CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਮੇਲੇ ਤੇ ਤਿਉਹਾਰ : ਬਹੁ ਵਿਕਲਪੀ ਪ੍ਰਸ਼ਨ


ਪੰਜਾਬ ਦੇ ਮੇਲੇ ਤੇ ਤਿਉਹਾਰ : MCQ


ਪ੍ਰਸ਼ਨ 1. ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਕਿੱਥੋਂ ਪੂਰੇ ਰੰਗ ਵਿੱਚ ਪ੍ਰਤਿਬਿੰਬਿਤ ਹੁੰਦੀ ਹੈ?

(ੳ) ਮੇਲਿਆਂ ਤੇ ਤਿਉਹਾਰਾਂ ਤੋਂ

(ਅ) ਦਰਿਆਵਾਂ ਤੋਂ

(ੲ) ਵਿਆਕਰਨ ਤੋਂ

(ਸ) ਅਖਾਣਾਂ ਤੋਂ।

ਪ੍ਰਸ਼ਨ 2. ਮੇਲਿਆਂ ਤੇ ਤਿਉਹਾਰਾਂ ਵਿੱਚੋਂ ਕੀ ਵੇਖਣ ਨੂੰ ਮਿਲਦਾ ਹੈ?

(ੳ) ਤਿਉਹਾਰ

(ਅ) ਸੰਸਕ੍ਰਿਤਿਕ ਨੁਹਾਰ

(ੲ) ਪੱਛਮੀ ਸੰਸਕ੍ਰਿਤੀ

(ਸ) ਮੇਲੇ।

ਪ੍ਰਸ਼ਨ 3. ਮਨ-ਪਰਚਾਵੇ ਅਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਕਿਹੜੇ ਹਨ?

(ੳ) ਅਖਾਣ

(ਅ) ਬੁਝਾਰਤਾਂ

(ੲ) ਮੇਲੇ

(ਸ) ਰਿਵਾਜ।

ਪ੍ਰਸ਼ਨ 4. ਪੰਜਾਬੀ ਚਰਿੱਤਰ ਵਿੱਚ ਬੀਜ-ਰੂਪ ਵਿੱਚ ਕੀ ਸਮਾਇਆ ਹੋਇਆ ਹੈ?

(ੳ) ਸਾਹਿਤ

(ਅ) ਵੰਗਾਰ

(ੲ) ਕਵਿਤਾ

(ਸ) ਮੇਲਾ।

ਪ੍ਰਸ਼ਨ 5. ਪੰਜਾਬੀ ਦੁਨੀਆਂ ਵਿੱਚ ਕੀ ਮਨਾਉਣ ਲਈ ਆਏ ਹਨ?

(ੳ) ਜਨਮ ਦਿਨ

(ਅ) ਰੀਤਾਂ-ਰਸਮਾਂ

(ੲ) ਤਿਉਹਾਰ

(ਸ) ਮੇਲਾ।

ਪ੍ਰਸ਼ਨ 6. ਜਿੱਥੇ ਚਾਰ-ਛੇ ਪੰਜਾਬੀ ਜੁੜ ਜਾਣ ਉੱਥੇ ਕੀ ਬਣ ਜਾਂਦਾ ਹੈ?

(ੳ) ਮੇਲ-ਮਿਲਾਪ

(ਅ) ਤੁਰਦਾ-ਫਿਰਦਾ ਮੇਲਾ

(ੲ) ਵਿਸ਼ਵਾਸ

(ਸ) ਮਿਲਾਪ।

ਪ੍ਰਸ਼ਨ 7. ਪੰਜਾਬੀ ਮੇਲੇ ਵਿੱਚ ਕੀ ਬਣਿਆ ਫਿਰਦਾ ਹੈ?

(ੳ) ਜੈਂਟਲਮੈਨ

(ਅ) ਲਾੜਾ

(ੲ) ਪਰਾਹੁਣਾ

(ਸ) ਵਿਚੋਲਾ

ਪ੍ਰਸ਼ਨ 8. ਕੌਣ ਮੇਲੇ ਵਿੱਚ ਆਪੋ-ਆਪਣੀ ਕਲਾ ਦੀਆਂ ਸੁੰਦਰ ਕ੍ਰਿਤਾਂ ਲਿਆਉਂਦੇ ਹਨ?

(ੳ) ਦੁਕਾਨਦਾਰ

(ਅ) ਵਪਾਰੀ

(ੲ) ਇਲਾਕੇ ਦੇ ਕਲਾਕਾਰ/ਸ਼ਿਲਪੀ

(ਸ) ਕਾਰਖ਼ਾਨੇਦਾਰ।

ਪ੍ਰਸ਼ਨ 9. ਕਿਹੜੇ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ?

(ੳ) ਇਤਿਹਾਸਿਕ ਮੇਲੇ

(ਅ) ਸਮਾਜਿਕ ਮੇਲੇ

(ੲ) ਮੌਸਮੀ ਮੇਲੇ

(ਸ) ਰੁਜ਼ਗਾਰ ਮੇਲੇ।

ਪ੍ਰਸ਼ਨ 10. ਸਭ ਤੋਂ ਸੁੰਦਰ ਰੁੱਤ ਕਿਹੜੀ ਹੈ?

(ੳ) ਬਰਸਾਤ ਦੀ

(ਅ) ਸਰਦੀ ਦੀ

(ੲ) ਬਸੰਤ ਦੀ

(ਸ) ਗਰਮੀ ਦੀ।

ਪ੍ਰਸ਼ਨ 11. ਮਾਘ ਸੁਦੀ ਪੰਜ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

(ੳ) ਤੀਆਂ ਦਾ

(ਅ) ਲੋਹੜੀ ਦਾ

(ੲ) ਬਸੰਤ ਪੰਚਮੀ ਦਾ

(ਸ) ਦੀਵਾਲੀ ਦਾ।

ਪ੍ਰਸ਼ਨ 12. ਕਿੱਥੋਂ ਦੀ ਬਸੰਤ ਪੰਚਮੀ ਖ਼ਾਸ ਤੌਰ ‘ਤੇ ਪ੍ਰਸਿੱਧ ਹੈ?

(ੳ) ਅੰਮ੍ਰਿਤਸਰ ਤੇ ਤਰਨਤਾਰਨ ਦੀ

(ਅ) ਮੁਕਤਸਰ ਤੇ ਫ਼ਤਿਹਗੜ੍ਹ ਸਾਹਿਬ ਦੀ

(ੲ) ਕਰਤਾਰਪੁਰ ਦੀ

(ਸ) ਪਟਿਆਲੇ ਤੇ ਛੇਹਰਟੇ ਦੀ।

ਪ੍ਰਸ਼ਨ 13. ਦੇਸ-ਵੰਡ ਤੋਂ ਪਹਿਲਾਂ ਲਾਹੌਰ ਵਿਖੇ ਕਿਸ ਦੀ ਸਮਾਧ ‘ਤੇ ਬਸੰਤ ਦਾ ਵੱਡਾ ਮੇਲਾ ਲੱਗਦਾ ਸੀ?

(ੳ) ਹੈਦਰ ਸ਼ੇਖ਼ ਦੀ

(ਅ) ਸਖ਼ੀਸਰਵਰ ਦੀ

(ੲ) ਅਬਦੁੱਲ ਕਾਦਰ ਜਿਲਾਨੀ ਦੀ

(ਸ) ਹਕੀਕਤ ਰਾਏ ਦੀ।

ਪ੍ਰਸ਼ਨ 14. ਫੱਗਣ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

(ੳ) ਲੋਹੜੀ

(ਅ) ਮਾਘੀ

(ੲ) ਹੌਲੀ

(ਸ) ਤੀਆਂ।

ਪ੍ਰਸ਼ਨ 15. ਹੋਲੇ ਮਹੱਲੇ ਦਾ ਸੰਬੰਧ ਕਿਸ ਸਥਾਨ/ਸ਼ਹਿਰ ਨਾਲ ਹੈ?

(ੳ) ਚਮਕੌਰ ਸਾਹਿਬ ਨਾਲ

(ਅ) ਅਨੰਦਪੁਰ ਸਾਹਿਬ ਨਾਲ

(ੲ) ਪਟਨਾ ਸਾਹਿਬ ਨਾਲ

(ਸ) ਫ਼ਤਿਹਗੜ੍ਹ ਸਾਹਿਬ ਨਾਲ।

ਪ੍ਰਸ਼ਨ 16. ਤੀਆਂ ਕਿਸ ਰੁੱਤ ਵਿੱਚ ਆਉਂਦੀਆਂ ਹਨ?

(ੳ) ਬਸੰਤ ਰੁੱਤ ਵਿੱਚ

(ਅ) ਸਾਵਣ ਦੀ ਰੁੱਤ ਵਿੱਚ

(ੲ) ਵਰਖਾ ਦੀ ਰੁੱਤ ਵਿੱਚ

(ਸ) ਗਰਮੀ ਦੀ ਰੁੱਤ ਵਿੱਚ।

ਪ੍ਰਸ਼ਨ 17. ਪਹਿਲੇ ਸਮਿਆਂ ਵਿੱਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸ ਦੀ ਪੂਜਾ ਕਰਦਾ ਸੀ?

(ੳ) ਦੇਵੀ ਦੀ

(ਅ) ਪੀਰਾਂ ਦੀ

(ੲ) ਨਾਗ ਦੇਵਤੇ ਦੀ

(ਸ) ਅੰਨ ਦੀ।

ਪ੍ਰਸ਼ਨ 18. ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ?

(ੳ) ਦੇਵੀ ਮਾਤਾ ਦੀ

(ਅ) ਗੁੱਗੇ ਦੀ

(ੲ) ਪੀਰਾਂ-ਫਕੀਰਾਂ ਦੀ

(ਸ) ਹਕੀਕਤ ਰਾਏ ਦੀ।

ਪ੍ਰਸ਼ਨ 19. ਛਪਾਰ ਦਾ ਮੇਲਾ ਕਦੋਂ ਲੱਗਦਾ ਹੈ?

(ੳ) ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ

(ਅ) ਭਾਦਰੋਂ ਸੁਦੀ ਚੌਦਾਂ ਨੂੰ

(ੲ) ਚੇਤਰ ਸੁਦੀ ਅੱਠਵੀਂ ਨੂੰ

(ਸ) ਚੇਤਰ ਸੁਦੀ ਨੌਂ ਨੂੰ।

ਪ੍ਰਸ਼ਨ 20. ਗੁੱਗੇ ਦੇ ਭਗਤਾਂ ਨੇ ਕਿੱਥੋਂ ਮਿੱਟੀ ਲਿਆ ਕੇ ਛਪਾਰ ਪਿੰਡ ਵਿੱਚ ਗੁੱਗੇ ਦੀ ਮਾੜੀ ਦੀ ਸਥਾਪਨਾ ਕੀਤੀ?

(ੳ) ਰਾਜਸਥਾਨ ਦੀ ਕਿਸੇ ਮਾੜੀ ਤੋਂ

(ਅ) ਜੈਪੁਰ ਤੋਂ

(ੲ) ਗੰਗਾਨਗਰ ਤੋਂ

(ਸ) ਮਲੇਰਕੋਟਲੇ ਤੋਂ।

ਪ੍ਰਸ਼ਨ 21. ਦੇਵੀ ਮਾਤਾ ਦੇ ਸਥਾਨਾਂ ‘ਤੇ ਕਿਨ੍ਹਾਂ ਮਹੀਨਿਆਂ ਵਿੱਚ ਮੇਲੇ ਲੱਗਦੇ ਹਨ?

(ੳ) ਭਾਦਰੋਂ ਵਿੱਚ

(ਅ) ਕੱਤਕ ਵਿੱਚ

(ੲ) ਸਾਵਣ ਵਿੱਚ

(ਸ) ਚੇਤਰ ਤੇ ਅੱਸੂ ਵਿੱਚ।

ਪ੍ਰਸ਼ਨ 22. ‘ਜਰਗ ਦਾ ਮੇਲਾ’ ਚੇਤਰ ਮਹੀਨੇ ਦੇ ਕਿਹੜੇ ਪਹਿਲੇ ਵਾਰ ਨੂੰ ਲੱਗਦਾ ਹੈ?

(ੳ) ਮੰਗਲਵਾਰ

(ਅ) ਐਤਵਾਰ

(ੲ) ਵੀਰਵਾਰ

(ਸ) ਸ਼ਨੀਵਾਰ।

ਪ੍ਰਸ਼ਨ 23. ‘ਜਰਗ ਦਾ ਮੇਲਾ’ ਕਿਸ ਨੂੰ ਪਤਿਆਉਣ ਲਈ ਲੱਗਦਾ ਹੈ?

(ੳ) ਪੀਰਾਂ ਨੂੰ

(ਅ) ਦੇਵੀ ਨੂੰ

(ੲ) ਸੀਤਲਾ ਦੇਵੀ ਨੂੰ

(ਸ) ਗੁੱਗੇ ਨੂੰ।

ਪ੍ਰਸ਼ਨ 24. ‘ਬਹਿੜੀਏ ਦਾ ਮੇਲਾ’ ਕਿਸ ਮੇਲੇ ਨੂੰ ਕਿਹਾ ਜਾਂਦਾ ਹੈ?

(ੳ) ਛਪਾਰ ਦੇ ਮੇਲੇ ਨੂੰ

(ਅ) ਜਰਗ ਦੇ ਮੇਲੇ ਨੂੰ

(ੲ) ਗੁੱਗੇ ਦੇ ਮੇਲੇ ਨੂੰ

(ਸ) ਰੋਸ਼ਨੀ ਦੇ ਮੇਲੇ ਨੂੰ।

ਪ੍ਰਸ਼ਨ 25. ਕਿਸ ਮੇਲੇ ਵਿੱਚ ਘੁਮਿਆਰ ਆਪਣੇ ਖੋਤਿਆਂ ਨੂੰ ਸਜਾ ਕੇ ਲਿਆਉਂਦੇ ਹਨ?

(ੳ) ਜਰਗ ਦੇ ਮੇਲੇ ਵਿੱਚ

(ੲ) ਮਲੇਰਕੋਟਲੇ ਦੇ ਮੇਲੇ ਵਿੱਚ

(ਅ) ਛਪਾਰ ਦੇ ਮੇਲੇ ਵਿੱਚ

(ਸ) ਜਗਰਾਵਾਂ ਦੇ ਮੇਲੇ ਵਿੱਚ।

ਪ੍ਰਸ਼ਨ 26. ਸੀਤਲਾ ਦੇਵੀ ਦਾ ਵਾਹਨ ਕਿਹੜਾ ਹੈ?

(ੳ) ਘੋੜਾ

(ਅ) ਮੋਰ

(ੲ) ਚੂਹਾ

(ਸ) ਖੋਤਾ।

ਪ੍ਰਸ਼ਨ 27. ਜਰਗ ਦੇ ਮੇਲੇ ‘ਤੇ ਗੁਲਗੁਲੇ ਪਹਿਲਾਂ ਕਿਸ ਨੂੰ ਖੁਆਏ ਜਾਂਦੇ ਹਨ?

(ੳ) ਪੋਤੇ ਨੂੰ

(ਅ) ਗਾਂ ਨੂੰ

(ੲ) ਕੰਜਕਾਂ ਨੂੰ

(ਸ) ਪੰਡਤਾਂ ਨੂੰ।

ਪ੍ਰਸ਼ਨ 28. ਜਗਰਾਵਾਂ ਦਾ ਰੋਸ਼ਨੀ ਦਾ ਮੇਲਾ ਕਦੋਂ ਲੱਗਦਾ ਹੈ?

(ੳ) 14 ਤੋਂ 16 ਫੱਗਣ ਤੱਕ

(ਅ) 14 ਤੋਂ 16 ਕੱਤਕ ਤੱਕ

(ੲ) 14 ਤੋਂ 16 ਸਾਵਣ ਤੱਕ

(ਸ) 14 ਤੋਂ 16 ਭਾਦਰੋਂ ਤੱਕ।

ਪ੍ਰਸ਼ਨ 29. ਪ੍ਰਸਿੱਧ ਸੂਫ਼ੀ ਫ਼ਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ‘ਤੇ ਕਿਹੜਾ ਮੇਲਾ ਲੱਗਦਾ ਹੈ?

(ੳ) ਮਾਘੀ ਦਾ ਮੇਲਾ

(ਅ) ਜਗਰਾਵਾਂ ਦਾ ਰੋਸ਼ਨੀ ਦਾ ਮੇਲਾ

(ੲ) ਜਰਗ ਦਾ ਮੇਲਾ

(ਸ) ਛਪਾਰ ਦਾ ਮੇਲਾ

ਪ੍ਰਸ਼ਨ 30. ਨਿਗਾਹਾ ਮੇਲਾ ਕਿੱਥੇ ਲੱਗਦਾ ਹੈ?

(ੳ) ਪਿੰਡ ਛਪਾਰ

(ਅ) ਮਲੇਰਕੋਟਲੇ

(ੲ) ਜਗਰਾਵਾਂ

(ਸ) ਜਰਗ।

ਪ੍ਰਸ਼ਨ 31. ‘ਪੰਜਾਬ ਜਿਊਂਦਾ ਹੀ ਗੁਰਾਂ ਦੇ ਨਾਂ ਉੱਤੇ ਹੈ।’ ਇਹ ਕਥਨ ਕਿਸ ਦਾ ਹੈ?

(ੳ) ਧਨੀ ਰਾਮ ਚਾਤ੍ਰਿਕ ਦਾ

(ਅ) ਪ੍ਰੋ. ਪੂਰਨ ਸਿੰਘ ਦਾ

(ੲ) ਪ੍ਰੋ. ਮੋਹਨ ਸਿੰਘ ਦਾ

(ਸ) ਅੰਮ੍ਰਿਤਾ ਪ੍ਰੀਤਮ ਦਾ।

ਪ੍ਰਸ਼ਨ 32. ਪੱਛਮੀ ਪੰਜਾਬ ਵਿੱਚ ਕਿਹੜੇ ਮਹੀਨੇ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਮੇਲਾ ਲੱਗਦਾ ਸੀ?

(ੳ) ਜੇਠ ਦੀ

(ਅ) ਭਾਦਰੋਂ ਦੀ

(ੲ) ਕੱਤਕ ਦੀ

(ਸ) ਫੱਗਣ ਦੀ।

ਪ੍ਰਸ਼ਨ 33. ਲਾਹੌਰ ਵਿੱਚ ਕਿਸ ਦੀ ਸ਼ਹੀਦੀ ‘ਤੇ ਡੇਰਾ ਸਾਹਿਬ ਵਿਖੇ ਜੋੜ-ਮੇਲਾ ਲੱਗਿਆ ਕਰਦਾ ਸੀ?

(ੳ) ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ

(ਅ) ਚਾਲੀ ਮੁਕਤਿਆਂ ਦੀ

(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ

(ਸ) ਭਾਈ ਮਨੀ ਸਿੰਘ ਜੀ ਦੀ।

ਪ੍ਰਸ਼ਨ 34. ਮਾਘੀ ਦਾ ਪ੍ਰਸਿੱਧ ਮੇਲਾ ਕਿੱਥੇ ਲੱਗਦਾ ਹੈ?

(ੳ) ਸ੍ਰੀ ਅੰਮ੍ਰਿਤਸਰ

(ਅ) ਤਰਨਤਾਰਨ

(ੲ) ਸ੍ਰੀ ਮੁਕਤਸਰ ਸਾਹਿਬ

(ਸ) ਜਗਰਾਵਾਂ।

ਪ੍ਰਸ਼ਨ 35. ਕਿੰਨੇ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ?

(ੳ) ਦਸ

(ਅ) ਪੰਦਰਾਂ

(ੲ) ਵੀਹ

(ਸ) ਚਾਲੀ।

ਪ੍ਰਸ਼ਨ 36. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਵਿੱਚ ਸ਼ਹੀਦ ਹੋਏ ਚਾਲੀ ਸਿੰਘਾਂ ਨੂੰ ਕੀ ਕਹਿ ਕੇ ਸਨਮਾਨਿਆ?

(ੳ) ਸੂਰਮੇ

(ਅ) ਸ਼ਹੀਦ

(ੲ) ਮਹਾਨ ਸਪੂਤ

(ਸ) ਮੁਕਤੇ।

ਪ੍ਰਸ਼ਨ 37. ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ਕੀ ਸੀ?

(ੳ) ਖਿਦਰਾਣਾ

(ਅ) ਵਡਾਲਾ

(ੲ) ਭਡਾਲਾ

(ਸ) ਸਠਿਆਲਾ।

ਪ੍ਰਸ਼ਨ 38. ਖਿਦਰਾਣੇ ਵਿਖੇ ਕਦੋਂ 40 ਸਿੰਘ ਸ਼ਹੀਦ ਹੋਏ?

(ੳ) 1705 ਈ. ਵਿੱਚ

(ਅ) 1750 ਈ. ਵਿੱਚ

(ੲ) 1800 ਈ. ਵਿੱਚ

(ਸ) 1850 ਈ. ਵਿੱਚ

ਪ੍ਰਸ਼ਨ 39. ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਕਿੱਥੇ ਮੇਲਾ ਲੱਗਦਾ ਹੈ?

(ੳ) ਸ੍ਰੀ ਅੰਮ੍ਰਿਤਸਰ

(ਅ) ਲੁਧਿਆਣੇ

(ੲ) ਪਟਿਆਲੇ

(ਸ) ਦਿੱਲੀ

ਪ੍ਰਸ਼ਨ 40. ਹਾਸ਼ਮ ਸ਼ਾਹ ਦੀ ਯਾਦ ਵਿੱਚ ਕਿਸ ਸਥਾਨ ‘ਤੇ ਮੇਲਾ ਲੱਗਦਾ ਹੈ?

(ੳ) ਪਾਕਪਟਨ

(ਅ) ਸਿਆਲਕੋਟ

(ੲ) ਲਾਇਲਪੁਰ

(ਸ) ਜਗਦੇਵ ਕਲਾਂ।

ਪ੍ਰਸ਼ਨ 41. ਪੰਜਾਬ ਵਿੱਚ ਨਵਾਂ ਸੰਮਤ ਕਦੋਂ ਮਨਾਇਆ ਜਾਂਦਾ ਹੈ?

(ੳ) ਚੇਤਰ ਦੀ ਏਕਮ ਨੂੰ

(ਅ) ਵਿਸਾਖ ਦੀ ਏਕਮ ਨੂੰ

(ੲ) ਸਾਵਣ ਦੀ ਏਕਮ ਨੂੰ

(ਸ) ਭਾਦੋਂ ਦੀ ਏਕਮ ਨੂੰ।

ਪ੍ਰਸ਼ਨ 42. ਚੇਤਰ ਦੇ ਮਹੀਨੇ ਵਿੱਚ ਦੇਵੀ ਦੇ ਉਪਾਸ਼ਕਾਂ ਵੱਲੋਂ ਕੰਜਕਾਂ ਕਦੋਂ ਬਿਠਾਈਆਂ ਜਾਂਦੀਆਂ ਹਨ?

(ੳ) ਚੇਤਰ ਸੁਦੀ ਪਹਿਲੀ ਨੂੰ

(ਅ) ਚੇਤਰ ਸੁਦੀ ਪੰਜਵੀਂ ਨੂੰ

(ੲ) ਚੇਤਰ ਸੁਦੀ ਅੱਠਵੀਂ ਨੂੰ

(ਸ) ਚੇਤਰ ਸੁਦੀ ਦਸਵੀਂ ਨੂੰ।

ਪ੍ਰਸ਼ਨ 43. ਰਾਮ-ਨੌਵੀਂ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?

(ੳ) ਚੇਤਰ ਸੁਦੀ ਨੌਂ ਨੂੰ

(ਅ) ਚੇਤਰ ਸੁਦੀ ਦਸ ਨੂੰ

(ੲ) ਭਾਦਰੋਂ ਸੁਦੀ ਨੌਂ ਨੂੰ

(ਸ) ਜੇਠ ਸੁਦੀ ਨੌਂ ਨੂੰ।

ਪ੍ਰਸ਼ਨ 44. ਤੀਆਂ ਕਦੋਂ ਮਨਾਈਆਂ ਜਾਂਦੀਆਂ ਹਨ?

(ੳ) ਚੇਤਰ ਮਹੀਨੇ ਦੀ ਤੀਜੀ ਤਿਥ ਨੂੰ

(ਅ) ਸਾਵਣ ਮਹੀਨੇ ਦੀ ਤੀਜੀ ਤਿਥ ਨੂੰ

(ੲ) ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ

(ਸ) ਭਾਦਰੋਂ ਮਹੀਨੇ ਦੀ ਤੀਜੀ ਤਿਥ ਨੂੰ।

ਪ੍ਰਸ਼ਨ 45. ਰੱਖੜੀ ਦਾ ਤਿਉਹਾਰ ਕਦੋਂ ਹੁੰਦਾ ਹੈ?

(ੳ) ਸਾਵਣ ਦੀ ਪੂਰਨਮਾਸ਼ੀ ਨੂੰ

(ਅ) ਵਿਸਾਖ ਦੀ ਪੂਰਨਮਾਸ਼ੀ ਨੂੰ

(ੲ) ਚੇਤਰ ਦੀ ਪੂਰਨਮਾਸ਼ੀ ਨੂੰ

(ਸ) ਅੱਸੂ ਦੀ ਪੂਰਨਮਾਸ਼ੀ ਨੂੰ ।

ਪ੍ਰਸ਼ਨ 46. ਗੁੱਗਾ ਨੌਵੀਂ ਦਾ ਤਿਉਹਾਰ ਕਿਸ ਮਹੀਨੇ ਆਉਂਦਾ ਹੈ?

(ੳ) ਪੋਹ ਮਹੀਨੇ ਵਿੱਚ

(ਅ) ਜੇਠ ਮਹੀਨੇ ਵਿੱਚ

(ੲ) ਭਾਦਰੋਂ ਮਹੀਨੇ ਵਿੱਚ

(ਸ) ਚੇਤਰ ਮਹੀਨੇ ਵਿੱਚ।

ਪ੍ਰਸ਼ਨ 47. ਜਨਮ-ਅਸ਼ਟਮੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?

(ੳ) ਭਾਦਰੋਂ ਦੇ ਕ੍ਰਿਸ਼ਨਾ-ਪੱਖ ਦੀ ਅੱਠਵੀਂ ਨੂੰ

(ਅ) ਕੱਤਕ ਦੇ ਚਾਨਣੇ ਪੱਖ ਦੀ ਅੱਠਵੀਂ ਨੂੰ

(ੲ) ਭਾਦਰੋਂ ਦੇ ਚਾਨਣੇ ਪੱਖ ਦੀ ਅੱਠਵੀਂ ਨੂੰ

(ਸ) ਵਿਸਾਖ ਦੇ ਕ੍ਰਿਸ਼ਨਾ-ਪੱਖ ਦੀ ਅੱਠਵੀਂ

ਪ੍ਰਸ਼ਨ 48. ਸ਼ਰਾਧ ਕਿਸ ਮਹੀਨੇ ਕੀਤੇ ਜਾਂਦੇ ਹਨ?

(ੳ) ਅੱਸੂ ਵਿੱਚ

(ਅ) ਚੇਤਰ ਵਿੱਚ

(ੲ) ਜੇਠ ਵਿੱਚ

(ਸ) ਕੱਤਕ ਵਿੱਚ।

ਪ੍ਰਸ਼ਨ 49. ਅੱਸੂ ਮਹੀਨੇ ਦੇ ਹਨੇਰੇ ਪੱਖ ਦੀਆਂ ਕਿੰਨੀਆਂ ਤਿਥਾਂ ਨੂੰ ਸ਼ਰਾਧ ਕੀਤੇ ਜਾਂਦੇ ਹਨ?

(ੳ) ਨੌਂ ਤਿਥਾਂ ਨੂੰ

(ੲ) ਬਾਰਾਂ ਤਿਥਾਂ ਨੂੰ

(ਅ) ਦਸ ਤਿਥਾਂ ਨੂੰ

(ਸ) ਪੰਦਰਾਂ ਤਿਥਾਂ ਨੂੰ।

ਪ੍ਰਸ਼ਨ 50. ਅੱਸੂ ਮਹੀਨੇ ਦੇ ਚਾਨਣ-ਪੱਖ ਦੀ ਕਿਸ ਤਿੱਥ ਤੋਂ ਕਿਸ ਤਿੱਥ ਤਕ ਨਰਾਤੇ ਹੁੰਦੇ ਹਨ?

(ੳ) ਏਕਮ ਤੋਂ ਨੌਂਵੀਂ ਤਿਥ ਤੱਕ

(ਅ) ਦੂਸਰੀ ਤੋਂ ਦਸਵੀਂ ਤਿਥ ਤੱਕ

(ੲ) ਏਕਮ ਤੋਂ ਪੰਜਵੀਂ ਤਿਥ ਤੱਕ

(ਸ) ਪੰਜਵੀਂ ਤਿਥ ਤੋਂ ਪੰਦਰਵੀਂ ਤਿਥ ਤੱਕ

ਪ੍ਰਸ਼ਨ 51. ਸਾਂਝੀ ਦੇਵੀ ਦੀ ਪੂਜਾ ਕਦੋਂ ਕੀਤੀ ਜਾਂਦੀ ਹੈ?

(ੳ) ਇਕਾਦਸ਼ੀ ਨੂੰ

(ਅ) ਪੂਰਨਮਾਸ਼ੀ ਨੂੰ

(ੲ) ਸੰਗਰਾਂਦ ਨੂੰ

(ਸ) ਨਰਾਤਿਆਂ ਵਿੱਚ।

ਪ੍ਰਸ਼ਨ 52. ਅਸੂ ਦੇ ਮਹੀਨੇ ਕਿਹੜਾ ਸਭ ਤੋਂ ਵੱਡਾ ਲੋਕ-ਨਾਟਕ ਖੇਡਿਆ ਜਾਂਦਾ ਹੈ?

(ੳ) ਰਾਮ-ਲੀਲ੍ਹਾ

(ਅ) ਕ੍ਰਿਸ਼ਨ-ਲੀਲ੍ਹਾ

(ੲ) ਦੇਵ-ਲੀਲ੍ਹਾ

(ਸ) ਰਾਮਾਇਣ।

ਪ੍ਰਸ਼ਨ 53. ਅੱਸੂ ਮਹੀਨੇ ਦੇ ਚਾਨਣ ਪੱਖ ਦੀ ਦਸਵੀਂ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

(ੳ) ਸ਼ਿਵਰਾਤਰੀ

(ਅ) ਜਨਮ-ਅਸ਼ਟਮੀ

(ੲ) ਦਸਹਿਰਾ

(ਸ) ਰੱਖੜੀ।

ਪ੍ਰਸ਼ਨ 54. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਉਤਸਵ ਕਿਸ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ?

(ੳ) ਚੇਤਰ ਮਹੀਨੇ ਦੀ

(ਅ) ਵਿਸਾਖ ਮਹੀਨੇ ਦੀ

(ੲ) ਕੱਤਕ ਮਹੀਨੇ ਦੀ

(ਸ) ਭਾਦਰੋਂ ਮਹੀਨੇ ਦੀ।

ਪ੍ਰਸ਼ਨ 55. ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

(ੳ) ਰੱਖੜੀ

(ਅ) ਤੀਆਂ

(ੲ) ਦਸਹਿਰਾ

(ਸ) ਕਰਵਾ ਚੌਥ।

ਪ੍ਰਸ਼ਨ 56. ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਣ ਵਾਲਾ ਸਭ ਤੋਂ ਵੱਡਾ ਲੋਕ-ਪੁਰਬ ਕਿਹੜਾ ਹੈ?

(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਉਤਸਵ

(ਅ) ਦਿਵਾਲੀ

(ੲ) ਦਸਹਿਰਾ

(ਸ) ਨਰਾਤੇ।

ਪ੍ਰਸ਼ਨ 57. ਲੱਛਮੀ ਦੇਵੀ ਦੀ ਪੂਜਾ ਦਾ ਸੰਬੰਧ ਕਿਸ ਤਿਉਹਾਰ ਨਾਲ ਹੈ?

(ੳ) ਨਰਾਤਿਆਂ ਨਾਲ

(ਅ) ਦਿਵਾਲੀ ਨਾਲ

(ੲ) ਦਸਹਿਰੇ ਨਾਲ

(ਸ) ਰਾਮ ਨੌਵੀਂ ਨਾਲ।

ਪ੍ਰਸ਼ਨ 58. ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਕਿੰਨੇ ਰਾਜਿਆਂ ਨੂੰ ਛੁਡਵਾ ਕੇ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਪੁੱਜੇ ਸਨ?

(ੳ) ਤੀਹ

(ਅ) ਚਾਲੀ

(ੲ) ਪੰਜਾਹ

(ਸ) ਬਵੰਜਾ।

ਪ੍ਰਸ਼ਨ 59. ਲੋਹੜੀ ਦਾ ਤਿਉਹਾਰ ਕਿਸ ਮਹੀਨੇ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ?

(ੳ) ਵਿਸਾਖ ਦੇ

(ਅ) ਕੱਤਕ ਦੇ

(ੲ) ਪੋਹ ਦੇ

(ਸ) ਮਾਘ ਦੇ।

ਪ੍ਰਸ਼ਨ 60. ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਆਉਂਦਾ ਹੈ?

(ੳ) ਮਾਘੀ ਦਾ

(ਅ) ਸ਼ਿਵਰਾਤਰੀ ਦਾ

(ੲ) ਰੱਖੜੀ ਦਾ

(ਸ) ਵਿਸਾਖੀ ਦਾ।

ਪ੍ਰਸ਼ਨ 61. ਸ਼ਿਵਰਾਤਰੀ ਦਾ ਤਿਉਹਾਰ ਕਿਸ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ?

(ੳ) ਮਾਘ ਦੀ

(ਅ) ਫੱਗਣ ਦੀ

(ੲ) ਚੇਤਰ ਦੀ

(ਸ) ਵਿਸਾਖ ਦੀ।

ਪ੍ਰਸ਼ਨ 62. ਤੁਹਾਡੀ ਪਾਠ-ਪੁਸਤਕ ਵਿੱਚ ਡਾ. ਐੱਸ. ਐੱਸ. ਵਣਜਾਰਾ ਬੇਦੀ ਦਾ ਕਿਹੜਾ ਲੇਖ ਸ਼ਾਮਲ ਹੈ?

(ੳ) ਪੰਜਾਬ ਦੇ ਰਸਮ ਰਿਵਾਜ

(ਅ) ਪੰਜਾਬ ਦੀਆਂ ਲੋਕ-ਖੇਡਾਂ

(ੲ) ਪੰਜਾਬ ਦੇ ਲੋਕ-ਨਾਚ

(ਸ) ਪੰਜਾਬ ਦੇ ਮੇਲੇ ਤੇ ਤਿਉਹਾਰ।