CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਕ ਸੋਮੇ


ਪ੍ਰਸ਼ਨ 3. ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧਿਤ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ।

(Give a brief account of the main important historical sources related to religions literature of the Sikhs.)

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸ ਲਈ ਧਾਰਮਿਕ ਸਾਹਿਤ ਉੱਤੇ ਆਧਾਰਿਤ ਮਹੱਤਵਪੂਰਨ ਸੋਮਿਆਂ ਦਾ ਸੰਖੇਪ ਵਰਣਨ ਕਰੋ।

(Give a brief account of important sources based on religious literature of Punjab History.)

ਉੱਤਰ – ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ । ਇਸ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ :

1. ਆਦਿ ਗ੍ਰੰਥ ਸਾਹਿਬ ਜੀ – ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ। ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ, ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਸ਼ਾਮਲ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਆਦਿ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ।

2. ਦਸਮ ਗ੍ਰੰਥ ਸਾਹਿਬ ਜੀ – ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ। ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ ।

3. ਭਾਈ ਗੁਰਦਾਸ ਜੀ ਦੀਆਂ ਵਾਰਾਂ – ਭਾਈ ਗੁਰਦਾਸ ਜੀ ਇੱਕ ਉੱਚ ਕੋਟੀ ਦੇ ਕਵੀ ਸਨ। ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ। ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ। ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਸਭ ਤੋਂ ਮਹੱਤਵਪੂਰਨ ਹੈ। ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਗਿਆਰ੍ਹਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ।

4. ਜਨਮ ਸਾਖੀਆਂ—ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ’ ਕਿਹਾ ਜਾਂਦਾ ਹੈ। 17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਪੰਜਾਬ ਵਿੱਚ ਹੋਈ। ਇਨ੍ਹਾਂ ਜਨਮ ਸਾਖੀਆਂ ਵਿੱਚੋਂ ਪੁਰਾਤਨ ਜਨਮ-ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਮਹੱਤਵਪੂਰਨ ਹਨ।

5. ਹੁਕਮਨਾਮੇ — ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ। ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ।


हिंदी संकलन

प्रश्न . सिक्ख धार्मिक साहित्य से संबंधित महत्वपूर्ण ऐतिहासिक स्रोतों का संक्षेप में वर्णन कीजिए।

या

प्रश्न. पंजाब के इतिहास के लिए धार्मिक साहित्य पर आधारित महत्वपूर्ण स्रोतों का संक्षेप में वर्णन कीजिए।

उत्तर. पंजाब के इतिहास में सिखों के धार्मिक साहित्य का प्रमुख योगदान है। इसका संक्षिप्त विवरण निम्नलिखित है:

1. आदि ग्रंथ साहिब जी – आदि ग्रंथ साहिब जी को सिख धर्म का सर्वोच्च, प्रामाणिक और पवित्र ग्रंथ माना जाता है। ग्रंथ साहिब का संकलन 1604 ई. गुरु अर्जुन साहिब ने किया। इसमें पहले पांच गुरुओं, हिंदू भक्तों, मुस्लिम संतों और भट्टों आदि की बाणी शामिल है। गुरु गोबिंद सिंह जी के समय में गुरु तेग बहादुर जी की बाणी को भी इसमें शामिल किया गया। आदि ग्रंथ साहिब जी के गहन अध्ययन से हमें उस समय के राजनीतिक, धार्मिक, सामाजिक और आर्थिक जीवन के बारे में बहुमूल्य जानकारी मिलती है।

2. दशम ग्रंथ साहिब जी – दशम ग्रंथ साहिब जी सिखों का एक और पवित्र धार्मिक ग्रंथ है। यह गुरु गोबिंद सिंह जी और उनके दरबारी कवियों की कृतियों का संग्रह है। दशम ग्रंथ साहिब का संकलन 1721 ई. में भाई मणि सिंह जी ने किया था। ऐतिहासिक रूप से, बचित्तर नाटक और जफरनामा सबसे अधिक महत्वपूर्ण हैं।

3. भाई गुरदास जी की वारां (बाणी) – भाई गुरदास जी उच्च कोटि के कवि थे। उन्होंने 39 ‘वारों’ की रचना की। इन श्लोकों को ‘गुरु ग्रंथ साहिब जी की कुंजी’ कहा जाता है। ऐतिहासिक रूप से पहली और ग्यारहवीं ‘वार’ सबसे महत्वपूर्ण हैं। पहली बार गुरु नानक साहब के जीवन का विस्तार से वर्णन किया गया है। ग्याहरवीं ‘वार’ में पहले 6 गुरुओं से संबंधित कुछ प्रसिद्ध सिखों के नाम और स्थानों का उल्लेख किया गया है।

4. जनम साखियाँ – गुरु नानक देव जी के जन्म और जीवन से जुड़ी कहानियों को ‘जनम साखियाँ’ कहा जाता है। 17वीं और 18वीं शताब्दी में पंजाब में कई जनम साखियां लिखी गईं। इनमें से ‘पुरातन जन्म साखी’, मिहरबान वाली जनम साखी’, ‘भाई बाले वाली जनम साखी’ और ‘भाई मणि सिंह की जन्म साखी’ महत्वपूर्ण हैं।

5. हुक्मनामा – हुक्मनामा समय-समय पर सिख गुरुओं या गुरु के परिवार के सदस्यों द्वारा सिख संगतों या व्यक्तियों के नाम पर जारी किए गए आज्ञा – पत्र थे। उनमें से अधिकांश में गुरु के लंगर के लिए रसद, धार्मिक स्थलों के निर्माण के लिए धन, युद्ध के लिए घोड़ों और हथियारों की मांग की गई थी।


English Version

Q. Give a brief account of the main important historical sources related to the religious literature of the Sikhs.

Or

Q. Give a brief account of important sources based on religious literature of Punjab History.

Answer: Sikh religious literature is one of the major contributors to the history of Punjab. Following is a brief description:

1. Adi Granth Sahib Ji – Adi Granth Sahib Ji is considered to be the Supreme, Authentic, and Holy Scripture of Sikhism. The compilation of Granth Sahib was done by Guru Arjun Sahib Ji in 1604 AD. It contains the ‘Baani’ of the first five Gurus, Hindu devotees, Muslim Saints and Bhatts, etc. The Baani of Guru Tegh Bahadur Ji was also included in it during the time of Guru Gobind Singh Ji. A deep study of Adi Granth Sahib Ji gives us valuable information about the political, religious, social, and economic life of that time.

2. Dasam Granth Sahib Ji – Dasam Granth Sahib Ji is another holy religious scripture of the Sikhs. This is a collection of the works of Guru Gobind Singh Ji and his court poets. The Dasam Granth Sahib was compiled by Bhai Mani Singh Ji in 1721 AD. Historically, Bachittar Natak and Zafarnama are the most important.

3. Bhai Gurdas Ji ki Vaaran (Bani) – Bhai Gurdas Ji was a poet of a high order. He composed 39 ‘Vars’. These shlokas are called ‘Keys of Guru Granth Sahib Ji’. Historically the first and eleventh ‘Var’ is the most important. For the first time, the life of Guru Nanak Sahib has been described in detail. The names and places of some famous Sikhs belonging to the first 6 Gurus are mentioned in the eleventh ‘Var’.

4. Janam Sakhis – The stories related to the birth and life of Guru Nanak Dev Ji are called ‘Janam Sakhis’. Several Janam Sakhis were written in Punjab in the 17th and 18th centuries. Of these, ‘Puratan Janam Sakhi’, ‘Miharban Wali Janam Sakhi’, ‘Bhai Bale Wali Janam Sakhi’, and ‘Bhai Mani Singh’s Janam Sakhi’ are important.

5. Hukamnama – Hukamnama were commandments issued from time to time by Sikh Gurus or members of the Guru’s family in the name of Sikh Sangat or individuals. Most of them demanded logistics for the Guru’s langar, money for the construction of shrines, horses for war, and weapons.