CBSEEducationHistoryHistory of PunjabPunjab School Education Board(PSEB)

ਪੰਜਾਬ ਦੀਆਂ ਸਿੱਖ ਮਿਸਲਾਂ ਦਾ ਸਰੂਪ


ਪ੍ਰਸ਼ਨ. ਪੰਜਾਬ ਦੀਆਂ ਸਿੱਖ ਮਿਸਲਾਂ ਦੇ ਸਰੂਪ ਦੀ ਵਿਆਖਿਆ ਕਰੋ।

ਜਾਂ

ਪ੍ਰਸ਼ਨ. ਮਿਸਲਾਂ ਦੇ ਸੰਗਠਨ ਦੇ ਸਰੂਪ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਸਿੱਖ ਮਿਸਲਾਂ ਦੇ ਸੰਗਠਨ ਦੇ ਸਰੂਪ ਬਾਰੇ ਇਤਿਹਾਸਕਾਰਾਂ ਨੇ ਵੱਖੋ-ਵੱਖਰੇ ਵਿਚਾਰ ਪੇਸ਼ ਕੀਤੇ ਹਨ। ਇਸ ਦਾ ਕਾਰਨ ਇਹ ਸੀ ਕਿ ਮਿਸਲਾਂ ਦਾ ਰਾਜ ਪ੍ਰਬੰਧ ਕਿਸੇ ਨਿਸ਼ਚਿਤ ਸ਼ਾਸਨ ਪ੍ਰਣਾਲੀ ਅਨੁਸਾਰ ਨਹੀਂ ਚਲਾਇਆ ਜਾਂਦਾ ਸੀ। ਵੱਖੋ-ਵੱਖਰੇ ਸਰਦਾਰਾਂ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ ਲੋੜ ਅਨੁਸਾਰ ਆਪੋ-ਆਪਣੇ ਨਿਯਮ ਬਣਾ ਲਏ ਸਨ।

ਜੇ. ਡੀ. ਕਨਿੰਘਮ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦੇ ਸੰਗਠਨ ਦਾ ਸਰੂਪ ਧਰਮਤਾਂਤ੍ਰਿਕ, ਸੰਘੀ ਅਤੇ ਸਾਮੰਤਵਾਦੀ ਸੀ।

ਪਹਿਲਾ, ਇਹ ਧਰਮਤਾਂਤ੍ਰਿਕ ਇਸ ਕਰਕੇ ਸੀ ਕਿਉਂਕਿ ਸਾਰੀਆਂ ਮਿਸਲਾਂ ਦੇ ਸਰਦਾਰ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ ਰੱਖਦੇ ਸਨ।

ਦੂਜਾ, ਸਿੱਖ ਮਿਸਲਾਂ ਪੂਰਨ ਤੌਰ ‘ਤੇ ਸੁਤੰਤਰ ਨਹੀਂ ਸਨ ਅਤੇ ਇਹ ਇੱਕ ਢਿੱਲੇ ਜਿਹੇ ਸੰਘ ਦੁਆਰਾ ਆਪਸ ਵਿੱਚ ਜੁੜੀਆਂ ਹੋਈਆਂ ਸਨ।

ਤੀਜਾ, ਮਿਸਲਾਂ ਦਾ ਸੰਗਠਨ ਸਾਮੰਤਵਾਦੀ ਵਿਵਸਥਾ ਨਾਲ ਮਿਲਦਾ ਜੁਲਦਾ ਸੀ।

ਡਾਕਟਰ ਏ. ਸੀ. ਬੈਨਰਜੀ ਦੇ ਵਿਚਾਰ ਅਨੁਸਾਰ, ‘‘ਸਿੱਖ ਮਿਸਲਾਂ ਦਾ ਸੰਗਠਨ ਬਣਾਵਟ ਵਿੱਚ ਪਰਜਾਤੰਤਰੀ ਅਤੇ ਏਕਤਾ ਪ੍ਰਦਾਨ ਕਰਨ ਵਾਲੇ ਸਿਧਾਂਤਾਂ ਵਿੱਚ ਧਾਰਮਿਕ ਸੀ।” ਇਹ ਬਣਾਵਟ ਵਿੱਚ ਪਰਜਾਤੰਤਰੀ ਸੀ ਕਿਉਂਕਿ ਸਾਰੀਆਂ ਮਿਸਲਾਂ ਦੇ ਆਗੂ ਬਰਾਬਰ ਸਨ ਅਤੇ ਕੋਈ ਵੀ ਸਰਦਾਰ ਕਿਸੇ ਸਰਦਾਰ ਦੇ ਅਧੀਨ ਨਹੀਂ ਸੀ। ਮਿਸਲਾਂ ਵਿੱਚ ਏਕਤਾ ਕਾਇਮ ਰੱਖਣ ਵਾਲੇ ਸਿਧਾਂਤ ਧਾਰਮਿਕ ਸਨ। ਗੁਰਮਤਾ ਦੀ ਸਾਰੇ ਸਿੱਖ ਪਾਲਣਾ ਕਰਦੇ ਸਨ।

ਇਬਟਸਨ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦਾ ਸੰਗਠਨ ਧਰਮਤਾਂਤ੍ਰਿਕ, ਪਰਜਾਤੰਤਰ ਅਤੇ ਇਕਤੰਤਰ ਦਾ ਸੁਮੇਲ ਸੀ। ਹਰੇਕ ਮਿਸਲ ਦੇ ਅੰਦਰੂਨੀ ਪ੍ਰਬੰਧ ਵਿੱਚ ਮਿਸਲਾਂ ਦੇ ਸਰਦਾਰ ਆਪਣੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਮਰਜ਼ੀ ਦੇ ਅਨੁਸਾਰ ਕਰਦੇ ਸਨ।


प्रश्न. पंजाब में सिख मिस्लों के स्वरूप की व्याख्या करें।

या

प्रश्न. मिस्लों के संगठन के स्वरूप पर एक संक्षिप्त टिप्पणी लिखिए।

उत्तर : सिख मिस्लों के संगठन के स्वरूप के बारे में इतिहासकारों ने अलग-अलग विचार पेश किए हैं। इसका कारण यह था कि मिस्लों का प्रबन्धन किसी एक निश्चित शासन प्रणाली द्वारा नहीं चलाया जाता था। शासन करने के लिए अलग-अलग सरदारों ने आवश्यकतानुसार अपने-अपने नियम बना लिए थे।

जे. डी. कनिंघम के अनुसार, सिख मिस्लों के संगठन का स्वरूप धार्मिक, संघीय और सामंतवादी था।

पहला, यह धार्मिक इस लिए था क्योंकि सभी मिस्लों के प्रमुखों को सिख धर्म में पूर्ण विश्वास था।

दूसरा, सिख मिस्लें पूरी तरह से स्वतंत्र नहीं थीं और एक ढीले संघ द्वारा परस्पर जुड़ी हुई थीं।

तीसरा, मिस्लों का संगठन सामंती व्यवस्था से मिलता-जुलता था।

डॉ. ए. सी. बैनर्जी के अनुसार, “सिख मिस्लों का स्वरूप एकता के सिद्धांतों में संरचनात्मक रूप से लोकतांत्रिक और धार्मिक था।” मिस्लों के बीच एकता बनाए रखने वाले सिद्धांत धार्मिक थे। गुरमता का पालन सभी सिख करते थे।

इब्स्टन के अनुसार, सिख मिस्लों का संगठन धर्मतंत्र, लोकतंत्र और एकतंत्र का संयोजन था।प्रत्येक मिस्ल के आंतरिक मामलों में, मिस्लों के मुखिया अपनी इच्छा से अपनी शक्तियों का प्रयोग करते थे।


Question. Explain the nature of the Sikh Misls of Punjab.

Or

Question. Write a short note on the nature of Misl organisation.

Answer: Historians have offered different views about the nature of the organization of the Sikh Misls. The reason for this was that the Misls were not managed by a fixed system of governance. To govern, different chieftains had made their own rules as per the requirement.

According to J.D. Cunningham, the organization of the Sikh Misls was religious, federal, and feudal in nature.

First, it was religious because the heads of all the Misls had full faith in Sikhism.

Second, the Sikh Misls were not completely independent and were intertwined by a loose union.

Third, the organization of the Misls was similar to that of the feudal system.

According to Dr. A. C. Banerjee, “Sikh Misls were structurally democratic and religious in their principles of unity.” The principles that maintained unity among the Misls were religious. Gurmatta was followed by all Sikhs.

According to Ibston, the organization of the Sikh Misls was a combination of theocracy, democracy, and autocracy. In the internal affairs of each Misl, the head of the Misl used his powers at will.