CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਕ ਸੋਮੇ : ਬ੍ਰਿਟਿਸ਼ ਸਰਕਾਰ ਦੇ ਰਿਕਾਰਡਾਂ ਦੇ ਇਤਿਹਾਸਿਕ ਮਹੱਤਵ ਉੱਤੇ ਇੱਕ ਸੰਖੇਪ ਨੋਟ


ਪ੍ਰਸ਼ਨ 11. ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡਾਂ ਦੇ ਇਤਿਹਾਸਿਕ ਮਹੱਤਵ ਉੱਤੇ ਇੱਕ ਸੰਖੇਪ ਨੋਟ ਲਿਖੋ।

(Write a short note on the historical importance of records of British Indian Government.)

ਉੱਤਰ – ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਆਰੰਭ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤਕ (1799-1849 ਈ.) ਦੇ ਇਤਿਹਾਸ ਨੂੰ ਜਾਣਨ ਲਈ ਸਾਡਾ ਇੱਕ ਅਤੀ ਮਹੱਤਵਪੂਰਨ ਸੋਮਾ ਹਨ। ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਕਲਕੱਤੇ ਵਿੱਚ ਆਪਣਾ ਰਾਜ ਸਥਾਪਿਤ ਹੋਣ ਮਗਰੋਂ ਆਪਣੇ ਨਾਲ ਲਗਦਿਆਂ ਇਲਾਕਿਆਂ ਦੀਆਂ ਰਾਜਸੀ ਘਟਨਾਵਾਂ ਉੱਤੇ ਪੂਰੀ ਨਜ਼ਰ ਰੱਖਦੇ ਸਨ।

ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜ਼ੀਡੈਂਸੀ ਦੇ ਰਿਕਾਰਡ ਪੰਜਾਬ ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚੋਂ ਬਹੁਤਾ ਰਿਕਾਰਡ ਮੱਰੇ, ਆਕਟਰਲੋਨੀ, ਰਿਚਮੋਂਡ, ਮੈਕਗਰੇਗਰ, ਨਿਕਲਸਨ, ਕਨਿੰਘਮ, ਪ੍ਰਿੰਸੇਪ ਅਤੇ ਬਰਾਡਫੁਟ ਆਦਿ ਅੰਗਰੇਜ਼ ਅਫ਼ਸਰਾਂ ਦੁਆਰਾ ਲਿਖਿਆ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤਾ ਰਿਕਾਰਡ ਭਾਰਤ ਸਰਕਾਰ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਦਿੱਲੀ ਵਿਖੇ ਪਿਆ ਹੈ।

ਇਨ੍ਹਾਂ ਰਿਕਾਰਡਾਂ ਤੋਂ ਸਾਨੂੰ ਅੰਗਰੇਜ਼-ਸਿੱਖ ਸੰਬੰਧਾਂ, ਰਣਜੀਤ ਸਿੰਘ ਦੇ ਰਾਜ ਸੰਬੰਧੀ, ਅੰਗਰੇਜ਼ਾਂ ਦੇ ਸਿੰਧ ਅਤੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਬਾਰੇ ਬੜੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਤੋਂ ਇਲਾਵਾ ਭਾਰਤ ਦੇ ਅੰਗਰੇਜ਼ੀ ਗਵਰਨਰ-ਜਨਰਲਾਂ ਵੱਲੋਂ ਇੰਗਲੈਂਡ ਦੀ ਸਰਕਾਰ, ਕੰਪਨੀ ਦੇ ਉੱਚ ਅਧਿਕਾਰੀਆਂ ਅਤੇ ਆਪਣੇ ਮਿੱਤਰਾਂ ਆਦਿ ਨੂੰ ਲਿਖੇ ਨਿਜੀ ਪੱਤਰਾਂ ਤੋਂ ਵੀ ਪੰਜਾਬ ਦੀਆਂ ਘਟਨਾਵਾਂ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅੰਗਰੇਜ਼ਾਂ ਦੇ ਪੱਖ ਤੋਂ ਲਿਖੇ ਗਏ ਸਨ ਪਰ ਫਿਰ ਵੀ ਸਾਡੇ ਲਈ ਇਹ ਲਾਹੇਵੰਦ ਸੋਮਾ ਹਨ।


हिंदी संकलन

प्रश्न 11.भारत की ब्रिटिश सरकार के अभिलेखों के ऐतिहासिक महत्व पर एक संक्षिप्त टिप्पणी लिखें।

उत्तर – महाराजा रणजीत सिंह के शासनकाल की शुरुआत से सिख साम्राज्य के पतन (1799-1849 ई.) तक के इतिहास को जानने के लिए भारत की ब्रिटिश सरकार के रिकॉर्ड हमारे लिए एक बहुत ही महत्वपूर्ण स्रोत हैं। ईस्ट इंडिया कंपनी के अधिकारियों ने कलकत्ता में अपना शासन स्थापित करने के बाद, आसपास के क्षेत्रों में राजनीतिक विकास पर कड़ी नजर रखी।

लुधियाना एजेंसी और दिल्ली रेजीडेंसी के रिकॉर्ड पंजाब के बारे में बहुत महत्वपूर्ण जानकारी प्रदान करते हैं। इनमें से अधिकांश रिकॉर्ड मरे, ऑक्टरलोनी, रिचमंड, मैकग्रेगर, निकोलसन, कनिंघम, प्रिंसेप और ब्रॉडफुट जैसे अंग्रेजी अधिकारियों द्वारा लिखे गए हैं। इनमें से अधिकांश अभिलेख भारत सरकार, दिल्ली के राष्ट्रीय अभिलेखागार विभाग में हैं।

इन अभिलेखों से हमें एंग्लो-सिख संबंधों, महाराजा रणजीत सिंह के शासन संबंधी, सिंध और अफगानिस्तान के साथ ब्रिटिश संबंधों का बहुत विस्तृत विवरण मिलता है। इनके अलावा, भारत के अंग्रेज गवर्नर-जनरल द्वारा इंग्लैंड सरकार, कंपनी के शीर्ष अधिकारियों और उनके दोस्तों आदि को लिखे गए व्यक्तिगत पत्र भी पंजाब की घटनाओं के बारे में महत्वपूर्ण जानकारी प्रदान करते हैं।

इसमें कोई संदेह नहीं है कि भारत की ब्रिटिश सरकार के अभिलेख अंग्रेजों की ओर से लिखे गए थे लेकिन फिर भी वे हमारे लिए उपयोगी स्रोत हैं।


English Version

Q. Write a short note on the historical importance of records of the British Indian Government.

Answer – The records of the British Government of India are a very important source for us to know the history from the beginning of the reign of Maharaja Ranjit Singh till the fall of the Sikh Empire (1799-1849 AD). The officials of the East India Company, after establishing their rule in Calcutta, kept a close watch on the political developments in the surrounding areas.

The records of Ludhiana Agency and Delhi Residency provide very important information about Punjab. Most of these records are written by English officials such as Murray, Ochterlony, Richmond, McGregor, Nicholson, Cunningham, Prinsep, and Broadfoot. Most of these records are in the Department of National Archives, Government of India, Delhi.

From these inscriptions, we get a very detailed account of the Anglo-Sikh relations, the reign of Maharaja Ranjit Singh, the British relations with Sindh and Afghanistan. Apart from these, personal letters were written by the British Governor-General of India to the Government of England, top officials of the Company and their friends etc. also provide important information about the events in Punjab.

There is no doubt that the records of the British Government of India were written by the British but still they are useful sources for us.