CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੀਆਂ ਲੋਕ ਖੇਡਾਂ : ਬਹੁ-ਵਿਕਲਪੀ ਪ੍ਰਸ਼ਨ-ਉੱਤਰ


ਪੰਜਾਬ ਦੀਆਂ ਲੋਕ ਖੇਡਾਂ : MCQ


ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਲੇਖ ‘ਪੰਜਾਬ ਦੀਆਂ ਲੋਕ-ਖੇਡਾਂ’ ਦਾ ਲੇਖਕ ਕੌਣ ਹੈ?

(ੳ) ਡਾ. ਐੱਸ. ਐੱਸ. ਵਣਜਾਰਾ ਬੇਦੀ

(ਅ) ਗੁਲਜ਼ਾਰ ਸਿੰਘ ਸੰਧੂ

(ੲ) ਸੁਖਦੇਵ ਮਾਦਪੁਰੀ

(ਸ) ਡਾ. ਜਗੀਰ ਸਿੰਘ ਨੂਰ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਸੁਖਦੇਵ ਮਾਦਪੁਰੀ ਦਾ ਲੇਖ ਕਿਹੜਾ ਹੈ?

(ੳ) ਪੰਜਾਬ ਦੇ ਰਸਮ-ਰਿਵਾਜ

(ਅ) ਪੰਜਾਬ ਦੇ ਮੇਲੇ ਤੇ ਤਿਉਹਾਰ

(ੲ) ਪੰਜਾਬ ਦੇ ਲੋਕ-ਨਾਚ

(ਸ) ਪੰਜਾਬ ਦੀਆਂ ਲੋਕ-ਖੇਡਾਂ।

ਪ੍ਰਸ਼ਨ 3. ਪੰਜਾਬ ਦੀਆਂ ‘ਲੋਕ-ਖੇਡਾਂ’ ਪੰਜਾਬੀਆਂ ਦੇ ਕਿਹੜੇ ਜੀਵਨ ਦਾ ਅਨਿਖੜ ਅੰਗ ਹਨ?

(ੳ) ਆਰਥਿਕ ਜੀਵਨ ਦਾ

(ਅ) ਰਾਜਨੀਤਿਕ ਜੀਵਨ ਦਾ

(ੲ) ਲੋਕ-ਜੀਵਨ ਦਾ

(ਸ) ਪ੍ਰਗਤੀਸ਼ੀਲ ਜੀਵਨ ਦਾ।

ਪ੍ਰਸ਼ਨ 4. ‘ਲੋਕ-ਖੇਡਾਂ’ ਕਿਨ੍ਹਾਂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ?

(ੳ) ਪੜ੍ਹੇ-ਲਿਖੇ ਲੋਕਾਂ ਦੇ

(ਅ) ਪੇਂਡੂ ਲੋਕਾਂ ਦੇ

(ੲ) ਗ਼ਰੀਬ ਲੋਕਾਂ ਦੇ

(ਸ) ਅਮੀਰ ਲੋਕਾਂ ਦੇ।

ਪ੍ਰਸ਼ਨ 5. ਖੇਡਣਾ ਕਿਸ ਦੀ ਮੂਲ ਪ੍ਰਵਿਰਤੀ ਹੈ?

(ੳ) ਮਨੁੱਖ ਦੀ

(ਅ) ਜੀਵਨ ਦੀ

(ੲ) ਸੰਸਾਰ ਦੀ

(ਸ) ਸ਼ਹਿਰੀਆਂ ਦੀ।

ਪ੍ਰਸ਼ਨ 6. ਕਿਸ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ?

(ੳ) ਕੁਦਰਤ ਨੇ

(ਅ) ਖੇਡਾਂ ਨੇ

(ੲ) ਕਸਰਤ ਨੇ

(ਸ) ਜਵਾਨੀ ਨੇ।

ਪ੍ਰਸ਼ਨ 7. ਆਪਣੇ ਜੁੱਸੇ ਵਿੱਤ ਤੇ ਸੁਭਾਅ ਅਨੁਸਾਰ ਕਿਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ?

(ੳ) ਮਨੁੱਖ ਨੇ

(ਅ) ਬੱਚਿਆਂ ਨੇ

(ੲ) ਖੇਡ-ਰੁਚੀਆਂ ਨੇ

(ਸ) ਕੁਦਰਤ ਨੇ।

ਪ੍ਰਸ਼ਨ 8. ਕੋਣ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਿਕ ਹਨ?

(ੳ) ਖੇਡਾਂ

(ਅ) ਖੇਡ-ਰੁਚਿਆਂ

(ੲ) ਖਿਡਾਰਨਾਂ

(ਸ) ਬੱਚਿਆਂ ਦੀਆਂ ਖੇਡਾਂ।

ਪ੍ਰਸ਼ਨ 9. ਜ਼ਿੰਦਗੀ ਦੀ ਦੌੜ ਵਿੱਚ ਹਰ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਕੋਣ ਪੈਦਾ ਕਰਦਾ ਹੈ?

(ੳ) ਹੌਸਲਾ

(ਅ) ਪ੍ਰਤਿਬੱਧਤਾ

(ੲ) ਖੇਡਾਂ

(ਸ) ਵਿਸ਼ਵਾਸ।

ਪ੍ਰਸ਼ਨ 10. ਕਈ ਵਿਦਵਾਨ ਲੋਕ-ਖੇਡਾਂ ਨੂੰ ਮਨੋਰੰਜਨ ਦੇ ਕਿਹੜੇ ਸਾਧਨ ਮੰਨਦੇ ਹਨ?

(ੳ) ਵਾਧੂ

(ਅ) ਜ਼ਰੂਰੀ

(ੲ) ਅਨਿੱਖੜ

(ਸ) ਸ਼ੁਗਲੀ।

ਪ੍ਰਸ਼ਨ 11. ਜੀਵਨ ਦੇ ਵਿਕਾਸ ਵਿੱਚ ਕਿਸ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ?

(ੳ) ਗਿਆਨ ਦੀ

(ਅ) ਸਿੱਖਿਆ ਦੀ

(ੲ) ਖੇਡਾਂ ਦੀ

(ਸ) ਸੋਚ ਦੀ।

ਪ੍ਰਸ਼ਨ 12. ‘ਲੋਕ-ਖੇਡਾਂ ਪੰਜਾਬੀ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਕਿਹੜਾ ਅੰਗ ਹਨ?

(ੳ) ਸਹਾਇਕ

(ਅ) ਸੰਕੇਤਿਕ

(ੲ) ਵਾਧੂ

(ਸ) ਅਨਿੱਖੜਵਾਂ।

ਪ੍ਰਸ਼ਨ 13. ‘ਲੋਕ-ਖੇਡਾਂ’ ਵਿੱਚੋਂ ਕਿਸ ਦੀ ਝਲਕ ਦਿਖਾਈ ਦਿੰਦੀ ਹੈ?

(ੳ) ਪੰਜਾਬੀ ਗੀਤਾਂ ਦੀ

(ਅ) ਪੰਜਾਬੀ ਲੋਕ-ਕਹਾਣੀਆਂ ਦੀ

(ੲ) ਲੋਕ-ਅਖਾਣਾਂ ਦੀ

(ਸ) ਪੰਜਾਬੀ ਸੱਭਿਆਚਾਰ ਦੀ।

ਪ੍ਰਸ਼ਨ 14. ਖੇਡਾਂ ਰਾਹੀਂ ਬੱਚਿਆਂ ਵਿੱਚ ਕਿਹੜੇ ਗੁਣ ਪ੍ਰਵੇਸ਼ ਕਰਦੇ ਹਨ?

(ੳ) ਬੁੱਧੀ ਨਾਲ ਸੰਬੰਧਿਤ ਗੁਣ

(ਅ) ਚਰਿੱਤਰ ਦੇ ਗੁਣ

(ੲ) ਨੈਤਿਕ ਗੁਣ

(ਸ) ਸਦਾਚਾਰਿਕ ਗੁਣ।

ਪ੍ਰਸ਼ਨ 15. ਬੱਚੇ ਆਮ ਕਰਕੇ ਕਿਹੜੀਆਂ ਖੇਡਾਂ ਖੇਡਦੇ ਹਨ?

(ੳ) ਦੌੜਨ ਵਾਲੀਆਂ

(ਅ) ਲੁਕਣ ਵਾਲੀਆਂ

(ੲ) ਛੂਹਣ ਵਾਲੀਆਂ

(ਸ) ਬੈਠਣ ਵਾਲੀਆਂ।

ਪ੍ਰਸ਼ਨ 16. ‘ਕੋਟਲਾ-ਛਪਾਕੀ” ਕਿਨ੍ਹਾਂ ਦੀ ਖੇਡ ਹੈ?

(ੳ) ਗੱਭਰੂਆਂ ਦੀ

(ਅ) ਬਜ਼ੁਰਗਾਂ ਦੀ

(ੲ) ਔਰਤਾਂ ਦੀ

(ਸ) ਬੱਚਿਆਂ ਦੀ।

ਪ੍ਰਸ਼ਨ 17. ਟੋਲੀਆਂ ਦੀ ਚੋਣ ਦੇ ਨਿਯਮ ਨੂੰ ਕੀ ਕਹਿੰਦੇ ਹਨ?

(ੳ) ਆੜੀ ਮੜਿੱਕਣਾ

(ਅ) ਪੁੱਗਣਾ

(ੲ) ਸੱਕਰ-ਭਿੱਜੀ

(ਸ) ਭੰਡਾ-ਭੰਡਾਰੀਆ।

ਪ੍ਰਸ਼ਨ 18. ਪਿੰਡ ਦੀ ਜੂਹ ਵਿੱਚ ‘ਲੋਕ-ਖੇਡਾਂ’ ਦੇ ਪਿੜ ਕਿਸ ਸਮੇਂ ਜੁੜਿਆ ਕਰਦੇ ਸਨ?

(ੳ) ਤੜਕੇ

(ਅ) ਅੱਧੀ ਰਾਤ ਵੇਲੇ

(ੲ) ਆਥਣ ਵੇਲੇ

(ਸ) ਦੁਪਹਿਰ ਨੂੰ।

ਪ੍ਰਸ਼ਨ 19. ਪਿੰਡ ਦੇ ਲੋਕ ਖਿਡਾਰੀਆਂ ਦੇ ਖਾਣ ਲਈ ਕੀ ਦਿੰਦੇ ਸਨ?

(ੳ) ਆਟਾ

(ਅ) ਗੁੜ-ਸੱਕਰ

(ੲ) ਦੇਸੀ ਘਿਓ ਦੇ ਪੀਪੇ

(ਸ) ਮੱਖਣ।

ਪ੍ਰਸ਼ਨ 20. ਖਿਡਾਰੀ ਕਿਸ ਨੂੰ ਆਪਣੇ ਨੇੜੇ ਨਹੀਂ ਸਨ ਢੁੱਕਣ ਦਿੰਦੇ?

(ੳ) ਲਾਲਚ ਨੂੰ

(ਅ) ਨਫ਼ਰਤ ਨੂੰ

(ੲ) ਨਸ਼ਿਆਂ ਨੂੰ

(ਸ) ਵਿਰੋਧ ਨੂੰ।

ਪ੍ਰਸ਼ਨ 21. ਪੰਜਾਬੀਆਂ ਦੀ ਰਾਸ਼ਟਰੀ ਖੇਡ ਕਿਹੜੀ ਹੈ?

(ੳ) ਖਿੱਦੋ-ਖੂੰਡੀ

(ਅ) ਬਾਂਦਰ-ਕੀਲਾ

(ੲ) ਸੱਕਰ ਭਿੱਜੀ

(ਸ) ਕਬੱਡੀ

ਪ੍ਰਸ਼ਨ 22. ਕਿਸ ਖੇਡ ਰਾਹੀਂ ਪੰਜਾਬੀਆਂ ਦੇ ਸੁਭਾਅ ਅਤੇ ਸਰੀਰਿਕ ਬਲ ਦਾ ਪ੍ਰਗਟਾਵਾ ਹੁੰਦਾ ਹੈ?

(ੳ) ਸੱਕਰ-ਭਿੱਜੀ ਰਾਹੀਂ

(ਅ) ਬਾਂਦਰ-ਕੀਲਾ ਰਾਹੀਂ

(ੲ) ਕਬੱਡੀ ਰਾਹੀਂ

(ਸ) ਕੂਕਾਂ-ਕਾਂਗੜੇ ਰਾਹੀਂ।

ਪ੍ਰਸ਼ਨ 23. ਲੰਮੀ ਕੌਡੀ, ਗੂੰਗੀ ਕੰਡੀ ਅਤੇ ਸੋਚੀ ਪੱਕੀ ਕਿਸ ਖੇਡ ਦੀਆਂ ਕਿਸਮਾਂ ਹਨ?

(ੳ) ਕਬੱਡੀ ਦੀਆਂ

(ਅ) ਖਿੱਦੋ ਖੂੰਡੀ ਦੀਆਂ

(ੲ) ਬਾਰਾਂ ਬੀਕਰੀ ਦੀਆਂ

(ਸ) ਬਾਂਦਰ-ਕੀਲਾ ਦੀਆਂ।

ਪ੍ਰਸ਼ਨ 24. ਕਿਹੜੀ ਖੇਡ ਕਿਸੇ ਹੱਦ ਤੱਕ ਬੌਕਸਿੰਗ ਨਾਲ ਮਿਲਦੀ-ਜੁਲਦੀ ਹੈ?

(ੳ) ਲੂਣ-ਤੇਲ-ਲੱਲੇ

(ਅ) ਸੱਕਰ ਭਿੱਜੀ

(ੲ) ਬਾਂਦਰ ਕੀਲਾ

(ਸ) ਸੌਂਚੀ ਪੱਕੀ।

ਪ੍ਰਸ਼ਨ 25. ‘ਖਿੱਦੋ-ਖੂੰਡੀ’ ਦੀ ਥਾਂ ਕਿਸ ਖੇਡ ਨੇ ਲੈ ਲਈ ਹੈ?

(ੳ) ਕ੍ਰਿਕਟ ਨੇ

(ਅ) ਕਬੱਡੀ ਨੇ

(ੲ) ਹਾਕੀ ਨੇ

(ਸ) ਗੁੱਲੀ-ਡੰਡੇ ਨੇ।

ਪ੍ਰਸ਼ਨ 26. ‘ਲੂਣ-ਤੇਲ ਲੱਲ੍ਹੇ’ ਕਿਸ ਖੇਡ ਵਿੱਚ ਜਾ ਸਮਾਏ ਹਨ?

(ੳ) ਹਾਕੀ ਵਿੱਚ

(ਅ) ਕਬੱਡੀ ਵਿੱਚ

(ੲ) ਕ੍ਰਿਕਟ ਵਿੱਚ

(ਸ) ਖਿੱਦੋ-ਖੂੰਡੀ

ਪ੍ਰਸ਼ਨ 27. ਕਿਸ ਲੋਕ-ਖੇਡ ਵਿੱਚ ਤਿੰਨ-ਚਾਰ ਇੰਚ ਲੰਮੇ, ਚੌੜੇ ਤੇ ਡੂੰਘੇ ਟੋਏ ਪੁੱਟਦੇ ਹਨ?

(ੳ) ਲੱਲ੍ਹਿਆਂ ਦੀ ਖੇਡ ਵਿੱਚ

(ਅ) ਬਾਂਦਰ-ਕੀਲੇ ਵਿੱਚ

(ੲ) ਸੱਕਰ ਭਿੱਜੀ ਵਿੱਚ

(ਸ) ਸੋਂਚੀ ਪੱਕੀ ਵਿੱਚ।

ਪ੍ਰਸ਼ਨ 28. ‘ਅੱਡੀ-ਛੜੱਪਾ’/‘ਅੱਡੀ-ਟੱਪਾ’ ਕਿਨ੍ਹਾਂ ਦੀ ਬਹੁਤ ਹਰਮਨ-ਪਿਆਰੀ ਖੇਡ ਹੈ?

(ੳ) ਗੱਭਰੂਆਂ ਦੀ

(ਅ) ਬਜ਼ੁਰਗਾਂ ਦੀ

(ੲ) ਕੁੜੀਆਂ ਦੀ

(ਸ) ਔਰਤਾਂ ਦੀ

ਪ੍ਰਸ਼ਨ 29. ‘ਅੱਡੀ-ਛੜੱਪਾ’ ਨਾਂ ਦੀ ਖੇਡ ਦੀ ਹਰ ਟੋਲੀ ਵਿੱਚ ਕਿੰਨੀਆਂ ਕੁੜੀਆਂ ਹੁੰਦੀਆਂ ਹਨ?

(ੳ) ਦੋ

(ਅ) ਤਿੰਨ

(ੲ) ਤਿੰਨ-ਚਾਰ

(ਸ) ਚਾਰ-ਪੰਜ

ਪ੍ਰਸ਼ਨ 30. ਕਿਸ ਖੇਡ ਵਿੱਚ ਖਿਡਾਰੀ ਇੱਕ-ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਕੇ ਖਲੋਂਦੇ ਹਨ?

(ੳ) ‘ਸੱਕਰ ਭਿੱਜੀ’ ਵਿੱਚ

(ਅ) ‘ਬਾਂਦਰ-ਕੀਲਾ’ ਵਿੱਚ

(ੲ) ‘ਕੂਕਾਂ-ਕਾਂਗੜੇ’ ਵਿੱਚ

(ਸ) ‘ਡੰਡਾ-ਡੁਕ’ ਵਿੱਚ।

ਪ੍ਰਸ਼ਨ 31. ‘ਡੰਡਾ ਡੁੱਕ’, ‘ਡੰਡ- ਪਲਾਂਘੜਾ’ ਜਾਂ ‘ਪੀਲ ਪਲੀਂਘਣ’ ਨਾਂ ਦੀ ਖੇਡ ਕਿੱਥੇ ਖੇਡੀ ਜਾਂਦੀ ਸੀ?

(ੳ) ਖੇਤਾਂ ਵਿੱਚ

(ਅ) ਪੈਲੀਆਂ ਵਿੱਚ

(ੲ) ਦਰਖ਼ਤਾਂ ‘ਤੇ

(ਸ) ਪਿੰਡ ਦੀ ਜੂਹ ਵਿੱਚ।

ਪ੍ਰਸ਼ਨ 32. ਕਿਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ?

(ੳ) ‘ਅੱਡੀ-ਛੜੱਪਾ’ ਵਿੱਚ

(ਅ) ‘ਸੱਕਰ ਭਿੱਜੀ’ ਵਿੱਚ

(ੲ) ‘ਬਾਂਦਰ-ਕੀਲਾ’ ਵਿੱਚ

(ਸ) ਕਿਸੇ ਵਿੱਚ ਵੀ ਨਹੀਂ।

ਪ੍ਰਸ਼ਨ 33. ਕਿਸ ਖੇਡ ਵਿੱਚ ਦਾਈ/ਮੀਟੀ ਦੇਣ ਵਾਲੇ ਦਾ ਮੁੱਖ ਕੰਮ ਜੁੱਤੀਆਂ ਦੀ ਰਾਖੀ ਕਰਨਾ ਹੁੰਦਾ ਹੈ?

(ੳ) ‘ਬਾਂਦਰ-ਕੀਲਾ’ ਵਿੱਚ

(ਅ) ‘ਡੰਡਾ-ਡੁੱਕ’ ਵਿੱਚ

(ੲ) ‘ਲੂਣ-ਮਿਆਣੀ’ ਵਿੱਚ

(ਸ) ‘ਸੌਂਚੀ ਪੱਕੀ’ ਵਿੱਚ।

ਪ੍ਰਸ਼ਨ 34. ‘ਬਾਂਦਰ-ਕੀਲਾ’ ਖੇਡ ਆਮ ਕਰਕੇ ਕਿਸ ਰੁੱਤ ਵਿੱਚ ਖੇਡੀ ਜਾਂਦੀ ਹੈ?

(ੳ) ਗਰਮੀਆਂ ਦੀ ਰੁੱਤ ਵਿੱਚ

(ਅ) ਸਿਆਲ ਦੀ ਰੁੱਤ ਵਿੱਚ

(ੲ) ਬਰਸਾਤ ਦੀ ਰੁੱਤ ਵਿੱਚ

(ਸ) ਦਰਮਿਆਨੀ ਰੁੱਤ ਵਿੱਚ।

ਪ੍ਰਸ਼ਨ 35. ਕਿਸ ਖੇਡ ਵਿੱਚ ਮੀਟੀ ਦੇਣ ਵਾਲਾ ਆਪਣੇ ਹੱਥੋਂ ਰੱਸੀ ਨਹੀਂ ਛੱਡ ਸਕਦਾ?

(ੳ) ‘ਲੂਣ-ਤੋਲ ਲੱਲ੍ਹੇ’ ਵਿੱਚ

(ਅ) ‘ਬਾਂਦਰ-ਕੀਲਾ’ ਵਿੱਚ

(ੲ) ‘ਸ਼ੱਕਰ ਭਿੱਜੀ’ ਵਿੱਚ

(ਸ) ‘ਲੂਣ-ਮਿਆਣੀ’ ਵਿੱਚ।

ਪ੍ਰਸ਼ਨ 36. ਕਿਸ ਖੇਡ ਵਿੱਚ ਦਾਈ ਦੇਣ ਵਾਲਾ ‘ਚੰਮ ਦੀਆਂ ਰੋਟੀਆਂ, ਚਿੱਚੜਾਂ ਦੀ ਦਾਲ, ਖਾ ਲਓ ਮੁੰਡਿਓ ਸੁਆਦਾਂ ਨਾਲ’ ਬੋਲਦਾ ਹੈ?

(ੳ) ‘ਬਾਂਦਰ-ਕੀਲਾ’ ਵਿੱਚ

(ਅ) ‘ਸੱਕਰ ਭਿੱਜੀ’ ਵਿੱਚ

(ੲ) ‘ਡੰਡਾ ਡੁਕ’ ਵਿੱਚ

(ਸ) ‘ਲੂਣ-ਮਿਆਣੀ’ ਵਿੱਚ।

ਪ੍ਰਸ਼ਨ 37. ਕਿਸ ਖੇਡ ਵਿੱਚ ਦਾਈ ਦੇਣ ਵਾਲੇ ਦੇ ਸਿਰ ‘ਤੇ ਜੁੱਤੀਆਂ ਦੀ ਵਰਖਾ ਹੁੰਦੀ ਹੈ?

(ੳ) ‘ਕੂਕਾਂ-ਕਾਂਗੜੇ’ ਵਿੱਚ

(ਅ) ‘ਪੀਲ-ਪਲੀਂਘਣ’ ਵਿੱਚ

(ੲ) ਖਿੱਦੋ-ਖੂੰਡੀ ਵਿੱਚ

(ਸ) ‘ਬਾਂਦਰ-ਕੀਲਾ’ ਵਿੱਚ।

ਪ੍ਰਸ਼ਨ 38. ‘ਗੁੱਲੀ-ਡੰਡਾ’ ਕਿਨ੍ਹਾਂ ਦੀ ਰੋਚਕ ਖੇਡ ਹੈ?

(ੳ) ਗੱਭਰੂਆਂ ਦੀ

(ਅ) ਕੁੜੀਆਂ ਦੀ

(ੲ) ਬਜ਼ੁਰਗਾਂ ਦੀ

(ਸ) ਔਰਤਾਂ ਦੀ।

ਪ੍ਰਸ਼ਨ 39. ‘ਬਾਰਾਂ ਟਾਹਣੀ’ ਕਿਸ ਦੀ ਖੇਡ ਹੈ?

(ੳ) ਬੱਚਿਆਂ ਦੀ

(ਅ) ਕੁੜੀਆਂ ਦੀ

(ੲ) ਨੌਜਵਾਨਾਂ ਦੀ

(ਸ) ਵੱਡੇ-ਵਡੇਰਿਆਂ ਦੀ।

ਪ੍ਰਸ਼ਨ 40. ਬੈਠ ਕੇ ਖੇਡਣ ਵਾਲੀ ਖੇਡ ਕਿਹੜੀ ਹੈ?

(ੳ) ਸ਼ਤਰੰਜ

(ਅ) ਕਬੱਡੀ

(ੲ) ਅੱਡੀ-ਛੜੱਪਾ

(ਸ) ਸੱਕਰ ਭਿੱਜੀ।

ਪ੍ਰਸ਼ਨ 41. ਲੋਕ-ਖੇਡਾਂ ਖੇਡਣ ਲਈ ਕਿਸ ਸਮੱਗਰੀ ਨਾਲ ਕੰਮ ਸਾਰ ਲਿਆ ਜਾਂਦਾ ਹੈ?

(ੳ) ਸਧਾਰਨ ਸਮੱਗਰੀ ਨਾਲ

(ਅ) ਸਥਾਨਿਕ ਸਮੱਗਰੀ ਨਾਲ

(ੲ) ਸਸਤੀ ਸਮੱਗਰੀ ਨਾਲ

(ਸ) ਸੋਖਿਆਂ ਪ੍ਰਾਪਤ ਹੋਣ ਵਾਲੀ ਸਮੱਗਰੀ ਨਾਲ।

ਪ੍ਰਸ਼ਨ 42. ‘ਪੰਜਾਬ ਦੀਆਂ ਵਿਰਾਸਤੀ ਖੇਡਾਂ’ ਕਿਸ ਲੇਖਕ ਦੀ ਪੁਸਤਕ ਹੈ?

(ੳ) ਸੁਖਦੇਵ ਮਾਦਪੁਰੀ ਦੀ

(ਅ) ਗੁਲਜ਼ਾਰ ਸਿੰਘ ਸੰਧੂ ਦੀ

(ੲ) ਡਾ. ਐੱਸ. ਐੱਸ. ਵਣਜਾਰਾ ਬੇਦੀ ਦੀ

(ਸ) ਡਾ. ਜਗੀਰ ਸਿੰਘ ਨੂਰ ਦੀ।