ਪੰਜਾਬ ਦੀ ਰਾਜਨੀਤਿਕ ਹਾਲਤ


ਪਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ?

ਉੱਤਰ – ਜਦੋਂ ਰਣਜੀਤ ਸਿੰਘ ਨੇ 1797 ਈ. ਵਿੱਚ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਬੜੀ ਤਰਸਯੋਗ ਸੀ। ਚਾਰੇ ਪਾਸੇ ਅਸ਼ਾਂਤੀ ਅਤੇ ਭੈੜੇ ਪ੍ਰਬੰਧ ਦਾ ਬੋਲਬਾਲਾ ਸੀ। ਮੁਗ਼ਲਾ ਦਾ ਸ਼ਕਤੀਸ਼ਾਲੀ ਸਾਮਰਾਜ ਛਿੰਨ-ਭਿੰਨ ਹੋ ਚੁੱਕਿਆ ਸੀ ਅਤੇ ਇਸ ਦੇ ਖੰਡਰਾਂ ਉੱਤੇ ਕਈ ਛੋਟੇ-ਛੋਟੇ ਸੁਤੰਤਰ ਰਾਜ ਕਾਇਮ ਹੋ ਗਏ ਸਨ।ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿੱਚ ਸਿੱਖਾਂ ਨੇ ਆਪਣੀਆਂ ਬਾਰਾਂ ਸੁਤੰਤਰ ਮਿਸਲਾਂ ਕਾਇਮ ਕਰ ਲਈਆਂ ਸਨ। ਇਨ੍ਹਾਂ ਮਿਸਲਾਂ ਵਿੱਚ ਆਪਸੀ ਏਕਤਾ ਖ਼ਤਮ ਹੋ ਚੁੱਕੀ ਸੀ ਅਤੇ ਉਨ੍ਹਾਂ ਨੇ ਸੱਤਾ ਲਈ ਆਪਸ ਵਿੱਚ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਸੀ।

ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕੁਝ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ, ਪਰ ਇਨ੍ਹਾਂ ਵਿੱਚ ਵੀ ਆਪਸੀ ਏਕਤਾ ਦੀ ਘਾਟ ਸੀ। ਕਾਬਲ ਦਾ ਸ਼ਾਸਕ, ਸ਼ਾਹ ਜ਼ਮਾਨ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਇਸ ਉਦੇਸ਼ ਨਾਲ ਉਸ ਨੇ ਪੰਜਾਬ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਕਾਂਗੜੇ ਦਾ ਸ਼ਾਸਕ ਸੰਸਾਰ ਚੰਦ ਅਤੇ ਨੇਪਾਲ ਦਾ ਸ਼ਾਸਕ ਭੀਮ ਸੈਨ ਥਾਪਾ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ। ਮਰਾਠੇ ਅਤੇ ਅੰਗਰੇਜ਼ ਵੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਸੁਪਨੇ ਵੇਖ ਰਹੇ ਸਨ ਪਰ ਇਸ ਸਮੇਂ ਉਹ ਹੋਰਨਾਂ ਮਾਮਲਿਆਂ ਵਿੱਚ ਉਲਝੇ ਹੋਏ ਸਨ। ਪੰਜਾਬ ਦੀ ਇਹ ਰਾਜਨੀਤਿਕ ਦਸ਼ਾ ਰਣਜੀਤ ਸਿੰਘ ਦੀ ਸ਼ਕਤੀ ਦੇ ਉੱਥਾਨ ਵਿੱਚ ਸਹਾਇਕ ਸਿੱਧ ਹੋਈ।


प्रश्न. जब महाराजा रणजीत सिंह गद्दी पर बैठे तो पंजाब में राजनीतिक स्थिति क्या थी?

उत्तर: जब रणजीत सिंह ने 1797 ई. में शुकरचकीया मिस्ल की बागडोर संभाली, उस समय पंजाब की राजनीतिक स्थिति बहुत दयनीय थी। चारों तरफ अशांति और कुप्रबंधन व्याप्त था। शक्तिशाली मुगल साम्राज्य बिखर गया था और इसके खंडहरों पर कई छोटे स्वतंत्र राज्य स्थापित हो गए थे। पंजाब के अधिकांश हिस्सों में, सिखों ने अपनी बारह स्वतंत्र मिस्लें स्थापित कर ली थीं, पर इन मिस्लों में आपसी एकता का अभाव था और वे सत्ता के लिए आपस में लड़ने लगे।

पंजाब के उत्तर-पश्चिमी हिस्सों में मुसलमानों ने कुछ स्वतंत्र रियासतों की स्थापना की थी, लेकिन उनमें भी आपसी एकता का अभाव था। काबुल का शासक शाह जमान पंजाब को अपने अधीन करना चाहता था। इस उद्देश्य से उसने पंजाब पर हमले करने शुरू कर दिए। कांगड़ा के शासक संसार चंद और नेपाल के शासक भीम सेन थापा पंजाब को अपने अधीन करने के लिए ललचाई नज़रों से देख रहे थे।

मराठा और अंग्रेज भी पंजाब को अपने अधीन करने का सपना देख रहे थे लेकिन उस समय वे अन्य मामलों में उलझे हुए थे। पंजाब की यह राजनीतिक दशा रणजीत सिंह की शक्ति के उत्थान में सहायक सिद्ध हुई।


Question. What was the political condition of Punjab at the time of Maharaja Ranjit Singh’s accession to power?

Answer: When Ranjit Singh took over the reins of Shukarchakia Misl in 1797 AD, the political situation in Punjab was very pathetic at that time. There was unrest and mismanagement all around. The mighty Mughal Empire was shattered and several small independent kingdoms were established in its ruins. In most parts of Punjab, the Sikhs had established twelve independent misls, but these misls lacked unity and fought among themselves for power.

Some independent princely states were established by the Muslims in the north-western parts of Punjab, but they also lacked unity. Shah Zaman, the ruler of Kabul, wanted to subjugate Punjab. For this purpose, he started attacking Punjab. The ruler of Kangra, Sansar Chand, and the ruler of Nepal, Bhima Sen Thapa were eagerly looking to subdue Punjab.

The Marathas and the British were also dreaming of subjugating Punjab but at that time they were involved in other matters. This political condition of Punjab proved helpful in the rise of Ranjit Singh’s power.