CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਰਸਮ ਰਿਵਾਜ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਦੇ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਪੰਜਾਬ ਦੇ ਰਸਮ-ਰਿਵਾਜ’ ਲੇਖ ਦਾ ਲੇਖਕ ਕੌਣ ਹੈ?

ਉੱਤਰ : ਗੁਲਜ਼ਾਰ ਸਿੰਘ ਸੰਧੂ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਧੂ ਦਾ ਕਿਹੜਾ ਲੇਖ ਸ਼ਾਮਲ ਹੈ?

ਉੱਤਰ : ‘ਪੰਜਾਬ ਦੇ ਰਸਮ-ਰਿਵਾਜ’।

ਪ੍ਰਸ਼ਨ 3. ਭਾਈਚਾਰਿਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ/ਸੱਧਰਾਂ ਅਤੇ ਜਜ਼ਬਿਆਂ ਦੀ ਤਰਜਮਾਨੀ ਕੌਣ ਕਰਦਾ ਹੈ?

ਉੱਤਰ : ਰਸਮ-ਰਿਵਾਜ/ਸੰਸਕਾਰ।

ਪ੍ਰਸ਼ਨ 4. ‘ਪੰਜਾਬ ਦੇ ਰਸਮ-ਰਿਵਾਜ’ ਲੇਖ ਵਿੱਚ ਜੀਵਨ ਰੂਪੀ ਨਾਟਕ ਦੀਆਂ ਕਿੰਨੀਆਂ ਝਾਕੀਆਂ ਦਰਜ ਹਨ?

ਉੱਤਰ : ਤਿੰਨ।

ਪ੍ਰਸ਼ਨ 5. ਆਮ ਤੌਰ ‘ਤੇ ਸਾਡੇ ਘਰਾਂ ਦੇ ਵਿਹੜੇ ਜੀਵਨ-ਨਾਟਕ ਦੀਆਂ ਕਿਹੜੀਆਂ ਤਿੰਨ ਝਾਕੀਆਂ ਦੇ ਰੰਗ-ਮੰਚ ਹਨ?

ਉੱਤਰ : ਜਨਮ, ਵਿਆਹ ਅਤੇ ਮੌਤ।

ਪ੍ਰਸ਼ਨ 6. ਪ੍ਰੋਹਿਤ ਹਿੰਦੂਆਂ ਦੀਆਂ ਕਿਹੜੀਆਂ ਰਸਮਾਂ ਕਰਾਉਂਦਾ ਸੀ?

ਉੱਤਰ : ਧਾਰਮਿਕ।

ਪ੍ਰਸ਼ਨ 7. ਮੁਢਲੇ ਮਨੁੱਖ ਨੂੰ ਕਿਹੜੀਆਂ ਤਾਕਤਾਂ ਦਾ ਡਰ ਸਾਡੇ ਤੋਂ ਜ਼ਿਆਦਾ ਸੀ?

ਉੱਤਰ : ਦੇਵੀ ਤਾਕਤਾਂ ਦਾ।

ਪ੍ਰਸ਼ਨ 8. ਸਾਡੇ ਬਹੁਤੇ ਸੰਸਕਾਰਾਂ ਦਾ ਅਰੰਭ ਕਿਨ੍ਹਾਂ ਤਾਕਤਾਂ ਨੂੰ ਪਤਿਆਉਣ/ਰਿਝਾਉਣ ਕਰਕੇ ਹੋਇਆ?

ਉੱਤਰ: ਦੈਵੀ ਤਾਕਤਾਂ ਨੂੰ।

ਪ੍ਰਸ਼ਨ 9. ਮਨੂ ਦੀ ਭਾਈਚਾਰਿਕ ਵੰਡ ਮਨੁੱਖੀ ਜੀਵਨ ਨੂੰ ਕਿੰਨੇ ਭਾਗਾਂ ਵਿੱਚ ਵੰਡਦੀ ਹੈ?

ਉੱਤਰ : ਚਾਰ।

ਪ੍ਰਸ਼ਨ 10. ਸਾਡੇ ਬਹੁਤੇ ਸੰਸਕਾਰ ਕਿਨ੍ਹਾਂ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਹਨ?

ਉੱਤਰ : ਅਗਨੀ, ਪਾਣੀ, ਲੋਹੇ, ਅਨਾਜ ਅਤੇ ਬਿਰਖਾਂ ਦੀਆਂ ਟਾਹਣੀਆਂ ਰਾਹੀਂ।

ਪ੍ਰਸ਼ਨ 11. ਅਗਨੀ ਕਿਸ ਦਾ ਚਿੰਨ੍ਹ ਹੈ?

ਉੱਤਰ : ਚਾਨਣ ਦਾ।

ਪ੍ਰਸ਼ਨ 12. ਪਾਣੀ ਕਿਸ ਦਾ ਚਿੰਨ੍ਹ ਹੈ?

ਉੱਤਰ : ਸ਼ੁੱਧਤਾ ਦਾ।

ਪ੍ਰਸ਼ਨ 13. ਲੋਹਾ ਕਿਸ ਦਾ ਸੂਚਕ ਮੰਨਿਆ ਜਾਂਦਾ ਹੈ?

ਉੱਤਰ : ਬਚਾਅ ਦਾ।

ਪ੍ਰਸ਼ਨ 14. ਬਿਰਖ/ਰੁੱਖ/ਦਰਖ਼ਤ ਦੀ ਟਾਹਣੀ ਜਾਂ ਹਰੀ ਘਾਹ/ਦੱਭ ਨੂੰ ਕਿਸ ਦੀ ਸੂਚਕ ਮੰਨਿਆ ਜਾਂਦਾ ਹੈ?

ਉੱਤਰ : ਚੰਗੇ ਸ਼ਗਨਾਂ ਦੀ।

ਪ੍ਰਸ਼ਨ 15. ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਇਸਤਰੀ ਦੇ ਪੱਲੇ ਨਾਲ ਅਨਾਜ ਕਿਉਂ ਬੰਨ੍ਹਿਆ ਜਾਂਦਾ ਸੀ?

ਉੱਤਰ : ਪ੍ਰੇਤ-ਰੂਹਾਂ ਤੋਂ ਬਚਾਅ ਲਈ।

ਪ੍ਰਸ਼ਨ 16. ਪੰਜਾਬ ਵਿੱਚ ਆਮ ਤੌਰ ‘ਤੇ ਪਹਿਲੇ ਬੱਚੇ ਦਾ ਜਨਮ ਕਿੱਥੇ ਹੁੰਦਾ ਹੈ?

ਉੱਤਰ : ਨਾਨਕੇ ਘਰ।

ਪ੍ਰਸ਼ਨ 17. ਮੁੰਡਾ ਜੰਮਣ/ਪੈਦਾ ਹੋਣ ‘ਤੇ ਭਾਈਚਾਰੇ ਵਿੱਚ ਕੀ ਵੰਡਿਆ ਜਾਂਦਾ ਸੀ?

ਉੱਤਰ : ਗੁੜ, ਮਿਸ਼ਰੀ ਜਾਂ ਪਤਾਸੇ।

ਪ੍ਰਸ਼ਨ 18. ਬੱਚੇ ਦੇ ਜਨਮ ਤੋਂ ਇਕਦਮ ਬਾਅਦ ਉਸ ਦੇ ਮੂੰਹ ਨੂੰ ਗੁੜ, ਸ਼ਹਿਦ ਜਾਂ ਦੁੱਧ ਆਦਿ ਲਾਉਣ ਜਾਂ ਚਟਾਉਣ ਦੀ ਰਸਮ ਨੂੰ ਕੀ ਕਹਿੰਦੇ ਹਨ?

ਉੱਤਰ : ਗੁੜ੍ਹਤੀ ਦੇਣਾ।

ਪ੍ਰਸ਼ਨ 19. ਗੁੜ੍ਹਤੀ ਦਾ ਕਿਸ ਦੇ ਸੁਭਾਅ ‘ਤੇ ਚੋਖਾ ਅਸਰ ਮੰਨਿਆ ਜਾਂਦਾ ਹੈ?

ਉੱਤਰ : ਬੱਚੇ ਦੇ।

ਪ੍ਰਸ਼ਨ 20. ਜਣੇਪੇ ਦੇ ਪੰਜਵੇਂ ਦਿਨ ਦੀ ਰਸਮ ‘ਪੰਜਵੀਂ ਨ੍ਹਾਉਣ’ ਕੌਣ ਕਰਾਉਂਦੀ ਸੀ?

ਉੱਤਰ : ਦਾਈ।

ਪ੍ਰਸ਼ਨ 21. ਛਟੀ ਦੀ ਰਸਮ ਬੱਚੇ ਦੇ ਜਨਮ ਤੋਂ ਕਿਸ ਦਿਨ ਹੁੰਦੀ ਹੈ?

ਉੱਤਰ : ਛੇਵੇਂ ਦਿਨ।

ਪ੍ਰਸ਼ਨ 22. ਪੰਜਾਬ ਵਿੱਚ ਬਾਹਰ ਵਧਾਉਣ ਦੀ ਰਸਮ ਕਿਸ ਦਿਨ ਹੁੰਦੀ ਹੈ ?

ਉੱਤਰ : ਤੇਰ੍ਹਵੇਂ ਦਿਨ।

ਪ੍ਰਸ਼ਨ 23. ਮੁੰਡੇ ਦੇ ਜਨਮ ‘ਤੇ ਤਰਖਾਣ ਕਿਹੜਾ ਤੋਹਫ਼ਾ ਲੈ ਕੇ ਆਉਂਦਾ ਹੈ?

ਉੱਤਰ : ਗੁੱਲੀ-ਡੰਡਾ।

ਪ੍ਰਸ਼ਨ 24. ਮੁੰਡੇ ਦੇ ਜਨਮ ‘ਤੇ ਘੁਮਿਆਰ ਕਿਹੜਾ ਤੋਹਫ਼ਾ ਲਿਆਉਂਦਾ ਹੈ?

ਉੱਤਰ : ਦੌਰਾ ਜਾਂ ਝੱਜਰ।

ਪ੍ਰਸ਼ਨ 25. ਬੱਚੇ ਦੀ ਮਾਂ ਬੱਚੇ ਦੇ ਜਨਮ ਤੋਂ ਕਿੰਨ੍ਹਵੇਂ ਦਿਨ ਹਰਾ ਘਾਹ ਪੁੱਟ ਕੇ ਲਿਆਉਂਦੀ ਸੀ?

ਉੱਤਰ : ਤੇਰ੍ਹਵੇਂ ਦਿਨ।

ਪ੍ਰਸ਼ਨ 26. ਹਿੰਦੂਆਂ ਵਿੱਚ ਮੁੰਡੇ ਦੇ ਪੈਦਾ ਹੋਣ ਤੋਂ ਤੀਜੇ ਤੋਂ ਪੰਜਵੇਂ ਸਾਲ ਵਿਚਕਾਰ ਕਿਹੜਾ ਸੰਸਕਾਰ ਕੀਤਾ ਜਾਂਦਾ ਹੈ?

ਉੱਤਰ : ਮੁੰਡਨ ਸੰਸਕਾਰ।

ਪ੍ਰਸ਼ਨ 27. ਕੁੜੀਆਂ ਦੇ ਕੰਨ ਵਿੰਨ੍ਹਣ ਦੀ ਰਸਮ ਕੌਣ ਕਰਦਾ ਸੀ?

ਉੱਤਰ : ਕੋਈ ਵਣਜਾਰਾ ਵੰਝਾਂ ਚੜਾਉਣ ਆਉਂਦਾ ਤਾਂ ਉਹ ਕੁੜੀਆਂ ਦੇ ਕੰਨ ਵਿੰਨ੍ਹ ਜਾਂਦਾ ਸੀ।

ਪ੍ਰਸ਼ਨ 28. ਵਿਆਹ ਨਾਲ ਸੰਬੰਧਿਤ ਪਹਿਲੀ ਰਸਮ ਕਿਹੜੀ ਹੈ?

ਉੱਤਰ : ਰੋਕੇ ਜਾਂ ਠਾਕੇ ਦੀ।

ਪ੍ਰਸ਼ਨ 29. ਰੋਕੇ ਜਾਂ ਠਾਕੇ ਤੋਂ ਬਾਅਦ ਕਿਹੜੀ ਰਸਮ ਹੁੰਦੀ ਹੈ?

ਉੱਤਰ : ਕੁੜਮਾਈ ਜਾਂ ਸਗਾਈ ਦੀ।

ਪ੍ਰਸ਼ਨ 30. ਸਾਹੇ ਦੀ ਚਿੱਠੀ ਕਿਸ ਦੇ ਹੱਥ ਭੇਜੀ ਜਾਂਦੀ ਸੀ?

ਉੱਤਰ : ਸਾਹੇ ਦੀ ਚਿੱਠੀ ਨਾਈ, ਪੰਡਤ ਜਾਂ ਵਿਚੋਲੇ ਦੇ ਹੱਥ ਭੇਜੀ ਜਾਂਦੀ ਸੀ।

ਪ੍ਰਸ਼ਨ 31. ਕਿਸ ਦਿਨ ਵਿਆਹ ਵਾਲੇ ਮੁੰਡੇ ਤੇ ਕੁੜੀ ਦਾ ਬਾਹਰ ਨਿਕਲਨਾ ਬੰਦ ਕਰ ਦਿੱਤਾ ਜਾਂਦਾ ਸੀ?

ਉੱਤਰ : ਜਿਸ ਦਿਨ ਸਾਹੇ ਚਿੱਠੀ ਭੇਜੀ ਜਾਂਦੀ ਸੀ ਉਸੇ ਦਿਨ ਤੋਂ ਮੁੰਡੇ ਕੁੜੀ ਦਾ ਬਾਹਰ ਨਿਕਲਨਾ ਬੰਦ ਕਰ ਦਿੱਤਾ ਜਾਂਦਾ ਸੀ।

ਪ੍ਰਸ਼ਨ 33. ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕੜਾਹੀ ਚੜ੍ਹਾਈ ਜਾਂਦੀ ਸੀ?

ਉੱਤਰ : ਵਿਆਹ ਤੋਂ ਸੱਤ ਜਾਂ ਨੌਂ ਦਿਨ ਪਹਿਲਾਂ ਕੜਾਹੀ ਚੜ੍ਹਾਈ ਜਾਂਦੀ ਸੀ।

ਪ੍ਰਸ਼ਨ 32. ਵਿਆਹ ਦੇ ਹਰ ਕੰਮ ਲਈ ਕਿੰਨੀਆਂ ਸੁਹਾਗਣਾਂ ਇਕੱਠੀਆਂ ਹੁੰਦੀਆਂ ਸਨ ?

ਉੱਤਰ : ਸੱਤ।

ਪ੍ਰਸ਼ਨ 34. ਵਟਣੇ ਜਾਂ ਮਾਈਏ ਦੀ ਰਸਮ ਕੁੜਮਾਈ ਤੋਂ ਪਹਿਲਾਂ ਹੁੰਦੀ ਹੈ ਜਾਂ ਵਿਆਹ ਤੋਂ ਪਹਿਲਾਂ?

ਜਾਂ

ਪ੍ਰਸ਼ਨ. ਸਾਈਏ ਦੀ ਰਸਮ ਕੁੜਮਾਈ ਤੋਂ ਪਹਿਲਾਂ ਹੁੰਦੀ ਹੈ ਜਾਂ ਵਿਆਹ ਤੋਂ ਪਹਿਲਾਂ?

ਉੱਤਰ : ਵਿਆਹ ਤੋਂ ਪਹਿਲਾਂ।

ਪ੍ਰਸ਼ਨ 35. ਸਭ ਤੋਂ ਵੱਧ ਮੇਲ ਕਿੰਨ੍ਹਾ ਦਾ ਹੁੰਦਾ ਹੈ?

ਉੱਤਰ : ਨਾਨਕਿਆਂ ਦਾ।

ਪ੍ਰਸ਼ਨ 36. ਕੌਣ ਬੰਬੀਹਾ ਬੁਲਾਉਂਦਾ ਪਿੰਡ ਦੀ ਜੂਹ ਵਿੱਚ ਵੜਦਾ ਹੈ?

ਉੱਤਰ : ਨਾਨਕਾ ਮੇਲ।

ਪ੍ਰਸ਼ਨ 37. ਵਿਆਂਹਦੜ ਦੇ ਸੁਰਮਾ ਪਾਉਣ ਦੀ ਰਸਮ ਕੌਣ ਕਰਦੀ ਹੈ ?

ਉੱਤਰ : ਵਿਆਂਹਦੜ ਦੀ ਭਰਜਾਈ।

ਪ੍ਰਸ਼ਨ 38. ਮੁੰਡੇ ਦੇ ਘੋੜੀ ਚੜ੍ਹਨ ਸਮੇਂ ਵਾਗ ਕੌਣ ਫੜਦਾ ਹੈ?

ਉੱਤਰ : ਭੈਣ।

ਪ੍ਰਸ਼ਨ 39. ਜੰਞ ਦੇ ਕੁੜੀ ਵਾਲਿਆਂ ਦੇ ਪਿੰਡ ਪਹੁੰਚਣ ‘ਤੇ ਪਹਿਲੀ ਰਸਮ ਕਿਹੜੀ ਹੁੰਦੀ ਹੈ?

ਉੱਤਰ : ਮਿਲਨੀ ਦੀ।

ਪ੍ਰਸ਼ਨ 40. ਕਿਹੜੀ ਰਸਮ ਤੋਂ ਬਿਨਾਂ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ?

ਉੱਤਰ : ਫੇਰਿਆਂ ਦੀ।

ਪ੍ਰਸ਼ਨ 41. ਵਰੀ ਕੌਣ ਲਿਆਉਂਦਾ ਹੈ?

ਉੱਤਰ : ਮੁੰਡੇ ਵਾਲ਼ੇ।

ਪ੍ਰਸ਼ਨ 42. ਦਾਜ ਕੌਣ ਦਿੰਦਾ ਹੈ?

ਉੱਤਰ : ਕੁੜੀ ਵਾਲੇ।

ਪ੍ਰਸ਼ਨ 43. ਜੰਞ ਦੇ ਘਰ ਪਹੁੰਚਣ ‘ਤੇ ਪਾਣੀ ਵਾਰਨ ਦੀ ਰਸਮ ਕੌਣ ਕਰਦੀ ਹੈ?

ਉੱਤਰ : ਮੁੰਡੇ ਦੀ ਮਾਂ।

ਪ੍ਰਸ਼ਨ 44. ਕੰ‌ਗਣਾ ਖੇਡਣ ਦੀ ਰਸਮ ਮੁੰਡੇ ਦੇ ਘਰ ਹੁੰਦੀ ਹੈ ਜਾਂ ਕੁੜੀ ਦੇ?

ਉੱਤਰ : ਮੁੰਡੇ ਦੇ।

ਪ੍ਰਸ਼ਨ 45. ਪੇਟੀ ਖੋਲ੍ਹਣ ਦਾ ਮਨ-ਭਾਉਂਦਾ ਸੂਟ ਕੋਣ ਲੈਂਦੀ ਹੈ?

ਉੱਤਰ : ਛੋਟੀ ਨਣਾਨ।

ਪ੍ਰਸ਼ਨ 46. ਘਰ ਵਿੱਚ ਮੌਤ ਹੋਣ ‘ਤੇ ਤ੍ਰੀਮਤਾਂ ਕੀ ਪਾਉਣ ਲੱਗਦੀਆਂ ਹਨ?

ਉੱਤਰ : ਵੈਣ।

ਪ੍ਰਸ਼ਨ 47. ਅਰਥੀ ਦੀਆਂ ਲੱਕੜਾਂ ਨੂੰ ਕਿਸ ਨਾਲ ਬੰਨ੍ਹਿਆ ਜਾਂਦਾ ਹੈ?

ਉੱਤਰ : ਬੱਭੜ ਘਾਹ ਆਦਿ।

ਪ੍ਰਸ਼ਨ 48. ਚਿਖਾ ਨੂੰ ਲਾਂਬੂ ਕੋਣ ਲਾਉਂਦਾ ਹੈ?

ਉੱਤਰ : ਵੱਡਾ ਪੁੱਤਰ।

ਪ੍ਰਸ਼ਨ 49. ਮੁਰਦੇ ਦੀ ਖੋਪਰੀ ਠਕੋਰਨ ਨੂੰ ਕੀ ਕਹਿੰਦੇ ਹਨ?

ਉੱਤਰ : ਕਪਾਲ-ਕ੍ਰਿਆ।

ਪ੍ਰਸ਼ਨ 50. ਰਸਮ ਪਗੜੀ ਸਮੇਂ ਕਿਸ ਪੁੱਤਰ ਦੇ ਪਗੜੀ ਬੰਨ੍ਹੀ ਜਾਂਦੀ ਹੈ?

ਉੱਤਰ : ਵੱਡੇ ਪੁੱਤਰ ਦੇ।