CBSECBSE 12 Sample paperClass 12 Punjabi (ਪੰਜਾਬੀ)Education

ਪੰਜਾਬ ਵਿੱਚ ਰਸਮ ਰਿਵਾਜ਼


ਪ੍ਰਸ਼ਨ. ਰਸਮ-ਰਿਵਾਜ਼ ਕਿਵੇਂ ਪੈਦਾ ਹੋਏ?

ਉੱਤਰ : ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਲੇਖ ‘ਚ ਰਸਮ-ਰਿਵਾਜਾਂ ਦੇ ਪੈਦਾ ਹੋਣ ਦੇ ਕਾਰਨਾਂ ਬਾਰੇ ਦੱਸਿਆ ਹੈ ਕਿ ਇਹ ਸੰਸਕਾਰ ਕਿਸ ਤਰ੍ਹਾਂ ਉਪਜੇ ਅਤੇ ਇਹਨਾਂ ਦੇ ਪਿੱਛੇ ਕਿਹੜੇ ਉਦੇਸ਼ ਕੰਮ ਕਰ ਰਹੇ ਸਨ, ਇਹ ਬਹੁਤ ਹੀ ਦਿਲਚਸਪ ਵਿਸ਼ਾ ਹੈ। ਮੁਢਲਾ ਮਨੁੱਖ ਦੈਵੀ ਤਾਕਤਾਂ ਕੋਲੋਂ ਸਾਡੇ ਨਾਲੋਂ ਵੱਧ ਡਰਦਾ ਸੀ। ਬਹੁਤੇ ਸੰਸਕਾਰਾਂ ਦਾ ਜਨਮ ਇਹਨਾਂ ਦੈਵੀ ਤਾਕਤਾਂ ਨੂੰ ਖ਼ੁਸ਼ ਕਰਨ ਕਾਰਨ ਹੀ ਹੋਇਆ। ਕੁਝ ਰਸਮਾਂ ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਈਆਂ ਸਿੱਧ ਹੁੰਦੀਆਂ ਹਨ। ਇਹ ਸਾਰੇ ਰਸਮ-ਰਿਵਾਜ ਪੀੜ੍ਹੀ-ਦਰ-ਪੀੜ੍ਹੀ ਅੱਗੇ ਅਪਣਾਏ ਜਾਂਦੇ ਰਹਿੰਦੇ ਹਨ।