ਪੱਤਰ : ਚਾਚਾ ਜੀ ਵੱਲੋਂ ਭੇਜੀ ਗਈ ਘੜੀ ਲਈ ਧੰਨਵਾਦ ਪੱਤਰ
ਚਾਚਾ ਜੀ ਵੱਲੋਂ ਜਨਮ ਦਿਨ ਉੱਤੇ ਭੇਜੀ ਗਈ ਘੜੀ ਲਈ ਧੰਨਵਾਦ ਪੱਤਰ।
18, ਸਿਨਮਾ ਰੋਡ
ਧੂਰੀ।
7 ਜੂਨ 2022
ਸਤਿਕਾਰ ਯੋਗ ਚਾਚਾ ਜੀ,
ਚਰਨ ਬੰਦਨਾ |
ਕਲ੍ਹ ਮੇਰਾ ਜਨਮ ਦਿਨ ਸੀ। ਮੈਨੂੰ ਤੁਹਾਡੀ ਭੇਜੀ ਹੋਈ ਘੜੀ ਮਿਲ ਗਈ ਹੈ। ਘੜੀ ਬਹੁਤ ਹੀ ਸੁੰਦਰ ਹੈ। ਸੱਚ ਮੁੱਚ ਮੈਨੂੰ ਆਪਣੀ ਪੜ੍ਹਾਈ ਲਈ ਘੜੀ ਦੀ ਬਹੁਤ ਸਖ਼ਤ ਲੋੜ ਸੀ। ਚਾਚੀ ਜੀ ਨੂੰ ਚਰਨ ਬੰਦਨਾ। ਪੱਪੂ ਤੇ ਗੁੱਡੀ ਨੂੰ ਪਿਆਰ। ਮੈਂ ਇਸ ਤੋਹਫ਼ੇ ਲਈ ਆਪ ਜੀ ਦਾ ਬਹੁਤ ਧੰਨਵਾਦੀ ਹਾਂ।
ਆਪ ਦਾ ਪਿਆਰਾ ਭਤੀਜਾ,
ਸੁਖਵੀਰ ਸਿੰਘ।