CBSEEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਦਾ ਸਥਾਨ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਕੀ ਸਥਾਨ ਦਿੰਦੇ ਹੋ?

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ?

ਉੱਤਰ – ਨਿਰਸੰਦੇਹ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਉੱਘਾ ਸਥਾਨ ਪ੍ਰਾਪਤ ਹੈ।

ਉਹ ਪਹਿਲਾ ਵਿਅਕਤੀ ਸੀ ਜਿਸ ਨੇ ਸਿੱਖਾਂ ਦੀ ਸੁਤੰਤਰਤਾ ਦੀ ਨੀਂਹ ਰੱਖੀ।

ਉਸ ਨੇ ਪੰਜਾਬੀਆਂ ਨੂੰ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ।

ਉਸ ਨੇ 7-8 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਮੁਗ਼ਲਾਂ ਦੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਇੱਕ ਮਹਾਨ ਕਾਰਨਾਮਾ ਕਰ ਦਿਖਾਇਆ।

ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ ਅਤੇ ਉਨ੍ਹਾਂ ਨੂੰ ਅਨੇਕਾਂ ਲੜਾਈਆਂ ਵਿੱਚ ਹਰਾਇਆ।

ਉਸ ਨੇ ਸਿੱਖਾਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਲਈ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕੀ।

ਉਸ ਦੁਆਰਾ ਸੁਲਗਾਈ ਗਈ ਸੁਤੰਤਰਤਾ ਦੀ ਪ੍ਰਾਪਤੀ ਲਈ ਇਹ ਚਿੰਗਾਰੀ ਅੰਦਰੋ-ਹੀ-ਅੰਦਰ ਸੁਲਗਦੀ ਰਹੀ ਜੋ ਬਾਅਦ ਵਿੱਚ ਭਾਂਬੜ ਦਾ ਰੂਪ ਅਖ਼ਤਿਆਰ ਕਰ ਗਈ ਅਤੇ ਜਿਸ ਵਿੱਚ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ।

ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ।

ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਲਤਾੜੀਆਂ ਜਾ ਰਹੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ।

ਸਿੱਟੇ ਵਜੋਂ ਇਹ ਲੋਕ ਬੰਦਾ ਸਿੰਘ ਬਹਾਦਰ ਦੇ ਇੱਕ ਇਸ਼ਾਰੇ ‘ਤੇ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ।

ਅਸਲ ਵਿੱਚ ਬੰਦਾ ਸਿੰਘ ਬਹਾਦਰ ਦੇ ਸ਼ਲਾਘਾਯੋਗ ਯੋਗਦਾਨ ਦੇ ਕਾਰਨ ਉਨ੍ਹਾਂ ਦੇ ਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।


प्रश्न. आप पंजाब के इतिहास में बंदा सिंह बहादुर को किस स्थान पर रखते हैं?

या

प्रश्न. पंजाब के इतिहास में बंदा सिंह बहादुर का क्या स्थान है?

उत्तर – निस्संदेह बंदा सिंह बहादुर पंजाब के इतिहास में एक प्रमुख स्थान रखते हैं।

उत्तर : वह सिख स्वतंत्रता की नींव रखने वाले पहले व्यक्ति थे।

उन्होंने पंजाबियों को अत्याचारों से लड़ने के लिए मरने का पाठ पढ़ाया।

उन्होंने 7-8 वर्षों की छोटी सी अवधि में शक्तिशाली मुगल साम्राज्य की नींव हिलाकर एक महान कार्य किया।

उन्होंने मुगलों की अजेयता के जादू को तोड़ा और उन्हें कई लड़ाइयों में हराया।

उन्होंने स्वतंत्रता प्राप्त करने के लिए सिखों में एक नई जान फूंक दी। आजादी के लिए उन्होंने जो चिंगारी प्रज्वलित की थी, वह उनके अंदर जलती रही जिसने बाद में भाम्बड़ का रूप ले लिया और जिसमें मुगल साम्राज्य जल कर राख हो गया।

बंदा सिंह बहादुर ने पंजाब में जिमींदारी प्रथा को समाप्त करके एक बहुत ही क्रांतिकारी कदम उठाया।

उन्होंने सदियों से कुचले गए गरीबों और निचली जातियों को शासन में उच्च पद देकर एक नई मिसाल कायम की।

नतीजतन, वे बंदा सिंह बहादुर के कहने पर खुद को बलिदान करने के लिए तैयार थे।

वास्तव में, बंदा सिंह बहादुर का नाम उनके सराहनीय योगदान के लिए हमेशा याद किया जाएगा।


Question. What place would you assign to Banda Singh Bahadur in the History of Punjab?

Or

Question. What is the place of Banda Singh Bahadur in the History of Punjab?

Answer – Undoubtedly Banda Singh Bahadur holds a prominent place in the history of Punjab.

He was the first to lay the foundation of Sikh independence.

He taught Punjabis the lesson of dying to fight atrocities.

He did a great job by shaking the foundation of the mighty Mughal Empire in a short span of 7-8 years.

He broke the magic of invincibility of the Mughals and defeated them in many battles.

He breathed a new life into the Sikhs to gain independence. The spark he had ignited for independence kept burning inside him, which later took the form of a bonfire and in which the Mughal Empire was burnt to ashes.

Banda Singh Bahadur took a very revolutionary step by abolishing the Zamindari system in Punjab.

He set a new example by giving high positions in governance to the poor and lower castes who were oppressed for centuries.

As a result, they were ready to sacrifice themselves at the behest of Banda Singh Bahadur.

In fact, the name of Banda Singh Bahadur will always be remembered for his commendable contribution.