ਪੱਤਰ : ਪਿਤਾ ਜੀ ਨੂੰ ਆਪਣੇ ਛੋਟੇ ਭਰਾ ਦੀ ਬਿਮਾਰੀ ਸਬੰਧੀ ਸੂਚਨਾ ਦੇਣ ਲਈ ਪੱਤਰ


ਆਪਣੇ ਪਿਤਾ ਜੀ ਨੂੰ ਆਪਣੇ ਛੋਟੇ ਭਰਾ ਦੀ ਬਿਮਾਰੀ ਸਬੰਧੀ ਸੂਚਨਾ ਦੇਣ ਲਈ ਪੱਤਰ ਲਿਖੋ।


887, ਸੁਲਤਾਨ ਵਿੰਡ ਗੇਟ,

ਅੰਮ੍ਰਿਤਸਰ।

7 ਜੂਨ 2022

ਸਤਿਕਾਰ ਯੋਗ ਪਿਤਾ ਜੀ,

ਚਰਨ ਬੰਦਨਾ !

ਛੋਟੇ ਵੀਰ ਹਰਪਾਲ ਨੂੰ ਪਿਛਲੇ ਪੰਜ ਦਿਨਾਂ ਤੋਂ ਬੁਖਾਰ ਸੀ। ਡਾਕਟਰ ਦੀ ਦੱਸੀ ਹੋਈ ਦਵਾ ਰੋਜ਼ ਦਿੰਦੇ ਰਹੇ ਹਾਂ। ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬੁਖਾਰ ਟੁੱਟ ਗਿਆ ਹੈ। ਕਮਜ਼ੋਰੀ ਤਾਂ ਹੌਲੀ-ਹੌਲੀ ਦੂਰ ਹੋਵੇਗੀ। ਤੁਹਾਨੂੰ ਬਹੁਤ ਯਾਦ ਕਰਦਾ ਹੈ। ਬਾਕੀ ਸਾਰਾ ਪਰਿਵਾਰ ਰਾਜ਼ੀ ਖ਼ੁਸ਼ੀ ਹੈ। ਆਪ ਕਦੋਂ ਆ ਰਹੋ ਹੋ, ਲਿਖਣਾ।

ਆਪ ਦੀ ਪਿਆਰੀ ਬੇਟੀ,

ਸੁਨੀਤਾ