ਪੱਤਰ : ਪੁਸਤਕ ਵਿਕਰੇਤਾ ਤੋਂ ਪੁਸਤਕਾਂ ਮੰਗਵਾਉਣ ਲਈ ਪੱਤਰ।


ਪੁਸਤਕ ਵਿਕਰੇਤਾ ਤੋਂ ਪੁਸਤਕਾਂ ਮੰਗਵਾਉਣ ਲਈ ਪੱਤਰ।


ਸੇਵਾ ਵਿਖੇ

ਮੈਨੇਜਰ ਸਾਹਿਬ,

ਸੁਮਿਤ ਪ੍ਰਕਾਸ਼ਨ (ਰਜਿ.)

ਨਵੀਂ ਸੜਕ, ਦਿੱਲੀ।

ਸ੍ਰੀਮਾਨ ਜੀ,

ਕਿਰਪਾ ਕਰਕੇ ਹੇਠ ਲਿਖੀਆਂ ਪੁਸਤਕਾਂ ਵੀ. ਪੀ. ਪੀ. ਦੁਆਰਾ ਜਲਦੀ ਭੇਜਣ ਦੀ ਕੋਸ਼ਿਸ਼ ਕਰੋ, ਤਾਂ ਜੋ ਮੇਰੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਪੇਸ਼ਗੀ ਵੀਹ ਰੁਪਏ ਦਾ ਪੋਸਟਲ ਆਰਡਰ ਨਾਲ ਲੱਗਾ ਹੋਇਆ ਹੈ। ਆਪ ਦਾ ਧੰਨਵਾਦੀ ਹੋਵਾਂਗਾ।

ਪੁਸਤਕਾਂ ਦੀ ਸੂਚੀ

1. ਪੰਜਾਬੀ ਦੀ ਤੀਜੀ ਪੋਥੀ…………. ਇੱਕ ਕਾਪੀ

2. ਸੁਮਿਤ ਪੰਜਾਬੀ ਵਿਆਕਰਣ ਅਤੇ ਲੇਖ ਮਾਲਾ ਇੱਕ ਕਾਪੀ ……………. ਇੱਕ ਕਾਪੀ

3. ਗਣਿਤ ਤੀਜੀ ਲਈ …………….. ਇੱਕ ਕਾਪੀ

ਕਿਰਪਾ ਕਰਕੇ ਪੁਸਤਕਾਂ ਜਲਦੀ ਭੇਜਣਾ ਜੀ।

ਆਪ ਦਾ ਸ਼ੁਭ ਚਿੰਤਕ,

ਰਾਮ ਸਿੰਘ

ਜਮਾਤ ਤੀਜੀ

ਰਵਿਦਾਸ ਪਬਲਿਕ ਸਕੂਲ

ਅੰਮ੍ਰਿਤਸਰ।

ਮਿਤੀ : 7 ਜੂਨ 2022