ਪੰਜਾਬ ਦੇ ਇਤਿਹਾਸਿਕ ਸੋਮੇ (SOURCES OF THE HISTORY OF THE PUNJAB)
ਪੰਜਾਬ ਦੇ ਇਤਿਹਾਸਿਕ ਸੋਮੇ
ਪ੍ਰਸ਼ਨ 1. ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਦੋਂ ਹੋਈ ਸੀ?
ਉੱਤਰ – 1604 ਈ. ਵਿੱਚ
ਪ੍ਰਸ਼ਨ 2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ?
ਉੱਤਰ – ਗੁਰੂ ਅਰਜਨ ਦੇਵ ਜੀ ਨੇ
ਪ੍ਰਸ਼ਨ 3. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ?
ਉੱਤਰ – ਭਾਈ ਮਨੀ ਸਿੰਘ ਜੀ ਨੇ
ਪ੍ਰਸ਼ਨ 4. ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ?
ਉੱਤਰ – ਦਸਵੇਂ ਗੁਰੂ ਨਾਲ
ਪ੍ਰਸ਼ਨ 5. ਜ਼ਫ਼ਰਨਾਮਾ ਕਿਸ ਗੁਰੂ ਸਾਹਿਬ ਨੇ ਲਿਖਿਆ ਸੀ?
ਉੱਤਰ – ਗੁਰੂ ਗੋਬਿੰਦ ਸਿੰਘ ਜੀ ਨੇ
ਪ੍ਰਸ਼ਨ 6. ਬਚਿੱਤਰ ਨਾਟਕ ਕੀ ਹੈ?
ਉੱਤਰ – ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ
ਪ੍ਰਸ਼ਨ 7. ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?
ਉੱਤਰ – 39
ਪ੍ਰਸ਼ਨ 8. ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਿਸੇ ਨੇ ਕੀਤਾ ਸੀ?
ਉੱਤਰ – ਭਾਈ ਵੀਰ ਸਿੰਘ ਜੀ ਨੇ
ਪ੍ਰਸ਼ਨ 9. ਗਿਆਨ ਰਤਨਾਵਲੀ ਦਾ ਲੇਖਕ ਕੌਣ ਸੀ?
ਉੱਤਰ – ਭਾਈ ਮਨੀ ਸਿੰਘ ਜੀ
ਪ੍ਰਸ਼ਨ 10. ਮਿਹਰਬਾਨ ਵਾਲੀ ਜਨਮ ਸਾਖੀ ਦਾ ਲੇਖਕ ਕੌਣ ਸੀ?
ਉੱਤਰ – ਮਨੋਹਰ ਦਾਸ
ਪ੍ਰਸ਼ਨ 11. ਹੁਕਮਨਾਮੇ ਕੀ ਹਨ?
ਉੱਤਰ – ਸਿੱਖ ਗੁਰੂਆਂ ਦੇ ਆਗਿਆ-ਪੱਤਰ
ਪ੍ਰਸ਼ਨ 12. ਸ੍ਰੀ ਗੁਰਸੋਭਾ ਦਾ ਲੇਖਕ ਕੌਣ ਸੀ?
ਉੱਤਰ – ਸੈਨਾਪਤ
ਪ੍ਰਸ਼ਨ 13. ਬੰਸਾਵਲੀ ਨਾਮਾ ਦੀ ਰਚਨਾ ਕਿਸ ਨੇ ਕੀਤੀ ਸੀ?
ਉੱਤਰ – ਕੇਸਰ ਸਿੰਘ ਛਿੱਬੜ ਨੇ
ਪ੍ਰਸ਼ਨ 14. ‘ਸਿੱਖਾਂ ਦੀ ਭਗਤਮਾਲਾ’ ਦੀ ਰਚਨਾ ਕਿਸਨੇ ਕੀਤੀ?
ਉੱਤਰ – ਭਾਈ ਮਨੀ ਸਿੰਘ ਜੀ ਨੇ
ਪ੍ਰਸ਼ਨ 15. ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਲੇਖਕ ਕੌਣ ਸੀ?
ਉੱਤਰ – ਭਾਈ ਸੰਤੋਖ ਸਿੰਘ
ਪ੍ਰਸ਼ਨ 16. ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਦੋਂ ਕੀਤੀ?
ਉੱਤਰ – 1841 ਈ. ਵਿੱਚ
ਪ੍ਰਸ਼ਨ 17. ਤਵਾਰੀਖ ਗੁਰੂ ਖ਼ਾਲਸਾ ਦਾ ਲੇਖਕ ਕੌਣ ਸੀ?
ਉੱਤਰ – ਗਿਆਨੀ ਗਿਆਨ ਸਿੰਘ
ਪ੍ਰਸ਼ਨ 18. ਤੁਜ਼ਕ-ਏ-ਬਾਬਰੀ ਦਾ ਸੰਬੰਧ ਕਿਸ ਬਾਦਸ਼ਾਹ ਨਾਲ ਹੈ?
ਉੱਤਰ – ਬਾਬਰ ਨਾਲ
ਪ੍ਰਸ਼ਨ 19. ਬਾਬਰ ਨੇ ਤੁਜ਼ਕ-ਏ-ਬਾਬਰੀ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਸੀ?
ਉੱਤਰ – ਤੁਰਕੀ ਵਿੱਚ
ਪ੍ਰਸ਼ਨ 20. ਆਈਨ-ਏ-ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਕੌਣ ਸੀ?
ਉੱਤਰ – ਅਬੁਲ ਫ਼ਜ਼ਲ
ਪ੍ਰਸ਼ਨ 21. ਵਿਦਵਾਨ ਅਬੁਲ ਫ਼ਜਲ ਨੇ ਕਿਸ ਪੁਸਤਕ ਦੀ ਰਚਨਾ ਕੀਤੀ?
ਉੱਤਰ – ਆਈਨ-ਏ-ਅਕਬਰੀ
ਪ੍ਰਸ਼ਨ 22. ਤੁਜ਼ਕ-ਏ-ਜਹਾਂਗੀਰੀ ਦਾ ਲੇਖਕ ਕੌਣ ਸੀ?
ਉੱਤਰ – ਜਹਾਂਗੀਰ
ਪ੍ਰਸ਼ਨ 23. ਖੁਲਾਸਤ-ਉਤ-ਤਵਾਰੀਖ ਦਾ ਲੇਖਕ ਕੌਣ ਸੀ?
ਉੱਤਰ – ਸੁਜਾਨ ਰਾਏ ਭੰਡਾਰੀ
ਪ੍ਰਸ਼ਨ 24. ਖਾਫ਼ੀ ਖ਼ਾਂ ਨੇ ਕਿਸ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ ਸੀ?
ਉੱਤਰ – ਮੁੰਤਖਿਬ-ਉਲ-ਲੁਬਾਬ
ਪ੍ਰਸ਼ਨ 25. ਜੰਗਨਾਮਾ ਦਾ ਲੇਖਕ ਕੌਣ ਸੀ?
ਉੱਤਰ – ਕਾਜ਼ੀ ਨੂਰ ਮੁਹੰਮਦ
ਪ੍ਰਸ਼ਨ 26. ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸੋਹਣ ਲਾਲ ਸੂਰੀ ਨੇ ਕਿਸ ਪ੍ਰਸਿੱਧ ਗ੍ਰੰਥ ਦੀ ਰਚਨਾ ਕੀ ਸੀ?
ਉੱਤਰ – ਉਮਦਤ-ਉਤ-ਤਵਾਰੀਖ
ਪ੍ਰਸ਼ਨ 27. ਖੁਸ਼ਵਕਤ ਰਾਏ ਨੇ ਤਵਾਰੀਖ-ਏ-ਸਿੱਖਾਂ ਦੀ ਰਚਨਾ ਕਦੋਂ ਕੀਤੀ ਸੀ?
ਉੱਤਰ – 1811 ਈ. ਵਿੱਚ
ਪ੍ਰਸ਼ਨ 28. ਤਵਾਰੀਖ-ਏ-ਸਿੱਖਾਂ ਦੀ ਰਚਨਾ ਕਿਸ ਨੇ ਕੀਤੀ?
ਉੱਤਰ – ਖੁਸ਼ਵਕਤ ਰਾਏ
ਪ੍ਰਸ਼ਨ 29. ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦਾ ਲੇਖਕ ਕੌਣ ਸੀ?
ਉੱਤਰ – ਦੀਵਾਨ ਅਮਰਨਾਥ
ਪ੍ਰਸ਼ਨ 30. ਗਣੇਸ਼ ਦਾਸ ਵਡੇਹਰਾ ਦੀ ਪ੍ਰਸਿੱਧ ਪੁਸਤਕ ਦਾ ਨਾਂ ਕੀ ਸੀ?
ਉੱਤਰ – ਚਾਰ ਬਾਗ਼-ਏ-ਪੰਜਾਬ
ਪ੍ਰਸ਼ਨ 31. ਖ਼ਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹਨ?
ਉੱਤਰ – ਫ਼ਾਰਸੀ
ਪ੍ਰਸ਼ਨ 32. ਐਲਕੋਮ ਨੇ ਸਕੈਚ ਆਫ਼ ਦੀ ਸਿੱਖਜ਼ ਦੀ ਰਚਨਾ ਕਦੋਂ ਕੀਤੀ?
ਉੱਤਰ – 1812 ਈ. ਵਿੱਚ
ਪ੍ਰਸ਼ਨ 33. ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ’ ਨਾਂ ਦੀ ਪ੍ਰਸਿੱਧ ਪੁਸਤਕ ਦਾ ਲੇਖਕ ਕੌਣ ਸੀ?
ਉੱਤਰ – ਵਿਲੀਅਮ ਓਸਬੋਰਨ
ਪ੍ਰਸ਼ਨ 34. ‘ਹਿਸਟਰੀ ਆਫ਼ ਦੀ ਸਿੱਖਜ਼’ ਦਾ ਲੇਖਕ ਕੌਣ ਸੀ?
ਉੱਤਰ – ਜੇ. ਡੀ. ਕਨਿੰਘਮ
ਪ੍ਰਸ਼ਨ 35. ਸਿੱਖਾਂ ਦੇ ਸਭ ਤੋਂ ਪਹਿਲੇ ਸਿੱਕੇ ਕਿਸ ਨੇ ਜਾਰੀ ਕੀਤੇ?
ਉੱਤਰ – ਬੰਦਾ ਸਿੰਘ ਬਹਾਦਰ ਨੇ