CBSEEducationKavita/ਕਵਿਤਾ/ कविताNCERT class 10thPunjab School Education Board(PSEB)ਪ੍ਰਸੰਗ ਸਹਿਤ ਵਿਆਖਿਆ (Prasang sahit viakhia)

ਫੇਰੂ ਸ਼ਹਿਰ ਦੇ ਹੇਠ………ਸੱਭੇ ਨਾਲ ਜ਼ੋਰਿਆਂ ਦੇ ।


ਜੰਗ ਦਾ ਹਾਲ : ਸ਼ਾਹ ਮੁਹੰਮਦ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ,

ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ ।

ਟੁੰਡੇ ਲਾਟ ਨੇ ਅੰਤ ਨੂੰ ਖਾਇ ਗੁੱਸਾ,

ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ ।

ਸ਼ਾਹ ਮੁਹੰਮਦਾ ਰੰਡ ਬਿਠਾਇ ਨੰਦਨ,

ਸਿੰਘ ਜਾਣ ਸੱਭੇ ਨਾਲ ਜ਼ੋਰਿਆਂ ਦੇ ।


ਪ੍ਰਸੰਗ : ਇਹ ਕਾਵਿ-ਟੋਟਾ ‘ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਜੰਗ ਦਾ ਹਾਲ’ ਸਿਰਲੇਖ ਹੇਠ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੇ ਅੰਤ ਸਿੱਖਾਂ ਦੀ ਹਾਰ ਦਾ ਹਾਲ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਸਿੱਖ ਫ਼ੌਜਾਂ ਦੁਆਰਾ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਅੰਗਰੇਜ਼ਾਂ ਦਾ ਬੁਰਾ ਹਾਲ ਕਰਨ ਦਾ ਜ਼ਿਕਰ ਹੈ।

ਵਿਆਖਿਆ : ਖ਼ਾਲਸਾ ਫ਼ੌਜ ਨੇ ਫੇਰੂ ਸ਼ਹਿਰ ਦੇ ਆਲੇ-ਦੁਆਲੇ ਦੀ ਕੰਧ ਤੋਂ ਬਾਹਰ ਮੋਰਚਾ ਲਾ ਲਿਆ ਤੇ ਉਨ੍ਹਾਂ ਦੀਆਂ ਤੋਪਾਂ ਦੇ ਗੋਲੇ ਇਸ ਤਰ੍ਹਾਂ ਲਗਾਤਾਰ ਚੱਲਣ ਲੱਗੇ, ਜਿਸ ਤਰ੍ਹਾਂ ਤੋੜੇਦਾਰ ਬੰਦੂਕਾਂ ਗੋਲੀਆਂ ਦੀ ਲਗਾਤਾਰ ਬੁਛਾੜ ਕਰਦੀਆਂ ਹਨ। ਸੂਰਮੇ ਸਿੰਘ ਲੜਾਈ ਦੇ ਮੈਦਾਨ ਵਿੱਚ ਨਿੱਤਰ ਪਏ ਸਨ ਤੇ ਉਨ੍ਹਾਂ ਨੇ ਅੰਗਰੇਜ਼ਾਂ ਦੇ ਸਿਰ ਵੱਢ-ਵੱਢ ਕੇ ਸੁੱਟ ਦਿੱਤੇ। ਸਿੱਖਾਂ ਦੇ ਇਸ ਹਮਲੇ ਨੇ ਅੰਗਰੇਜ਼ਾਂ ਦਾ ਬਹੁਤ ਬੁਰਾ ਹਾਲ ਕੀਤਾ। ਗਵਰਨਰ ਜਨਰਲ ਲਾਰਡ ਹੈਨਰੀ ਹਾਰਡਿੰਗ ਨੇ ਗੁੱਸਾ ਖਾ ਕੇ ਆਪਣੀ ਫ਼ੌਜ ਵਿੱਚ ਥਾਂ-ਥਾਂ ਢੰਡੋਰੇ ਪਿਟਵਾਏ ਕਿ ਉਹ ਡਟ ਕੇ ਲੜਾਈ ਕਰਨ। ਕਵੀ ਕਹਿੰਦਾ ਹੈ ਕਿ ਸਿੰਘਾਂ ਨੇ ਅੰਗਰੇਜ਼ਾਂ ਨੂੰ ਮਾਰ-ਮਾਰ ਕੇ ਲੰਡਨ ਭਾਵ ਸਾਰੀ ਇੰਗਲੈਂਡ ਦੀਆਂ ਤੀਵੀਆਂ ਨੂੰ ਰੰਡੀਆਂ ਕਰ ਦਿੱਤਾ। ਜੰਗ ਦੇ ਮੈਦਾਨ ਵਿੱਚ ਸਿੰਘ ਬੜੇ ਜ਼ੋਰ ਨਾਲ ਅੱਗੇ ਵਧਦੇ ਜਾ ਰਹੇ ਸਨ।