ਪ੍ਰਸ਼ਨ 9. ਪੰਜਾਬ ਦੇ ਭੂਗੋਲ ਦੇ ਪੰਜਾਬ ਦੇ ਲੋਕਾਂ ਤੋਂ ਕਿਹੜੇ ਆਰਥਿਕ ਪ੍ਰਭਾਵ ਪਏ?
(What were economic effects of geography of Punjab on the people of Punjab?)
ਜਾਂ
ਪ੍ਰਸ਼ਨ. ਪੰਜਾਬ ਦੇ ਭੂਗੋਲ ਦੇ ਮੁੱਖ ਆਰਥਿਕ ਸਿੱਟਿਆਂ ਦਾ ਵਰਣਨ ਕਰੋ।
(Write main economic influences on the geography of Punjab.)
ਉੱਤਰ – ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਆਰਥਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ :-
1. ਖੇਤੀਬਾੜੀ ਮੁੱਖ ਕਿੱਤਾ – ਪੰਜਾਬ ਦੇ ਮੈਦਾਨੀ ਭਾਗਾਂ ਦੀ ਜ਼ਮੀਨ ਬਹੁਤ ਉਪਜਾਊ ਸੀ। ਇਸੇ ਕਾਰਨ ਇੱਥੋਂ ਦੀ ਜ਼ਿਆਦਾਤਰ ਵਸੋਂ ਖੇਤੀਬਾੜੀ ਦਾ ਕਿੱਤਾ ਕਰਦੀ ਸੀ। ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਚੌਲ, ਗੰਨਾ, ਜੌਂ ਅਤੇ ਤੇਲਾਂ ਦੇ ਬੀਜ ਸਨ। ਪਹਾੜੀ ਇਲਾਕਿਆਂ ਵਿੱਚ ਲੋਕ ਭੇਡਾਂ ਅਤੇ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਸਨ।
2. ਵਿਦੇਸ਼ੀ ਵਪਾਰ — ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦੇ ਲੋਕਾਂ ਦਾ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ਾਂ ਨਾਲ ਬਹੁਤ ਜ਼ਿਆਦਾ ਵਪਾਰ ਚਲਦਾ ਰਿਹਾ। ਸਰਹੱਦੀ ਪ੍ਰਾਂਤ ਹੋਣ ਕਾਰਨ ਪੰਜਾਬ ਦਾ ਬਹੁਤਾ ਵਪਾਰ ਅਫ਼ਗਾਨਿਸਤਾਨ ਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਹੁੰਦਾ ਰਿਹਾ। ਪੰਜਾਬ ਦਾ ਜ਼ਿਆਦਾਤਰ ਵਪਾਰ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਦੱਰਿਆਂ ਰਾਹੀਂ ਕੀਤਾ ਜਾਂਦਾ ਸੀ।
3. ਵਪਾਰਿਕ ਨਗਰਾਂ ਦਾ ਹੋਂਦ ਵਿੱਚ ਆਉਣਾ —ਪ੍ਰਾਚੀਨ ਅਤੇ ਮੱਧ ਕਾਲ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਵਪਾਰਿਕ ਨਗਰ ਹੋਂਦ ਵਿੱਚ ਆਏ। ਇਨ੍ਹਾਂ ਵਿੱਚੋਂ ਪ੍ਰਮੁੱਖ ਨਗਰ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਸਰਹਿੰਦ, ਜਲੰਧਰ, ਅੰਮ੍ਰਿਤਸਰ, ਸਮਾਣਾ ਅਤੇ ਹਿਸਾਰ ਸਨ। ਇਹ ਸਾਰੇ ਨਗਰ ਆਪਣੀ ਭੂਗੋਲਿਕ ਸਥਿਤੀ ਕਰਕੇ ਵਿਕਸਿਤ ਹੋਏ ਕਿਉਂਕਿ ਇਹ ਵਪਾਰਿਕ ਰਸਤਿਆਂ ਜਾਂ ਉਨ੍ਹਾਂ ਦੇ ਨੇੜੇ ਸਥਿਤ ਸਨ।
4. ਪੰਜਾਬ ਦਾ ਖੁਸ਼ਹਾਲ ਹੋਣਾ — ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਾਰਨ ਆਰਥਿਕ ਪੱਖ ਤੋਂ ਬੜਾ ਖੁਸ਼ਹਾਲ ਰਿਹਾ ਹੈ। ਪੰਜਾਬ ਦੇ ਮੈਦਾਨੀ ਭਾਗ ਏਨੇ ਉਪਜਾਊ ਸਨ ਕਿ ਉਹ ਸੋਨਾ ਉਗਲਦੇ ਸਨ। ਪੰਜਾਬ ਦਾ ਵਿਦੇਸ਼ੀ ਵਪਾਰ ਵੀ ਬਹੁਤ ਉੱਨਤ ਰਿਹਾ ਹੈ। ਸਿੱਟੇ ਵਜੋਂ ਪੰਜਾਬ ਦੇ ਵਾਸੀ ਬਹੁਤ ਅਮੀਰ ਰਹੇ ਹਨ।
प्रश्न. पंजाब के लोगों पर पंजाब के भूगोल के क्या आर्थिक प्रभाव पड़े?
या
प्रश्न. पंजाब के भूगोल के प्रमुख आर्थिक परिणामों का वर्णन कीजिए।
उत्तर – पंजाब की भौतिक विशेषताओं का उसके आर्थिक इतिहास पर निम्नलिखित प्रभाव पड़ा।
1. कृषि मुख्य व्यवसाय – पंजाब के मैदानी इलाकों में भूमि बहुत उपजाऊ थी। इसके कारण, अधिकांश आबादी कृषि में लगी हुई थी। मुख्य फसलें गेहूं, कपास, चावल, गन्ना, जौ और तिलहन थे। ऊंचे इलाकों में लोग भेड़-बकरियां पाल कर अपना जीवन यापन करते थे।
2. विदेशी व्यापार – पंजाब की भौगोलिक स्थिति के कारण पंजाब के लोग प्राचीन काल से ही विदेशों के साथ बहुत व्यापार करते रहे हैं। सीमावर्ती प्रांत होने के कारण पंजाब का व्यापार अफगानिस्तान और मध्य एशियाई देशों के साथ बहुत अधिक होता रहा। पंजाब का अधिकांश व्यापार पंजाब के उत्तर-पश्चिम में स्थित नदियों के माध्यम से होता था।
3. व्यापारिक नगरों का उदय – प्राचीन और मध्यकाल में पंजाब में अनेक व्यापारिक नगर अस्तित्व में आए। लाहौर, मुल्तान, पेशावर, गुजरांवाला, बठिंडा, सरहिंद, जालंधर, अमृतसर, समाना और हिसार प्रमुख शहर थे। यह सभी नगर अपनी भौगोलिक स्थिति के कारण विकसित हुए क्योंकि वे व्यापार मार्गों पर या उसके निकट स्थित थे।
4. पंजाब की समृद्धि – पंजाब अपनी भौगोलिक स्थिति के कारण प्राचीन काल से ही आर्थिक रूप से समृद्ध रहा है। पंजाब के मैदान इतने उपजाऊ थे कि उनमें सोना उगलता था। पंजाब का विदेशी व्यापार भी बहुत उन्नत रहा है। नतीजतन, पंजाब के लोग बहुत अमीर रहे हैं।
Q. What were the economic effects of the geography of Punjab on the people of Punjab?
Or
Q. Write the main economic influences on the geography of Punjab.
Ans. The physical features of Punjab had the following effect on its economic history :
1. Agriculture Main Occupation – The land in the plains of Punjab was very fertile. Due to this, most of the population was engaged in agriculture. The main crops were wheat, cotton, rice, sugarcane, barley, and oilseeds. In the highlands, people made their living by rearing sheep and goats.
2. Foreign trade – Due to the geographical location of Punjab, the people of Punjab have been doing a lot of trade with foreign countries since ancient times. Punjab being a border province, traded heavily with Afghanistan and Central Asian countries. Most of Punjab’s trade was through rivers located in the northwest of Punjab.
3. Emergence of trading towns – Many trading towns came into existence in Punjab during the ancient and medieval periods. Lahore, Multan, Peshawar, Gujranwala, Bathinda, Sirhind, Jalandhar, Amritsar, Samana, and Hisar were the major cities. All these cities developed because of their geographical location as they were located on or near trade routes.
4. Prosperity of Punjab – Punjab has been economically prosperous since ancient times due to its geographical location. The plains of Punjab were so fertile that gold spewed in them. The foreign trade of Punjab has also been very advanced. As a result, the people of Punjab have been very wealthy.