ਪੰਜਾਬ ਦੇ ਇਤਿਹਾਸਕ ਸੋਮੇ : ਹੁਕਮਨਾਮਾ


ਪ੍ਰਸ਼ਨ 2. ਹੁਕਮਨਾਮਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ।

(Write a brief note on Hukamnamas.)

ਉੱਤਰ – ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ – ਸਮੇਂ ‘ਤੇ ਸਿੱਖ ਸੰਗਤਾਂ ਦੇ ਨਾਂ ‘ਤੇ ਜਾਰੀ ਕੀਤੇ। ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ। ਹੁਣ ਤਕ 89 ਹੁਕਮਨਾਮੇ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਅਤੇ 23 ਗੁਰੂ ਤੇਗ਼ ਬਹਾਦਰ ਜੀ ਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਕਿੱਤਿਆਂ ਦੇ ਵੇਰਵੇ ਵੀ ਦਿੱਤੇ ਗਏ ਹਨ ਜੋ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਹਨ। ਇੱਕ ਹੁਕਮਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਗੁਰੂ ਘਰ ਲਈ ਭੇਜੀ ਜਾਣ ਵਾਲੀ ਰਸਦ ਜਾਂ ਮਾਇਆ ਨੂੰ ਮਸੰਦਾਂ ਰਾਹੀਂ ਨਾ ਭੇਜਣ, ਸਗੋਂ ਆਪ ਆ ਕੇ ਸਿੱਧੀ ਜਮਾਂ ਕਰਵਾਉਣ। ਉਨ੍ਹਾਂ ਨੇ ਆਪਣੇ ਆਖ਼ਰੀ ਹੁਕਮਨਾਮੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਸੈਨਿਕ ਨੇਤਾ ਪ੍ਰਵਾਨ ਕਰਨ ਅਤੇ ਉਸ ਨੂੰ ਲੋੜੀਂਦਾ ਸਹਿਯੋਗ ਦੇਣ।

ਇਨ੍ਹਾਂ ਤੋਂ ਇਲਾਵਾ ਬਾਕੀ ਹੁਕਮਨਾਮੇ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿ ਰਾਏ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਬਾਬਾ ਗੁਰਦਿੱਤਾ ਜੀ ਅਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ। ਇਹ ਹੁਕਮਨਾਮੇ ਗੁਰੂ ਸਾਹਿਬਾਂ ਦੇ ਸਮੇਂ ਦੇ ਰਾਜਨੀਤਿਕ, ਧਾਰਮਿਕ, ਸਾਹਿਤਕ ਅਤੇ ਆਰਥਿਕ ਹਾਲਤ ਉੱਤੇ ਮਹੱਤਵਪੂਰਨ ਰੌਸ਼ਨੀ ਪਾਉਂਦੇ ਹਨ।

ਸਿੱਖ ਹੁਕਮਨਾਮਿਆਂ ਨੂੰ ਪਰਮਾਤਮਾ ਦਾ ਹੁਕਮ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਦੇ ਹਨ। ਇਸ ਦੀ ਪਾਲਣਾ ਲਈ ਉਹ ਆਪਣਾ ਜੀਵਨ ਕੁਰਬਾਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਸਨ। ਇਨ੍ਹਾਂ ਹੁਕਮਨਾਮਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਛਾਪਿਆ ਗਿਆ ਹੈ।


हिंदी संकलन

प्रश्न 2. हुकमनामा पर एक संक्षिप्त नोट लिखिए।

उत्तर: हुक्मनामा सिख समुदाय के नाम पर सिख गुरुओं या गुरु परिवार के सदस्यों द्वारा समय-समय पर जारी किए गए आज्ञा पत्र थे। इनमें से अधिकांश में गुरु के लंगर के लिए आपूर्ति, धार्मिक स्थलों के निर्माण के लिए धन, युद्ध के लिए घोड़ों और हथियारों की मांग की गई थी। अब तक 89 हुक्मनामे प्राप्त हो चुके हैं। इनमें से 34 हुक्मनामे गुरू गोबिंद सिंह और 23 गुर तेग बहादुर जी के हैं।

गुरु गोबिंद सिंह जी के हुक्मनामों में भी उन कार्यों का विवरण दिया गया है जो ऐतिहासिक रूप से महत्वपूर्ण हैं। एक हुक्मनामे में, गुरु गोबिंद सिंह ने सिखों को निर्देश दिया कि वे मसंदों के माध्यम से गुरु के घर में सामग्री या धन को न भेजें, बल्कि सीधे आकर जमा करवाएं। अपने अंतिम आदेश में, उन्होंने पंजाब के सिखों को बंदा सिंह बहादुर को अपने सैन्य नेता के रूप में स्वीकार करने और उन्हें आवश्यक समर्थन देने का निर्देश दिया।

इनके अलावा बाकी हुक्मनामे गुरू अर्जुन देव जी, गुरू हरगोबिंद साहिब जी, गुरू हरि राय जी, गुरू हरि कृष्ण जी, माता गुजरी जी, माता सुंदरी जी, माता साहिब देवा जी, बाबा गुरदित्ता जी और बंदा सिंह बहादुर जी से संबंधित हैं। ये हुक्मनामे गुरुओं के समय की राजनीतिक, धार्मिक, साहित्यिक और आर्थिक स्थितियों पर महत्वपूर्ण प्रकाश डालते हैं।

सिख हुक्मनामों को परमात्मा का हुक्म मान कर उसका पालन करते हैं। इसकी पालना के लिए वे अपना जीवन कुर्बान करने में भी गर्व महसूस करते हैं। इन हुक्मनामों का प्रकाशन शिरोमणि गुरुद्वारा प्रबंधक समिति, अमृतसर द्वारा किया गया है।


English Version

Q. Write a brief note on Hukamnamas.

Answer: Hukamnamas were commandments issued from time to time by Sikh Gurus or members of the Guru family in the name of the Sikh community. Most of these demanded supplies for the Guru’s langar, money for the construction of shrines, horses for war, and weapons. So far 89 orders have been received. Of these, 34 decrees belong to Guru Gobind Singh and 23 are of Gur Tegh Bahadur ji.

The orders of Guru Gobind Singh ji also give details of those works which are historically important. In a decree, Guru Gobind Singh Ji instructed the Sikhs not to send material or money to the Guru’s house through masands, but to come and deposit it directly. In his final order, he directed the Sikhs of Punjab to accept Banda Singh Bahadur as their military leader and extend necessary support to him.

Apart from these, other orders are related to Guru Arjun Dev Ji, Guru Hargobind Sahib Ji, Guru Hari Rai Ji, Guru Hari Krishna Ji, Mata Gujri Ji, Mata Sundari Ji, Mata Sahib Deva Ji, Baba Gurditta Ji and Banda Singh Bahadur Ji. These decrees throw important light on the political, religious, literary, and economic conditions of the times of the Gurus.

Sikhs follow the orders as the orders of the Supreme Soul. They also take pride in sacrificing their lives for its sustenance. These Hukamnamas. have been published by Shiromani Gurdwara Parbandhak Committee, Amritsar.