਂ ਸੀ ਦਿੰਦਾ
(ਸ) ਉਹ ਅੱਧੀ ਤਨਖ਼ਾਹ ਆਪਣੀ ਮਾਂ ਦੀ ਥਾਂ ਉਸ ਨੂੰ ਕਿਉਂ ਨਹੀਂ ਸੀ ਦਿੰਦਾ
ਪ੍ਰਸ਼ਨ 44. ਕਿਸ ਦੀ ਲੇਰ (ਰੋਣ ਸਮੇਂ ਨਿਕਲੀ ਚੀਕ) ਨਿਕਲ ਗਈ ਸੀ?
(ੳ) ਅਮਰੀਕ ਦੀ ਵੱਡੀ ਭੈਣ ਦੀ
(ਅ) ਅਮਰੀਕ ਦੀ ਛੋਟੀ ਭੈਣ ਦੀ
(ੲ) ਜਾਗੀਰ ਕੌਰ ਦੀ
(ਸ) ਮਹਿੰਦਰ ਦੀ
ਪ੍ਰਸ਼ਨ 45. ਅਮਰੀਕ ਕਿੰਨੇ ਦਿਨਾਂ ਬਾਅਦ ਪਿੰਡ ਗੇੜਾ ਮਾਰਨ ਲਈ ਕਹਿੰਦਾ ਹੈ?
(ੳ) ਹਫ਼ਤੇ ਤੇ ਬਾਅਦ
(ਅ) ਹਫ਼ਤੇ-ਦਸੀਂ ਦਿਨੀਂ
(ੲ) ਦਸ-ਪੰਦਰਾਂ ਦਿਨ ਬਾਅਦ
(ਸ) ਮਹੀਨੇ ਬਾਅਦ
ਪ੍ਰਸ਼ਨ 46. ਕਰਤਾਰ ਸਿੰਘ ਨੇ ਮੱਖਣ ਸਿੰਘ ਤੋਂ ਕਿੰਨੇ ਰੁਪਏ ਵਿਆਜੀ ਫੜੇ ਹੋਏ ਸਨ?
(ੳ) ਪੰਜ ਸੌ
(ਅ) ਇੱਕ ਹਜ਼ਾਰ
(ੲ) ਪੰਦਰਾਂ ਸੌ
(ਸ) ਦੋ ਹਜ਼ਾਰ
ਪ੍ਰਸ਼ਨ 47. ਕਰਤਾਰ ਸਿੰਘ ਨੇ ਘਰ ਦਾ ਕਿਹੜਾ ਭਾਂਡਾ ਕਲੀ ਵਾਲ਼ੇ ਚੈਂਚਲ ਕੋਲ ਵੇਚਿਆ ਸੀ?
(ੳ) ਗੜਵਾ
(ਅ) ਪਤੀਲਾ
(ੲ) ਬਾਲਟੀ
(ਸ) ਗਾਗਰ
ਪ੍ਰਸ਼ਨ 48. ਕਰਤਾਰ ਸਿੰਘ ਵੱਲੋਂ ਪਤੀਲਾ ਵੇਚਣ ਬਾਰੇ ਕਿਸ ਨੇ ਜਾਣਕਾਰੀ ਦਿੱਤੀ ਸੀ?
(ੳ) ਵੱਡੀ ਕੁੜੀ ਨੇ
(ਅ) ਮਹਿੰਦਰ ਨੇ
(ੲ) ਅਮਰੀਕ ਨੇ
(ਸ) ਸਭ ਤੋਂ ਛੋਟੀ ਕੁੜੀ ਨੇ
ਪ੍ਰਸ਼ਨ 49. ਖਾਦ ਨਕਦ ਵੇਚ ਕੇ ਪੈਸੇ ਵਰਤ ਲੈਣ ਬਾਰੇ ਕਿਸ ਨੇ ਦੱਸਿਆ?
(ੳ) ਅਮਰੀਕ ਨੇ
(ਅ) ਮਹਿੰਦਰ ਨੇ
(ੲ) ਵੱਡੀ ਕੁੜੀ ਨੇ
(ਸ) ਸਭ ਤੋਂ ਛੋਟੀ ਕੁੜੀ ਨੇ
ਪ੍ਰਸ਼ਨ 50. ਮੱਖਣ ਸਿੰਘ ਤੋਂ ਕਰਤਾਰ ਸਿੰਘ ਵੱਲੋਂ ਪੰਜ ਸੌ ਰੁਪਏ ਵਿਆਜੀ ਫੜੇ ਹੋਣ ਸੰਬੰਧੀ ਪਰਨੋਟ ਬਾਰੇ ਕਿਸ ਨੇ ਜਾਣਕਾਰੀ ਦਿੱਤੀ?
(ੳ) ਮਹਿੰਦਰ ਨੇ
(ਅ) ਇਨਸਪੈੱਕਟਰ ਨੇ
(ੲ) ਅਮਰੀਕ ਨੇ
(ਸ) ਜਾਗੀਰ ਕੌਰ ਨੇ
ਪ੍ਰਸ਼ਨ 51. ਕਰਤਾਰ ਸਿੰਘ ਕਿਸ ਦੀ ਹੱਟੀ ਵਿੱਚ ਵੜ ਕੇ ਨਸ਼ੇ ਕਰਦਾ ਸੀ?
(ੳ) ਪਟਵਾਰੀ ਦੀ
(ਅ) ਚੈਂਚਲ ਦੀ
(ੲ) ਕਰਤਾਰੇ ਦੀ
(ਸ) ਜਵਾਹਰ ਦੀ
ਪ੍ਰਸ਼ਨ 52. ਕਿਸ ਦੇ ਵੇਲੇ ਸਿਰ ਤੁਰ ਜਾਣ ‘ਤੇ ਘਰ ਵਾਲੇ ਸੁਰਖ਼ਰੂ ਹੋਏ ਮਹਿਸੂਸ ਕਰ ਰਹੇ ਸਨ?
(ੳ) ਕਰਤਾਰ ਸਿੰਘ ਦੇ/ਘਰ ਦੇ ਸਾਈਂ ਦੇ
(ਅ) ਦਾਦੀ ਦੇ
(ੲ) ਦਾਦੇ ਦੇ
(ਸ) ਮਾਮੇ ਦੇ