ਪੰਜਾਬ ਦੇ ਮਹਾਨ ਸਾਹਿਤਕਾਰ : ਭਾਈ ਵੀਰ ਸਿੰਘ ਜੀ
ਭਾਈ ਵੀਰ ਸਿੰਘ ਜੀ
ਭਾਈ ਵੀਰ ਸਿੰਘ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ। ਇਨ੍ਹਾਂ ਦਾ ਜਨਮ 1872 ਈ: ਵਿੱਚ ਦੀਵਾਨ ਕੌੜਾ ਮੱਲ ਦੇ ਖਾਨਦਾਨ ਦੀ ਅੱਠਵੀਂ ਪੀੜ੍ਹੀ ਵਿੱਚ ਅੰਮ੍ਰਿਤਸਰ ਵਿਖੇ ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਸੰਸਕ੍ਰਿਤ, ਬ੍ਰਿਜ-ਭਾਸ਼ਾ, ਉਰਦੂ, ਫਾਰਸੀ, ਪੰਜਾਬੀ ਦੇ ਉੱਘੇ ਵਿਦਵਾਨ ਸਨ। ਆਪ ਨੇ ਦਸਵੀਂ ਦੀ ਪ੍ਰੀਖਿਆ ਜ਼ਿਲ੍ਹੇ ਭਰ ਵਿੱਚੋਂ ਫਸਟ ਰਹਿ ਕੇ ਪਾਸ ਕੀਤੀ ਤੇ ਜ਼ਿਲ੍ਹਾ ਬੋਰਡ ਵਲੋਂ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਆਪ ਨੇ ਗੁਰਬਾਣੀ ਸਿੱਖ ਇਤਿਹਾਸ ਤੇ ਹਿੰਦੂ ਸਿੱਖਿਆ ਦਾ ਡੂੰਘਾ ਅਧਿਐਨ ਕੀਤਾ। ਆਪ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਅਖਵਾਏ। ਆਪ ਨੇ ਛੋਟੀ ਕਵਿਤਾ ਦੀ ਲੀਹ ਪਾਈ। ਇਨ੍ਹਾਂ ਦੀ ਕਵਿਤਾ ਦਾ ਮੁੱਖ ਵਿਸ਼ਾ ਕੁਦਰਤ ਵਿੱਚ ਵੱਸੇ ਹੋਏ ਕਾਦਰ ਦਾ ਝਲਕਾਰਾ ਪੇਸ਼ ਕਰਦਾ ਹੈ। 10 ਜੂਨ, 1957 ਨੂੰ ਆਪ ਅਕਾਲ ਚਲਾਣਾ ਕਰ ਗਏ।