ਫੁੱਲ ਅਤੇ ਕੰਡੇ – ਕਾਵਿ ਟੁਕੜੀ
ਗੁਲ ਤੇ ਖ਼ਾਰ ਪੈਦਾਇਸ਼ ਇਕੱਲੇ ਇੱਕ ਬਾਗ਼ ਚਮਨ ਦੇ ਦੋਵੇਂ।
ਇੱਕ ਸ਼ਬ ਉਮਰ ਗੁਲਾਂ ਦੀ ਓੜਕ ਅਤੇ ਖ਼ਾਰ ਰਹੇ ਨਿੱਤ ਓਵੇਂ।
ਥੋੜ੍ਹਾ ਰਹਿਣ ਕਬੂਲ ਪਿਆਰੇ, ਪਰ ਤੂੰ ਖ਼ਾਰ ਨਾ ਹੋਵੇਂ।
ਹਾਸ਼ਮ ਆਣ ਮਿਲੇਂ ਗਲ ਹਸਕੇ ਭਾਵੇਂ ਇੱਕ ਪਲ ਪਾਸ ਖਲੋਵੇਂ।
ਪ੍ਰਸ਼ਨ 1 . ਫੁੱਲ ਅਤੇ ਕੰਡੇ ਵਿੱਚ ਕਿਹੜੀ ਸਾਂਝ ਤੇ ਵਖਰੇਵਾਂ ਦੱਸਿਆ ਗਿਆ ਹੈ?
(ੳ) ਦੋਵੇਂ ਇੱਕੋ ਬੂਟੇ ਦੀ ਟਾਹਣੀ ਨਾਲ ਲੱਗੇ ਹੁੰਦੇ ਹਨ
(ਅ) ਦੋਵੇਂ ਸਖ਼ਤ ਹੁੰਦੇ ਹਨ
(ੲ) ਦੋਵੇਂ ਕੋਮਲ ਹੁੰਦੇ ਹਨ
(ਸ) ਦੋਵੇਂ ਖੁਸ਼ਬੂਦਾਰ ਹਨ
ਪ੍ਰਸ਼ਨ 2 . ‘ਗੁਲ’ ਤੇ ‘ਖ਼ਾਰ’ ਦਾ ਅਰਥ ਦੱਸੋ।
(ੳ) ਗਲ ਜਾਣਾ
(ਅ) ਸੜ ਜਾਣਾ
(ੲ) ਫੁੱਲ ਤੇ ਕੰਡੇ
(ਸ) ਮਹਿਕ
ਪ੍ਰਸ਼ਨ 3 . ‘ਪਿਆਰੇ’ ਸ਼ਬਦ ਕਿਸ ਲਈ ਵਰਤਿਆ ਹੈ?
(ੳ) ਮਨੁੱਖ ਲਈ
(ਅ) ਫੁੱਲ ਲਈ
(ੲ) ਕੰਡਿਆਂ ਲਈ
(ਸ) ਹਾਸ਼ਮ ਲਈ
ਪ੍ਰਸ਼ਨ 4 . ਇਹ ਕਾਵਿ – ਟੋਟਾ ਕਿਸ ਨੂੰ ਸੰਬੋਧਿਤ ਹੈ?
(ੳ) ਪ੍ਰੇਮੀਆਂ ਨੂੰ
(ਅ) ਫੁੱਲਾਂ ਨੂੰ
(ੲ) ਬਾਗ਼ ਨੂੰ
(ਸ) ਆਮ ਲੋਕਾਂ ਨੂੰ
ਪ੍ਰਸ਼ਨ 5 . ਇਸ ਕਾਵਿ ਟੁਕੜੀ ਵਿੱਚ ਕੀ ਸਿੱਖਿਆ ਦਿੱਤੀ ਗਈ ਹੈ?
(ੳ) ਖੁਸ਼ੀਆਂ – ਖੇੜੇ ਵੰਡਣ ਦੀ
(ਅ) ਮੁਸੀਬਤ ਖੜ੍ਹੀ ਕਰਨ ਦੀ
(ੲ) ਨਫ਼ਰਤ ਕਰਨ ਦੀ
(ਸ) ਲੰਮੀ ਜ਼ਿੰਦਗੀ ਜਿਊਣ ਦੀ