CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਿਕ ਸੋਮੇ

ਪੰਜਾਬ ਦੇ ਇਤਿਹਾਸਿਕ ਸੋਮੇ

(SOURCES OF THE HISTORY OF THE PUNJAB)

ਪ੍ਰਸ਼ਨ 1. ਪੰਜਾਬ ਦੇ ਇਤਿਹਾਸ ਨੂੰ ਸਮਝਣ ਵਿੱਚ ਇਤਿਹਾਸਕਾਰਾਂ ਨੂੰ ਕਿਹੜੀਆਂ ਛੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?

(Which six problems are faced by the historians in understanding the history of Punjab?)

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਕਿਹੜੀਆਂ ਮੁੱਖ ਸਮੱਸਿਆਵਾਂ ਆਉਂਦੀਆਂ ਹਨ?

(What are the main problems regarding the historical sources of Punjab?)

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਛੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

(What six difficulties do we face regarding the historical sources of Punjab?)

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

(What problems are faced by the students in composing the history of the Punjab?)

ਉੱਤਰ – ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨ ਵਿੱਚ ਇਤਿਹਾਸਕਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ —

1. ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ — ਔਰੰਗਜ਼ੇਬ ਦੀ ਮੌਤ ਦੇ ਬਾਅਦ ਪੰਜਾਬ ਵਿੱਚ ਇੱਕ ਅਜਿਹਾ ਦੌਰ ਆਇਆ ਜੋ ਪੂਰੀ ਤਰ੍ਹਾਂ ਅਸ਼ਾਂਤੀ ਅਤੇ ਅਰਾਜਕਤਾ ਨਾਲ ਭਰਿਆ ਹੋਇਆ ਸੀ। ਸਿੱਖਾਂ ਨੂੰ ਆਪਣੀ ਜਾਨ ਬਣਾਉਣ ਲਈ ਪਹਾੜਾਂ ਅਤੇ ਜੰਗਲਾਂ ਵਿੱਚ ਸ਼ਰਨ ਲੈਣੀ ਪੈਂਦੀ ਸੀ। ਅਜਿਹੇ ਵਾਤਾਵਰਨ ਵਿੱਚ ਇਤਿਹਾਸ ਲਿਖਣ ਦਾ ਕੰਮ ਕਿਵੇਂ ਸੰਭਵ ਸੀ।

2. ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤ ਪੂਰਨ ਵਿਚਾਰ – ਪੰਜਾਬ  ਦੇ ਇਤਿਹਾਸ ਨੂੰ ਲਿਖਣ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਸੋਮਿਆਂ ਦੀ ਸਹਾਇਤਾ ਲਈ ਗਈ ਹੈ ਜੋ ਸਿੱਖਾਂ ਦੇ ਕੱਟੜ ਦੁਸ਼ਮਣ ਸਨ। ਇਨ੍ਹਾਂ ਗ੍ਰੰਥਾਂ ਨੂੰ ਬੜੀ ਜਾਂਚ – ਪੜਤਾਲ ਨਾਲ਼ ਪੜ੍ਹਨਾ ਪੈਂਦਾ ਹੈ ਕਿਉਂਕਿ ਇਨ੍ਹਾਂ ਇਤਿਹਾਸਕਾਰਾਂ ਨੇ ਵਧੇਰੇ ਤੱਥਾਂ ਨੂੰ ਤੋੜ – ਮਰੋੜ ਕੇ ਪੇਸ਼ ਕੀਤਾ ਹੈ। ਇਸ ਲਈ ਇਨ੍ਹਾਂ ਗ੍ਰੰਥਾਂ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ।

3. ਇਤਿਹਾਸਿਕ ਸੋਮਿਆਂ ਦਾ ਨਸ਼ਟ ਹੋਣਾ—18ਵੀਂ ਸਦੀ ਲਗਭਗ 7ਵੇਂ ਦਹਾਕੇ ਤਕ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਦਾ ਮਾਹੌਲ ਰਿਹਾ। 1739 ਈ. ਵਿੱਚ ਨਾਦਰ ਸ਼ਾਹ ਅਤੇ1747 ਈ. ਤੋਂ ਲੈ ਕੇ ਅਹਿਮਦ ਅਬਦਾਲੀ ਦੇ 8 ਹਮਲਿਆਂ ਕਾਰਨ ਪੰਜਾਬ ਦੀ ਸਥਿਤੀ ਵਧੇਰੇ ਬਦਤਰ ਹੋ ਗਈ ਸੀ। ਅਜਿਹੇ ਸਮੇਂ ਸਿੱਖਾਂ ਦੇ ਬਹੁਤੇ ਧਾਰਮਿਕ ਗ੍ਰੰਥ ਨਸ਼ਟ ਹੋ ਗਏ।

4. ਪੰਜਾਬ – ਮੁਗ਼ਲ ਸਾਮਰਾਜ ਦਾ ਇੱਕ ਹਿੱਸਾ — ਪੰਜਾਬ 1752 ਈ. ਤਕ ਮੁਗ਼ਲ ਸਾਮਰਾਜ ਦਾ ਹਿੱਸਾ ਰਿਹਾ। ਇਸ ਕਾਰਨ ਇਸ ਦਾ ਕੋਈ ਅਲੱਗ ਇਤਿਹਾਸ ਨਾ ਲਿਖਿਆ ਗਿਆ। ਆਧੁਨਿਕ ਇਤਿਹਾਸਕਾਰਾਂ ਨੂੰ ਮੁਗ਼ਲ ਕਾਲ ਵਿੱਚ ਲਿਖੇ ਗਏ ਸਾਹਿਤ ਤੋਂ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਲਈ ਲੋੜੀਂਦੇ ਵੇਰਵੇ ਦੀ ਕਮੀ ਕਾਰਨ ਪੰਜਾਬ ਦੇ ਇਤਿਹਾਸ ਦੀ ਅਸਲ ਤਸਵੀਰ ਪੇਸ਼ ਨਹੀਂ ਕੀਤੀ ਜਾ ਸਕਦੀ।

5. ਅਣਘੋਖੇ ਇਤਿਹਾਸਿਕ ਸੋਮੇ—ਅਨੇਕ ਸਿੱਖ ਪਰਿਵਾਰਾਂ ਅਤੇ ਜਾਗੀਰਦਾਰਾਂ ਕੋਲ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੱਟੇ, ਸੰਨਦਾਂ, ਨਿਜੀ ਚਿੱਠੀਆਂ, ਵਹੀਆਂ ਅਤੇ ਸ਼ਸਤਰ ਆਦਿ ਸੰਦੂਕਾਂ ਵਿੱਚ ਬੇਅਰਥ ਪਏ ਹਨ । ਇਸ ਕਾਰਨ ਇਹ ਸੋਮੇ ਹਾਲੇ ਤਕ ਅਣਘੋਖੇ ਹੀ ਪਏ ਹਨ।

6. ਪੰਜਾਬ ਦੀ ਵੰਡ – 1947 ਈ. ਵਿੱਚ ਭਾਰਤ ਦੀ ਵੰਡ ਦੇ ਨਾਲ-ਨਾਲ ਪੰਜਾਬ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਵੰਡ ਕਾਰਨ ਬਹੁਤ ਸਾਰੀਆਂ ਯਾਦਗਾਰੀ ਇਮਾਰਤਾਂ ਅਤੇ ਬਹੁਮੁੱਲੇ ਗ੍ਰੰਥ ਪਾਕਿਸਤਾਨ ਵਿੱਚ ਹੀ ਰਹਿ ਗਏ। ਇਨ੍ਹਾਂ ਤੋਂ ਇਲਾਵਾ ਵੰਡ ਦੇ ਦੌਰਾਨ ਹੋਈ ਲੁੱਟਮਾਰ ਕਾਰਨ ਵੀ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ।


हिंदी संकलन

प्रश्न 1. पंजाब के इतिहास को समझने में इतिहासकारों को किन छह कठिनाइयों का सामना करना पड़ा?

उत्तर – पंजाब के इतिहास की रचना करने में इतिहासकारों को अनेक समस्याओं का सामना करना पड़ा। इन समस्याओं का संक्षिप्त विवरण निम्नलिखित है :

1. सिखों को अपना इतिहास लिखने का समय नहीं मिला – औरंगजेब की मृत्यु के बाद पंजाब में एक ऐसा दौर आया जो पूरी तरह से अशांति और अराजकता से भरा था। सिखों को जीवन यापन करने के लिए पहाड़ों और जंगलों में शरण लेनी पड़ी। ऐसे माहौल में इतिहास लिखना कैसे संभव होता!

2. मुस्लिम इतिहासकारों के पूर्वाग्रही विचार – पंजाब के इतिहास को लिखने के सबसे अधिक जिन स्रोतों की मदद ली गई, वे फ़ारसी में लिखे गए ग्रंथ हैं। इन स्रोतों को मुस्लिम लेखकों ने लिखा है जो सिखों के कट्टर दुश्मन हैं। इन ग्रंथों को बड़ी छानबीन के साथ पढ़ना पड़ता है, क्योंकि इन इतिहासकारों ने अधिकांश तथ्यों को तोड़-मरोड़ कर पेश किया है। इसलिए इन ग्रंथों को पूरी तरह विश्वसनीय नहीं माना जा सकता।

3. ऐतिहासिक संसाधनों का विनाश – 18वीं शताब्दी के लगभग 7वें दशक तक पंजाब में अशांति और अराजकता का माहौल बना रहा। 1739 ई. में नादिर शाह और 1747 ई. से लेकर 1767 ई. तक अहमद शाह अब्दाली द्वारा किए गए आठ हमलों के कारण पंजाब में स्थिति और भी खराब हो गई थी। ऐसे समय में अधिकांश सिख धर्मग्रंथ नष्ट हो गए थे।

4. पंजाब – मुगल साम्राज्य का एक हिस्सा – पंजाब 1752 ई. तक मुगल साम्राज्य का हिस्सा रहा। इसी वजह से कोई अलग इतिहास नहीं लिखा गया। मुगल काल में लिखे गए साहित्य से आधुनिक इतिहासकारों को पंजाब के बारे में बहुत कम जानकारी मिलती है। इसलिए, आवश्यक विवरण की कमी के कारण, पंजाब के इतिहास की सही तस्वीर प्रस्तुत नहीं की जा सकती।

5. अटूट ऐतिहासिक संसाधन – कई सिख परिवारों और सामंतों के पास सिख मिसल हैं और महाराजा रणजीत सिंह के समय के पट्टे, दस्तावेज, व्यक्तिगत पत्र, किताबें और हथियार पड़े हैं। नतीजतन, ये संसाधन अभी भी दुर्लभ हैं।

6. पंजाब का विभाजन – 1947 ई. में भारत के विभाजन के साथ ही पंजाब भी दो भागों में बंट गया। इस विभाजन के कारण कई स्मारकीय इमारतें और बहुमूल्य ग्रंथ पाकिस्तान में रह गए। इनके अलावा, विभाजन के दौरान लूटपाट के कारण कई ऐतिहासिक स्रोत नष्ट हो गए थे।


English Version

Q. Which six problems are faced by the historians in understanding the history of Punjab?

Answer – Historians had to face many problems in creating the history of Punjab. The following is a brief description of these problems:

1. Sikhs did not get time to write their history – After the death of Aurangzeb, a period came in Punjab which was full of utter unrest and anarchy. The Sikhs had to take refuge in the mountains and forests to survive. How would it have been possible to write history in such environment!

2. Prejudiced Views of Muslim Historians – The most sought-after sources for writing the history of Punjab are texts written in Persian. These sources have been written by Muslim writers who are staunch enemies of the Sikhs. These texts have to be read with great care, as these historians have distorted most of the facts. Therefore these texts cannot be considered completely reliable.

3. Destruction of Historical Resources – Punjab was plagued by unrest and anarchy till about the 7th decade of the 18th century. The situation in Punjab had worsened due to eight attacks by Nadir Shah in 1739 AD and Ahmad Shah Abdali from 1747 AD to 1767 AD. Most of the Sikh scriptures were destroyed during this time.

4. Punjab – a part of the Mughal Empire – Punjab remained a part of the Mughal Empire till 1752 AD. For this reason, no separate history was written. Modern historians get little information about Punjab from the literature written during the Mughal period. Therefore, due to the lack of necessary details, a true picture of the history of Punjab cannot be presented.

5. Inexhaustible Historical Resources – Many Sikh families and feudatories have Sikh Misals and Pattas, documents, personal letters, books, and weapons from the time of Maharaja Ranjit Singh. As a result, these resources are still scarce.

6. Partition of Punjab – With the partition of India in 1947, Punjab was also divided into two parts. Due to this partition, many monumental buildings and valuable texts remained in Pakistan. Apart from these, many historical sources were destroyed due to looting during the partition.